ਗਰਮੀਆਂ ਵਿਚ ਜ਼ਰੂਰੀ ਹੈ ਪਸੀਨਾ ਆਉਣਾ
Published : Apr 17, 2022, 1:04 pm IST
Updated : Apr 17, 2022, 1:04 pm IST
SHARE ARTICLE
Sweating is important in summer
Sweating is important in summer

ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ  ਡੀਉਡਰੈਂਟ ਵਰਤੋ।

 

 ਮੁਹਾਲੀ : ਘਰ ਵਿਚ ਏ.ਸੀ., ਕਾਰ ਵਿਚ ਏ.ਸੀ. ਤੇ ਦਫ਼ਤਰ ਵਿਚ ਏ.ਸੀ.। ਅਜਿਹੇ ਮਾਹੌਲ ਵਿਚ ਲੋਕਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ। ਨਤੀਜੇ ਵਜੋਂ ਉਨ੍ਹਾਂ ਨੂੰ ਪਸੀਨਾ ਨਹੀਂ ਆਉਂਦਾ। ਅਜਿਹੇ ਲੋਕਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗਰਮੀਆਂ ਵਿਚ ਪਸੀਨਾ ਆਉਣਾ ਇਕ ਕੁਦਰਤੀ ਨਿਯਮ ਹੈ ਤੇ ਸਰੀਰ ਲਈ ਫ਼ਾਇਦੇਮੰਦ ਵੀ। ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ। ਇਸ ਵਿਚ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਪਸੀਨਾ ਆਉਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।

 

 

Sweating is important in summerSweating is important in summer

ਪਸੀਨੇ ਦੀ ਖ਼ਾਸੀਅਤ: ਪਸੀਨਾ ਆਉਣ ਨਾਲ ਗਰਮੀਆਂ ਵਿਚ ਹੋਣ ਵਾਲੇ ਬੁਖ਼ਾਰ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਵਿਚ ਘਬਰਾਹਟ ਤੋਂ ਬਚਣ ਲਈ ਵੀ ਪਸੀਨਾ ਆਉਣਾ ਜ਼ਰੂਰੀ ਹੈ। ਗਰਮੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੋਵੇਗੀ। ਪਸੀਨਾ ਆਉਣ ’ਤੇ ਤੁਹਾਨੂੰ ਸਰੀਰ ਦੀ ਸਫ਼ਾਈ ਦਾ ਵੀ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਕਈ ਵਾਰ ਤੁਹਾਡੇ ਕੋਲੋਂ ਪਸੀਨੇ ਦੀ ਬਦਬੂ ਆ ਸਕਦੀ ਹੈ।

 

 

Sweating is important in summerSweating is important in summer

 

ਪਸੀਨੇ ਦੀ ਬਦਬੂ ਤੋਂ ਬਚਾਅ: ਕਸਰਤ ਕਰਨ ਜਾਂ ਬਾਹਰੋਂ ਆਉਣ ਤੋਂ ਬਾਅਦ ਨਹਾਉਣਾ ਨਾ ਭੁੱਲੋ ਕਿਉਂਕਿ ਪਸੀਨੇ ਕਾਰਨ ਤੁਹਾਡਾ ਸਰੀਰ ਚਿਪਚਿਪਾ ਹੋ ਜਾਂਦਾ ਹੈ। ਨਹਾਉਣ ਲਈ ਹਲਕੇ ਸਾਬਣ ਜਾਂ ਜੈੱਲ ਦੀ ਵਰਤੋਂ ਕਰੋ ਜਿਸ ਨਾਲ ਚਮੜੀ ’ਤੇ ਖ਼ੁਸ਼ਕੀ ਨਹੀਂ ਆਵੇਗੀ। ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ  ਡੀਉਡਰੈਂਟ ਵਰਤੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement