ਸੌਂਫ ਦੀ ਚਾਹ ਦੇ ਫਾਇਦੇ
Published : Jan 15, 2019, 5:29 pm IST
Updated : Jan 15, 2019, 5:29 pm IST
SHARE ARTICLE
Fennel Tea
Fennel Tea

ਤੁਸੀਂ ਗਰੀਨ ਟੀ, ਹਰਬਲ ਟੀ, ਲੈਮਨ ਟੀ ਵਰਗੀਆਂ ਕਈ ਤਰ੍ਹਾਂ ਦੀ ਚਾਹ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਪਰ ਕਿ ਤੁਸੀਂ ਜਾਣਦੇ ਹੋ ਕਿ ਸੌਂਫ ਦੀ ਚਾਹ ਦੇ ਵੀ ਕਈ ਫਾਇਦੇ ...

ਤੁਸੀਂ ਗਰੀਨ ਟੀ, ਹਰਬਲ ਟੀ, ਲੈਮਨ ਟੀ ਵਰਗੀਆਂ ਕਈ ਤਰ੍ਹਾਂ ਦੀ ਚਾਹ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਪਰ ਕਿ ਤੁਸੀਂ ਜਾਣਦੇ ਹੋ ਕਿ ਸੌਂਫ ਦੀ ਚਾਹ ਦੇ ਵੀ ਕਈ ਫਾਇਦੇ ਹਨ। ਇਹ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਸੌਂਫ ਦੀ ਚਾਹ ਦੇ ਫਾਇਦਿਆਂ ਬਾਰੇ। ਭੋਜਨ ਤੋਂ ਤੁਰੰਤ ਬਾਅਦ ਖਾਦੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

Fennel TeaFennel Tea

ਜਿੱਥੇ ਇਹ ਡਾਇਜੇਸ਼ਨ ਪ੍ਰੋਸੈਸ ਠੀਕ ਰੱਖਦੀ ਹੈ। ਉੱਥੇ ਹੀ ਇਹ ਮੈਟਾਬਾਲੀਜਮ ਬੂਸਟਰ ਵੀ ਹੈ। ਇਸ ਨਾਲ ਫਾਲਤੂ ਚਰਬੀ ਨੂੰ ਵਧਣ ਤੋਂ ਰੋਕਿਆ ਜਾਂ ਸਕਦਾ ਹੈ। ਸੌਂਫ ਦੀ ਚਾਹ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ। ਸਿਹਤਮੰਦ ਲੀਵਰ ਨਾਲ ਕੌਲੇਸਟਰੋਲ ਕੰਟਰੋਲ ਰਹਿੰਦਾ ਹੈ। ਸੌਂਫ ਟੀ ਦਿਲ ਲਈ ਵੀ ਲਾਭਦਾਇਕ ਹੁੰਦੀ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ 'ਚ ਰੱਖਦੀ ਹੈ।

Fennel TeaFennel Tea

ਸੌਂਫ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਆਈਸਾਈਟ ਲਈ ਬਹੁਤ ਚੰਗਾ ਹੁੰਦਾ ਹੈ। ਸੌਂਫ ਦੇ ਪਾਣੀ ਨਾਲ ਵੀ ਅੱਖਾਂ ਧੌਂਣਾ ਫਾਇਦੇਮੰਦ ਹੁੰਦਾ ਹੈ। ਸੌਂਫ ਦੀ ਚਾਹ 'ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵਧੇਰੀ ਮਾਤਰਾ 'ਚ ਹੁੰਦਾ ਹੈ ਜੋ ਕਿ ਸ਼ੂਗਰ ਨਾਲ ਲੜ੍ਹਣ 'ਚ ਮਦਦ ਕਰਦਾ ਹੈ।

Fennel TeaFennel Tea

ਇਹ ਬਲੱਡ ਸ਼ੂਗਰ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਸੌਂਫ ਦੀ ਚਾਹ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਬ੍ਰੈਸਟ ਕੈਂਸਰ, ਲੀਵਰ ਕੈਂਸਰ ਅਤੇ ਕੋਲਨ ਕੈਂਸਰ ਦੇ ਸੈੱਲਾਂ ਨੂੰ ਮਾਰਣ 'ਚ ਮਦਦ ਕਰਦੀ ਹੈ। ਇਹ ਚੀਜ਼ਾਂ ਨੂੰ ਵਰਤੋਂ 'ਚ ਲਿਆਉਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement