ਦੰਦਾਂ ਦੇ ਦਰਦ ਤੋਂ ਛੁਟਕਾਰੇ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Apr 10, 2020, 10:48 am IST
Updated : Apr 10, 2020, 10:48 am IST
SHARE ARTICLE
File Photo
File Photo

ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ।

ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਬਜ਼ੁਰਗਾਂ ਨੂੰ ਤਾਂ ਇਹ ਸਮੱਸਿਆ ਹੁੰਦੀ ਹੀ ਹੈ ਪਰ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾਂ ਵਿਚ ਕੀੜੇ ਲੱਗਣ ਵਰਗੀ ਸਮੱਸਿਆ ਹੋ ਜਾਂਦੀ ਹੈ। ਬੱਚੇ ਮਿੱਠਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਰ ਕੇ ਉਨ੍ਹਾਂ ਦੇ ਦੰਦਾਂ ਵਿਚ ਕੀੜੇ ਲੱਗ ਜਾਂਦੇ ਹਨ। ਇਸ ਤੋਂ ਨਿਜਾਤ ਪਾਉਣ ਦੇ ਕਈ ਆਸਾਨ ਉਪਾਅ ਹਨ।

-ਦਾਲ ਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਉਂ ਲਵੋ। ਫਿਰ ਇਸ ਨੂੰ ਬੱਚੇ ਦੇ ਦੰਦ ਉਤੇ, ਜਿਥੇ ਦਰਦ ਹੋ ਰਿਹਾ ਹੈ ਉਥੇ ਰੱਖ ਕੇ ਦੱਬ ਦਿਉ। ਇਸ ਨਾਲ ਦੰਦ ਦੇ ਕੀੜੇ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਹੀ ਦਰਦ ਵਿਚ ਵੀ ਰਾਹਤ ਮਿਲ ਜਾਂਦੀ ਹੈ।
-ਫਟਕੜੀ ਨੂੰ ਗਰਮ ਪਾਣੀ ਵਿਚ ਘੋਲ ਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਵਾਉ। ਇਸ ਨਾਲ ਦੰਦਾਂ ਦੇ ਕੀੜੇ ਅਤੇ ਬਦਬੂ ਦੋਵੇਂ ਖ਼ਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਕੀੜੇ ਵਾਲੇ ਦੰਦ ਜਾਂ ਸੜੇ ਹੋਏ ਦੰਦਾਂ ਵਿਚ ਬੋਹੜ ਦਾ ਦੁੱਧ ਲਾਉ। ਇਸ ਨਾਲ ਕੀੜੇ ਅਤੇ ਦਰਦ ਦੋਹਾਂ ਤੋਂ ਬੱਚੇ ਨੂੰ ਰਾਹਤ ਮਿਲੇਗੀ।

File photoFile photo

-ਘਰ ਵਿਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ। ਹਿੰਗ ਨੂੰ ਥੋੜ੍ਹਾ ਗਰਮ ਕਰ ਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖਣ ਨਾਲ ਦੰਦ ਅਤੇ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ।
-ਪੀਹ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਵਾਂਗ ਮਲੋ। ਇਸ ਨਾਲ ਦੰਦਾਂ ਵਿਚ ਲੱਗੇ ਕੀੜੇ ਮਰ ਜਾਂਦੇ ਹਨ।

-ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਉਂ ਕੇ ਰੱਖਣ ਨਾਲ ਦੰਦ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਬੱਚੇ ਨੂੰ ਆਰਾਮ ਮਿਲਦਾ ਹੈ।
-ਨਿੰਮ ਦੀ ਦਾਤਣ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਾਤਣ ਆਸਾਨੀ ਨਾਲ ਮਿਲ ਸਕਦੀ ਹੈ ਤਾਂ ਤੁਸੀਂ ਟੂਥ-ਬਰੱਸ਼ ਦੀ ਥਾਂ ਉਨ੍ਹਾਂ ਦਾ ਹੀ ਇਸਤੇਮਾਲ ਦੰਦਾਂ ਨੂੰ ਸਾਫ਼ ਕਰਨ ਲਈ ਕਰੋ। ਇਸ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement