ਇਨਸਾਨ ਪਾਣੀ ਦੇ ਰੂਪ ਵਿਚ ਨਿਗਲ ਰਿਹਾ ਹੈ ਪਲਾਸਟਿਕ
Published : Jul 14, 2019, 1:06 pm IST
Updated : Jul 14, 2019, 1:06 pm IST
SHARE ARTICLE
You may be eating a credit cards worth of plastic each week study
You may be eating a credit cards worth of plastic each week study

ਬੋਤਲਬੰਦ ਪਾਣੀ, ਟੂਟੀ ਤੇ ਜ਼ਮੀਨ ਹੇਠਲੇ ਪਾਣੀ ਵਿਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ

ਨਵੀਂ ਦਿੱਲੀ: ਪਾਣੀ ਸਾਡੀ ਜ਼ਿੰਦਗੀ ਦਾ ਅਨਮੋਲ ਤੋਹਫ਼ਾ ਹੈ। ਪਾਣੀ ਬਿਨਾਂ ਕੋਈ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਪਰ ਕਦੇ ਇਹ ਸੋਚਿਆ ਹੈ ਕਿ ਇਨਸਾਨ ਹਰ ਹਫ਼ਤੇ ਪੰਜ ਗ੍ਰਾਮ ਯਾਨੀ ਇੱਕ ਕ੍ਰੈਡਿਟ ਕਾਰਡ ਜਿੰਨਾ ਪਲਾਸਟਿਕ ਨਿਗਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਸ੍ਰੋਤ ਪਾਣੀ ਹੈ। ਬੋਤਲਬੰਦ ਪਾਣੀ, ਟੂਟੀ ਤੇ ਜ਼ਮੀਨ ਹੇਠਲੇ ਪਾਣੀ ਵਿਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ।

WaterWater

ਇਹ ਦਾਅਵਾ ਵਰਲਡ ਵਾਈਡ ਫੰਡ ਫਾਰ ਨੇਚਰ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਪਹਿਲੀ ਵਾਰ ਕਿਸੇ ਰਿਪੋਰਟ ਵਿਚ ਕਿਸੇ ਇਨਸਾਨ ਦੇ ਸਰੀਰ ਵਿਚ ਪਹੁੰਚ ਰਹੇ ਪਲਾਸਟਿਕ ਦਾ ਅੰਦਾਜ਼ਾ ਲਾਇਆ ਗਿਆ ਹੈ। ਇਹ ਖੋਜ ਆਸਟ੍ਰੇਲੀਆ ਦੀ ਨਿਊਕੈਸਲ ਯੂਨੀਵਰਸਿਟੀ ਨੇ ਕੀਤਾ ਹੈ। ਇਸ ਮੁਤਾਬਕ, ਪਾਣੀ ਵਿਚ ਪਲਾਸਟਿਕ ਪ੍ਰਦੂਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਨਸਾਨਾਂ ਦੇ ਸਰੀਰ ਵਿਚ ਪਹੁੰਚਣ ਵਾਲਾ ਪਲਾਸਟਿਕ ਦਾ ਇੱਕ ਹੋਰ ਕਾਰਨ ਸ਼ੈੱਲ ਫਿਸ਼ ਹੈ।

WaterWater

ਇਹ ਸਮੁੰਦਰ ਵਿਚ ਰਹਿੰਦੀ ਹੈ ਤੇ ਇਸ ਨੂੰ ਖਾਣ ਨਾਲ ਪਲਾਸਟਿਕ ਸਰੀਰ ਵਿਚ ਪਹੁੰਚਦਾ ਹੈ। ਰਿਪੋਰਟ ਮੁਤਾਬਕ, ਸਿਰਫ ਪਾਣੀ ਨਾਲ ਹੀ ਇਨਸਾਨ ਅੰਦਰ ਹਰ ਹਫ਼ਤੇ ਪਲਾਸਟਿਕ ਦੇ 1769 ਕਣ ਪਹੁੰਚਦੇ ਹਨ। ਦੁਨੀਆ ਵਿਚ 2000 ਤੋਂ ਲੈ ਕੇ ਹੁਣ ਤਕ ਪਲਾਸਟਿਕ ਦਾ ਇੰਨਾ ਜ਼ਿਆਦਾ ਨਿਰਮਾਣ ਹੋ ਚੁੱਕਿਆ ਹੈ ਜਿੰਨਾ ਇਸ ਤੋਂ ਪਹਿਲਾਂ ਕੁੱਲ ਹੋਇਆ ਹੋਵੇਗਾ। ਇਸ ਦੇ ਨਾਲ ਹੀ ਸਟੱਡੀ ਵਿਚ ਪਲਾਸਟਿਕ ਦੀ ਮਾਤਰਾ ਵਿਸ਼ਵ ਦੇ ਕਈ ਹਿੱਸਿਆਂ ਵਿਚ ਵੱਖ-ਵੱਖ ਮਿਲੀ ਹੈ।

PlasticPlastic

ਇਹ ਸਭ ਤੋਂ ਜ਼ਿਆਦਾ ਕਿੱਥੋਂ ਆ ਰਹੀ ਹੈ, ਇਸ ਦਾ ਪਤਾ ਅਜੇ ਨਹੀਂ ਲਾਇਆ ਜਾ ਸਕਿਆ। ਅਮਰੀਕਾ ਦੇ ਪਾਣੀ ਵਿਚ ਸਭ ਤੋਂ ਜ਼ਿਆਦਾ ਪਲਾਸਟਿਕ ਯਾਨੀ 94.4% ਤੇ ਯੂਰਪੀਅਨ ਦੇਸ਼ਾਂ ‘ਚ 72.2% ਪਲਾਸਟਿਕ ਪਾਣੀ ਵਿਚ ਮਿਲਿਆ ਹੈ।

ਅੱਜ ਇਨਸਾਨ ਦੇ ਭੋਜਨ ਵਿਚ ਪਲਾਸਟਿਕ ਜਾਂ ਦੂਜੇ ਕਣ ਮਿਲ ਰਹੇ ਹਨ ਜਿਸ ਨਾਲ ਇਨਸਾਨ ਦਾ ਜੀਵਨ ਖ਼ਤਰੇ ਵਿਚ ਹੈ। ਇਸ ਪ੍ਰਦੂਸ਼ਨ ਨੂੰ ਰੋਕਣ ਲਈ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਨੂੰ ਰੋਕਣ ਲਈ ਵਪਾਰ, ਸਰਕਾਰ ਤੇ ਲੋਕਾਂ ਸਭ ਨੂੰ ਮਿਲਕੇ ਕੰਮ ਕਰਨਾ ਹੋਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement