Plastic Waste Production: ਪਲਾਸਟਿਕ ਕਚਰਾ ਉਤਪਾਦਨ 'ਚ ਭਾਰਤ ਦੁਨੀਆ 'ਚ ਪਹਿਲੇ ਨੰਬਰ 'ਤੇਸ, ਸਾਲ 'ਚ 1.02 ਕਰੋੜ ਟਨ ਕਚਰਾ ਹੁੰਦਾ ਪੈਦਾ
Published : Sep 6, 2024, 9:54 am IST
Updated : Sep 6, 2024, 10:25 am IST
SHARE ARTICLE
India number one in plastic waste production
India number one in plastic waste production

Plastic Waste Production: ਹਰ ਸਾਲ ਪਲਾਸਟਿਕ ਦੇ ਕੂੜੇ ਨਾਲ ਦੁਨੀਆ ਭਰ ਵਿਚ ਕਾਫੀ ਪ੍ਰਦੂਸ਼ਣ ਹੁੰਦਾ ਹੈ

India number one in plastic waste production: ਭਾਰਤ ਦੁਨੀਆ ਵਿਚ ਸਭ ਤੋਂ ਵੱਧ ਪਲਾਸਟਿਕ ਕੂੜਾ ਪੈਦਾ ਕਰਦਾ ਹੈ। ਇੱਥੇ ਇੱਕ ਸਾਲ ਵਿੱਚ 10.2 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ, ਜੋ ਕਿ ਦੂਜੇ ਸਭ ਤੋਂ ਵੱਡੇ ਪਲਾਸਟਿਕ ਕੂੜਾ ਉਤਪਾਦਕ ਨਾਲੋਂ ਦੁੱਗਣਾ ਹੈ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਵਿਚ ਦਿੱਤੀ ਗਈ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੀਡਜ਼ ਦੇ ਖੋਜਕਰਤਾਵਾਂ ਦੇ ਅਨੁਸਾਰ, ਵਿਸ਼ਵ ਵਿਚ ਹਰ ਸਾਲ 57 ਮਿਲੀਅਨ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜੋ ਕਿ ਸਭ ਤੋਂ ਡੂੰਘੇ ਸਮੁੰਦਰਾਂ ਤੋਂ ਉੱਚੇ ਪਹਾੜਾਂ ਦੀਆਂ ਚੋਟੀਆਂ ਤੱਕ ਅਤੇ ਲੋਕਾਂ ਦੇ ਸਰੀਰਾਂ ਤਕ ਵਿਚ ਫੈਲ ਗਿਆ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਦੂਸ਼ਣ ਦਾ ਦੋ ਤਿਹਾਈ ਤੋਂ ਵੱਧ ਹਿੱਸਾ 'ਗਲੋਬਲ ਸਾਊਥ' (ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ) ਤੋਂ ਆਉਂਦਾ ਹੈ। ਖੋਜਕਾਰਾਂ ਮੁਤਾਬਕ ਹਰ ਸਾਲ ਇੰਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਕਿ ਨਿਊਯਾਰਕ ਸਿਟੀ ਦੇ 'ਸੈਂਟਰਲ ਪਾਰਕ' 'ਚ ਪਲਾਸਟਿਕ ਦੇ ਕੂੜੇ ਦਾ ਪਹਾੜ 'ਐਂਪਾਇਰ ਸਟੇਟ ਬਿਲਡਿੰਗ' ਜਿੰਨਾ ਉੱਚਾ ਹੋ ਸਕਦਾ ਹੈ।

ਹਰ ਸਾਲ ਪਲਾਸਟਿਕ ਦੇ ਕੂੜੇ ਨਾਲ ਦੁਨੀਆ ਭਰ ਵਿਚ ਕਾਫੀ ਪ੍ਰਦੂਸ਼ਣ ਹੁੰਦਾ ਹੈ। ਖੋਜਕਰਤਾਵਾਂ ਨੇ ਅਧਿਐਨ ਲਈ ਦੁਨੀਆ ਭਰ ਦੇ 50 ਹਜ਼ਾਰ ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਾਨਕ ਤੌਰ 'ਤੇ ਪੈਦਾ ਹੋਏ ਕੂੜੇ ਦੀ ਜਾਂਚ ਕੀਤੀ। ਅਧਿਐਨ ਦੇ ਨਤੀਜੇ ਬੁੱਧਵਾਰ ਨੂੰ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।
ਇਸ ਅਧਿਐਨ ਵਿਚ ਖੁੱਲ੍ਹੇ ਵਾਤਾਵਰਨ ਵਿੱਚ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪਲਾਸਟਿਕ ਦਾ ਕੂੜਾ ਸ਼ਾਮਲ ਨਹੀਂ ਹੈ ਜੋ ਲੈਂਡਫਿਲ ਵਿਚ ਜਾਂਦਾ ਹੈ ਜਾਂ ਸਹੀ ਢੰਗ ਨਾਲ ਸਾੜਿਆ ਜਾਂਦਾ ਹੈ।

ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸਰਕਾਰਾਂ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਉਣ ਵਿਚ ਅਸਫਲ ਰਹਿੰਦੀਆਂ ਹਨ ਅਤੇ ਇਹ ਇੱਕ ਵੱਡਾ ਕਾਰਨ ਹੈ ਕਿ ਸਭ ਤੋਂ ਵੱਧ ਪਲਾਸਟਿਕ ਕੂੜਾ ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਵਿਚ ਪੈਦਾ ਹੁੰਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਲਾਸਟਿਕ ਕਚਰੇ ਲਈ ਜ਼ਿੰਮੇਵਾਰ ਲੋਕਾਂ ਵਿਚ ਭਾਰਤ ਵਿਚ 255 ਮਿਲੀਅਨ ਲੋਕ ਸ਼ਾਮਲ ਹਨ। ਲੀਡਜ਼ ਦੇ ਵਾਤਾਵਰਣ ਇੰਜੀਨੀਅਰਿੰਗ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਕੋਸਟਾਸ ਵੇਲਿਸ ਦੇ ਅਨੁਸਾਰ, ਨਾਈਜੀਰੀਆ ਦਾ ਲਾਗੋਸ ਕਿਸੇ ਵੀ ਹੋਰ ਸ਼ਹਿਰ ਨਾਲੋਂ ਜ਼ਿਆਦਾ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਹੈ।

ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰ ਸਭ ਤੋਂ ਵੱਡੇ ਸ਼ਹਿਰ ਨਵੀਂ ਦਿੱਲੀ, ਲੁਆਂਡਾ, ਅੰਗੋਲਾ, ਕਰਾਚੀ, (ਪਾਕਿਸਤਾਨ) ਅਤੇ ਅਲ ਕਾਹਿਰਾ (ਮਿਸਰ) ਹਨ। ਵੇਲਿਸ ਨੇ ਕਿਹਾ ਕਿ ਭਾਰਤ ਪਲਾਸਟਿਕ ਦੇ ਕੂੜੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ ਅਤੇ ਹਰ ਸਾਲ 12 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਦੋ ਸਭ ਤੋਂ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ, ਨਾਈਜੀਰੀਆ ਅਤੇ ਇੰਡੋਨੇਸ਼ੀਆ ਦੁਆਰਾ ਪੈਦਾ ਕੀਤੇ ਗਏ ਕੂੜੇ ਤੋਂ ਦੁੱਗਣਾ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ, ਪਰ ਉਹ ਕੂੜਾ ਘਟਾਉਣ 'ਚ ਕਾਫੀ ਤਰੱਕੀ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement