ਕੀ ਤੁਹਾਡੇ ਬੱਚਿਆਂ ਦੀ ‘ਯਾਦਦਾਸ਼ਤ ਕਮਜ਼ੋਰ’ ਹੈ? ਖਵਾਓ ਇਹ ਚੀਜ਼ਾਂ ਦਿਮਾਗ ਹੋ ਜਾਵੇਗਾ ਕੰਪਿਊਟਰ ਤੋਂ ਵੀ ਤੇਜ਼
Published : Sep 17, 2022, 2:09 pm IST
Updated : Sep 17, 2022, 2:09 pm IST
SHARE ARTICLE
Are your children 'impaired'?
Are your children 'impaired'?

ਬੱਚਿਆਂ ਨੂੰ ਰੋਜ਼ਾਨਾ ਖਵਾਓ ਸੇਬ ਤੇ ਆਂਡੇ

 

ਵਧਦੀ ਉਮਰ ਦੇ ਨਾਲ ਲੋਕਾਂ 'ਚ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੀ ਯਾਦ ਰੱਖਣ ਦੀ ਤਾਕਤ ਘੱਟ ਹੋਣ ਲੱਗਦੀ ਹੈ। ਅੱਜ ਕੱਲ੍ਹ ਇਹ ਸਮੱਸਿਆ ਬੱਚਿਆਂ 'ਚ ਵੀ ਆਮ ਹੋ ਗਈ ਹੈ। ਅਜਿਹੀਆਂ ਪਰੇਸ਼ਾਨੀਆਂ ਨੌਜਵਾਨਾਂ 'ਚ ਵੀ ਹਨ ਭਾਵ ਕਿਸੇ ਵੀ ਉਮਰ ਦੇ ਲੋਕ ਅਜਿਹੇ ਨਹੀਂ ਹਨ ਜੋ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਰਹੇ ਹੋਣ ਪਰ ਕੀ ਕਦੇ ਤੁਹਾਡਾ ਧਿਆਨ ਇਸ ਗੱਲ 'ਤੇ ਗਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। 

ਸਰੀਰ 'ਚ ਪੋਸ਼ਣ ਦੀ ਘਾਟ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਗਿਆ ਹੈ। ਕਦੇ-ਕਦੇ ਸਿਰ 'ਚ ਸੱਟ ਲੱਗਣ ਨਾਲ ਵੀ ਚੀਜ਼ਾਂ ਯਾਦ ਰੱਖਣ ਦੀ ਸਮੱਸਿਆ ਆਉਂਦੀ ਹੈ। ਅਜਿਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੈ। ਇਸ ਦੇ ਲੱਛਣ ਪਕੜ 'ਚ ਆਉਣ ਤੋਂ ਬਾਅਦ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦਾ ਹੈ। ਅਸੀਂ ਤੁਹਾਨੂੰ ਬੱਚਿਆਂ ਦੀ ਯਾਦਸ਼ਕਤੀ ਤੇਜ਼ ਕਰਨ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਨ। 

ਸੇਬ ਦਾ ਸੇਵਨ
ਸੇਬ ਵਿਚ ਐਂਟੀ-ਆਕ‍ਸੀਡੈਂਟ ਹੁੰਦੇ ਹੈ ਜੋ ਭੁੱਲਣ ਦੀ ਬੀਮਾਰੀ ਤੋਂ ਹਮੇਸ਼ਾ ਬਚਾਏ ਰੱਖਦੇ ਹਨ। ਸੇਬ ਬੱਚਿਆਂ ਅਤੇ ਵੱਡਿਆਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਖੁਦ ਅਤੇ ਬੱਚਿਆਂ ਨੂੰ ਵੀ ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਸੇਬ ਦਾ ਸੇਵਨ ਕਰਵਾਓ।

ਡਰਾਈ ਫਰੂਟਸ ਖਿਲਾਓ
ਬੱਚਿਆਂ ਨੂੰ ਮੇਵੇ ਖਾਣ ਦੀ ਆਦਤ ਜ਼ਰੂਰ ਪਾਓ। ਤੁਸੀਂ ਚਾਹੋ ਤਾਂ ਬੱਚਿਆਂ ਨੂੰ ਦੁੱਧ 'ਚ ਡਰਾਈ ਫਰੂਟਸ ਪਾ ਕੇ ਦੇ ਸਕਦੇ ਹੋ। ਇਸ ਨਾਲ ਬੱਚਿਆਂ ਦਾ ਸਰੀਰਕ ਅਤੇ ਦਿਮਾਗੀ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਰਾਤ ਦੇ ਸਮੇਂ ਬਾਦਾਮ ਭਿਉਂ ਕੇ ਅਤੇ ਸਵੇਰੇ ਉਨ੍ਹਾਂ ਦਾ ਸੇਵਨ ਕਰਨ ਨਾਲ ਵੀ ਫਾਇਦਾ ਹੁੰਦਾ ਹੈ।

 ਆਂਡੇ ਖਵਾਓ
ਆਂਡਿਆਂ 'ਚ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦਾ ਸੇਵਨ ਕਰਨ ਨਾਲ ਦਿਮਾਗ 'ਚ ਸੈੱਲਾਂ ਦਾ ਵਿਕਾਸ ਹੁੰਦਾ ਹੈ। ਦਿਮਾਗ 'ਚ ਜਿੰਨੇ ਜ਼ਿਆਦਾ ਸੈੱਲ ਹੋਣਗੇ, ਉਨ੍ਹਾਂ ਦੀ ਯਾਦਦਾਸ਼ਤ ਵੀ ਉਨ੍ਹੀਂ ਹੀ ਤੇਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ ਦੀ ਮਾਤਰਾ ਵੀ ਜ਼ਰੂਰਤ ਮੁਤਾਬਕ ਹੁੰਦੀ ਹੈ, ਜਿਸ ਦੇ ਨਾਲ ਬੱਚਾ ਸਰੀਰਕ ਰੂਪ ਤੋਂ ਫਿੱਟ ਰਹਿੰਦਾ ਹੈ।

 ਦਹੀਂ ਦਾ ਸੇਵਨ
ਫੁਲ ਫੈਟ ਦਹੀਂ ਬਰੇਨ ਸੈੱਲਸ ਨੂੰ ਲਚਕੀਲਾ ਬਣਾਉਣ ਵਿਚ ਮਦਦ ਕਰਦਾ ਹੈ, ਜਿਸ ਦੇ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਇਸ ਨਾਲ ਦਿਮਾਗ ਤੁਰੰਤ ਕਿਸੇ ਵੀ ਪ੍ਰਤੀਕਿਰਿਆ ਨੂੰ ਕਰਨ ਦੀ ਸਮਰੱਥਾ ਵਧਾਉਂਦਾ ਹੈ। ਇਸ ਲਈ ਆਪਣੇ ਬੱਚੇ ਨੂੰ ਰੋਜ਼ਾਨਾ ਦਿਨ 'ਚ ਦਹੀਂ ਦਾ ਸੇਵਨ ਕਰਨ ਨੂੰ ਬੋਲੋ।

 ਸ‍ਟ੍ਰਾਬੇਰੀ ਅਤੇ ਬ‍ਲੂਬੇਰੀ
ਸ‍ਟ੍ਰਾਬੇਰੀ ਅਤੇ ਬ‍ਲੂਬੇਰੀ ਵਰਗੇ ਫ਼ਲਾਂ 'ਚ ਐਂਟੀ-ਆਕ‍ਸੀਡੈਂਟ ਹੁੰਦੇ ਹਨ, ਜੋ ਦਿਮਾਗ ਤੇਜ਼ ਕਰਨ 'ਚ ਮਦਦ ਕਰਦੇ ਹਨ। ਆਪਣੇ ਬੱਚਿਆਂ ਨੂੰ ਬਾਕੀ ਫ਼ਲਾਂ ਦੀ ਜਗ੍ਹਾ ਇਨ੍ਹਾਂ ਦੋ ਫ਼ਲਾਂ ਦਾ ਸੇਵਨ ਕਰਵਾਓ, ਉਨ੍ਹਾਂ ਦਾ ਦਿਮਾਗੀ ਵਿਕਾਸ ਤੇਜ਼ੀ ਨਾਲ ਹੋਵੇਗਾ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement