Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹਨ ਕਾਲੇ ਅੰਗੂਰ
Published : Feb 4, 2026, 3:25 pm IST
Updated : Feb 4, 2026, 3:25 pm IST
SHARE ARTICLE
Black grapes are very beneficial for Health News
Black grapes are very beneficial for Health News

Health News: ਕਾਲੇ ਅੰਗੂਰ 'ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ।

ਕਾਲੇ ਅੰਗੂਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਵਿਟਾਮਿਨ-ਸੀ ਦਾ ਚੰਗਾ ਸਰੋਤ ਮਿਲ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਲਾਭ ਦਿੰਦਾ ਹੈ। ਇਸ ਨਾਲ ਹੀ ਕਈ ਬੀਮਾਰੀਆਂ ਨਾਲ ਲੜਨ ’ਚ ਵੀ ਮਦਦ ਮਿਲਦੀ ਹੈ। ਅੰਗੂਰ ’ਚ ਫ਼ਾਈਬਰ ਮਿਲ ਜਾਂਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰੱਖਦਾ ਹੈ। ਇਸ ਨਾਲ ਹੀ, ਅੰਗੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰਖਦਾ ਹੈ। ਕਾਲੇ ਅੰਗੂਰ ’ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਮਿਲ ਜਾਂਦਾ ਹੈ, ਜੋ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਬਣਾਏ ਰਖਦਾ ਹੈ। ਆਉ ਜਾਣਦੇ ਹਾਂ ਕਾਲੇ ਅੰਗੂਰ ਖਾਣ ਦੇ ਫ਼ਾਇਦਿਆਂ ਬਾਰੇ:

ਕਾਲੇ ਅੰਗੂਰ ’ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ। ਇਸ ਨਾਲ ਭਾਰ ਨੂੰ ਵੀ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਕਾਲੇ ਅੰਗੂਰ ’ਚ ਮੌਜੂਦ ਪੌਸ਼ਟਿਕ ਤੱਤਾਂ ਨਾਲ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਇਸ ’ਚ ਐਂਟੀਆਕਸੀਡੈਂਟ ਗੁਣ ਮਿਲ ਜਾਂਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ।

ਕਾਲੇ ਅੰਗੂਰ ’ਚ ਵਿਟਾਮਿਨ-ਸੀ ਅਤੇ ਹੋਰ ਕਈ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦੇ ਹਨ। ਕਾਲੇ ਅੰਗੂਰਾਂ ’ਚ ਵਿਟਾਮਿਨ-ਸੀ ਅਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਣਾਏ ਰੱਖਣ ’ਚ ਮਦਦ ਕਰਦੇ ਹਨ।

ਕਾਲੇ ਅੰਗੂਰਾਂ ’ਚ ਪਾਣੀ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਪਣੀ ਖ਼ੁਰਾਕ ’ਚ ਕਾਲੇ ਅੰਗੂਰਾਂ ਨੂੰ ਸ਼ਾਮਲ ਕਰੋ। ਕਾਲੇ ਅੰਗੂਰ ’ਚ ਮੌਜੂਦ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ ਲਈ ਰੋਜ਼ਾਨਾ ਕਾਲੇ ਅੰਗੂਰਾਂ ਨੂੰ ਅਪਣੀ ਖ਼ੁਰਾਕ ’ਚ ਸ਼ਾਮਲ ਕਰੋ। ਕਾਲੇ ਅੰਗੂਰ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement