'ਚੰਗੀ ਸਿਹਤ ਲਈ ਸਿਹਤ ਕਰਨੀ ਲਾਜਮੀ'
ਚੰਡੀਗੜ੍ਹ: ਜੇਕਰ ਤੁਸੀਂ ਵੀ ਗਰਭ ਧਾਰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ। ਜਿਹੜੇ ਨਵੇਂ ਜੋੜੇ ਬੱਚੇ ਬਾਰੇ ਸੋਚ ਰਹੇ ਹਨ ਉਨ੍ਹਾਂ ਲਈ ਇਹ ਖਬਰ ਬਹੁਤ ਅਹਿਮ ਹੈ। ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ।
ਪੀਰੀਅਡ ਦੇ ਸਰਕਲ ਨੂੰ ਸਮਝੋ -
ਔਰਤ ਨੂੰ ਬੱਚੇ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਪੀਰੀਅਡ ਦੇ ਸਰਕਲ ਨੂੰ ਧਿਆਨ ਨਾਲ ਸਮਝੋ।ਜਿਸ ਨੂੰ ਪੀਰੀਅਡ ਦੇ ਸਰਕਲ ਦੀ ਸਮਝ ਲੱਗ ਗਈ ਉਸ ਲਈ ਗਰਭ ਧਾਰਨ ਕਰਨਾ ਬਹੁਤ ਹੀ ਆਸਾਨ ਹੋਵੇਗਾ। ਨਿਯਮਤ ਤੌਰ ਉੱਤੇ ਆ ਰਿਹਾ ਪੀਰੀਅਡ ਚੰਗੀ ਸਿਹਤ ਦਾ ਹਵਾਲਾ ਦਿੰਦਾ ਹੈ।ਪੀਰੀਅਡ ਖ਼ਤਮ ਹੋਣ ਮਗਰੋਂ 5,6,7,8,9 ਅਤੇ 10ਵਾਂ ਦਿਨ ਬਹੁਤ ਖ਼ਾਸ ਹੁੰਦੇ ਹਨ। ਇਸ ਦੌਰਾਨ ਹੀ ਔਰਤ ਆਸਾਨੀ ਨਾਲ ਗਰਭ ਧਾਰਨ ਕਰ ਸਕਦੀ ਹੈ।
ਪਤੀ-ਪਤਨੀ ਦੀ ਚੰਗੀ ਸਿਹਤ ਲਈ ਚੰਗਾ ਭੋਜਨ -
ਪਤੀ-ਪਤਨੀ ਨੂੰ ਹਮੇਸ਼ਾ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਲੈਣੀ ਚਾਹੀਦੀ ਹੈ।ਜੇਕਰ ਤੁਸੀਂ ਪੌਸ਼ਟਿਕ ਤੱਤਾਂ ਵਾਲਾ ਭੋਜਨ ਜਿਵੇਂ ਆਂਡੇ, ਦਾਲਾਂ, ਚਿਕਨ ਅਤੇ ਹਰੀਆਂ ਸਬਜ਼ੀਆਂ ਲੈਂਦੇ ਹੋ ਇਹ ਤੁਹਾਡੇ ਸਰੀਰ ਵਿਚ ਤੱਤਾਂ ਦੀ ਘਾਟ ਪੂਰੀ ਕਰ ਦਿੰਦੇ ਹਨ। ਜੇਕਰ ਪਤੀ-ਪਤਨੀ ਬੱਚੇ ਬਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ।
ਸਵੇਰੇ-ਸ਼ਾਮ ਦੀ ਕਸਰਤ -
ਅਜੋਕੇ ਦੌਰ ਵਿੱਚ ਕਸਰਤ ਕਰਨੀ ਲਾਜ਼ਮੀ ਹੈ।ਕਸਰਤ ਕਰਨ ਨਾਲ ਸਾਡੇ ਸਰੀਰ ਵਿਚੋਂ ਜਹਿਰਲੇ ਤੱਥ ਬਾਹਰ ਨਿਕਲਦੇ ਹਨ। ਸੈਰ ਕਰਨ ਨਾਲ ਸੈੱਲ ਨਵੇਂ ਬਣਦੇ ਹਨ।
