ਤੁਹਾਡੇ ਟੁਥਪੇਸਟ ਅਤੇ ਡੀਉਡਰੈਂਟ 'ਚ ਹੈ ਖ਼ਤਰਨਾਕ ਰਸਾਇਣ : ਰਿਪੋਰਟ
Published : May 4, 2018, 12:08 pm IST
Updated : May 4, 2018, 12:08 pm IST
SHARE ARTICLE
chemicals in your toothpaste and deodorant
chemicals in your toothpaste and deodorant

ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਾਕਸਿਕ ਲਿੰਕ ਦੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੋ ਚੀਜ਼ਾਂ...

ਨਵੀਂ ਦਿੱਲੀ, 4 ਮਈ : ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਾਕਸਿਕ ਲਿੰਕ ਦੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੋ ਚੀਜ਼ਾਂ ਅਸੀਂ ਰੋਜ਼ ਦੀ ਆਮ ਜ਼ਿੰਦਗੀ 'ਚ ਵਰਤੋਂ ਕਰਦੇ ਹਾਂ, ਉਨ੍ਹਾਂ ਵਿਚ ਖ਼ਤਰਨਾਕ ਰਸਾਇਣ ਟ੍ਰਾਈਕਲੋਸਨ ਮੌਜੂਦ ਹੁੰਦਾ ਹੈ ਜੋ ਕਿ ਸਿਹਤ ਨੂੰ ਹੌਲੀ-ਹੌਲੀ ਖ਼ਰਾਬ ਕਰ ਰਿਹਾ ਹੈ। ਟਾਕਸਿਕ ਲਿੰਕ ਨੇ ਦਿੱਲੀ-ਐਨਸੀਆਰ ਤੋਂ ਰੋਜ਼ ਦੀਆਂ ਚੀਜ਼ਾਂ ਦੀ ਜਾਂਚ ਕੀਤੀ, ਜਿਸ ਦੇ ਅਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ। 

ToothpasteToothpaste

ਰਿਪੋਰਟ ਮੁਤਾਬਕ ਟੁਥਪੇਸਟ, ਵਾਲਾਂ ਦਾ ਕੰਡੀਸ਼ਨਰ, ਸ਼ੈਂਪੂ, ਸ਼ੇਵਿੰਗ ਕ੍ਰੀਮ, ਡੀਉਡਰੈਂਟ, ਜੁੱਤੀਆਂ, ਕੱਪੜੇ, ਕੈਪਸੂਲ, ਪਾਣੀ ਦੀ ਬੋਤਲ ਅਤੇ ਬੱਚਿਆਂ ਦੇ ਖਿਡੌਣਿਆਂ 'ਚ ਵੀ ਇਹ ਰਸਾਇਣ ਮੌਜੂਦ ਹੁੰਦਾ ਹੈ। ਟ੍ਰਾਈਕਲੋਸਨ ਨਾਮ ਦਾ ਇਹ ਖ਼ਤਰਨਾਕ ਰਸਾਇਣ ਸਾਡੇ ਸਰੀਰ 'ਚ ਪਹੁੰਚ ਕੇ ਫੇਫੜਿਆਂ ਅਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਕੈਂਸਰ ਹੋਣ ਦਾ ਕਾਰਨ ਵੀ ਬਣ ਰਿਹਾ ਹੈ। 

deodorantdeodorant

ਰਿਪੋਰਟ 'ਚ ਕਈ ਬਰਾਂਡ ਦੀਆਂ ਪਾਣੀ ਦੀਆਂ ਬੋਤਲਾਂ ਦੇ ਸੈਂਪਲ ਲਏ ਗਏ ਸਨ। ਇਸ 'ਚ ਇਕ ਲਿਟਰ ਪਾਣੀ 'ਚ ਔਸਤਨ 325 ਪਲਾਸਟਿਕ ਦੇ ਕਣ ਮਿਲੇ। ਇਸੇ ਤਰ੍ਹਾਂ ਪਲਾਸਟਿਕ ਦੇ ਰੋਟੀ ਦੇ ਡੱਬਿਆਂ 'ਚ ਗਰਮ ਖਾਣਾ ਪਾਉਣ ਨਾਲ ਉਸ ਵਿਚ ਵੀ ਪਲਾਸਟਿਕ ਮਿਲਦਾ ਹੈ। ਰਿਪੋਰਟ ਮੁਤਾਬਕ ਸੜਕ 'ਤੇ ਗੱਡੀ ਦੇ ਚਲਣ ਨਾਲ ਟਾਇਰ ਦੀ ਰਗੜ ਨਾਲ ਵੀ ਮਾਇਕਰੋਪਲਾਸਟਿਕ  ਦੇ ਕਣ ਹਵਾ 'ਚ ਆ ਰਹੇ ਹਨ ਜੋ ਸਾਹ ਜ਼ਰੀਏ ਸਰੀਰ 'ਚ ਦਾਖ਼ਲ ਹੋ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement