ਪਿਆਜ਼ ਦੇ ਛਿਲਕਿਆਂ ਵਿਚ ਛਿਪਿਆ ਹੈ ਸਿਹਤ ਦਾ ਰਾਜ਼, ਉਠਾਓ ਲਾਭ
Published : Jan 2, 2020, 4:23 pm IST
Updated : Apr 9, 2020, 8:35 pm IST
SHARE ARTICLE
File Photo
File Photo

ਪਿਆਜ਼ ਲਗਪਗ ਹਰ ਘਰ ਵਿਚ ਵਰਤਿਆ ਜਾਂਦਾ ਹੈ। ਅਕਸਰ ਲੋਕ ਇਸ ਨੂੰ ਛਿੱਲਣ ਤੋਂ ਬਾਅਦ ਇਸ ਦੇ ਛਿੱਲੜ ਨੂੰ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ

ਪਿਆਜ਼ ਲਗਪਗ ਹਰ ਘਰ ਵਿਚ ਵਰਤਿਆ ਜਾਂਦਾ ਹੈ। ਅਕਸਰ ਲੋਕ ਇਸ ਨੂੰ ਛਿੱਲਣ ਤੋਂ ਬਾਅਦ ਇਸ ਦੇ ਛਿੱਲੜ ਨੂੰ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਛਿਲਕੇ ਵਿੱਚ ਛੁਪੇ ਸਿਹਤ ਤੇ ਸੁੰਦਰਤਾ ਦਾ ਰਾਜ਼ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਪਿਆਜ਼ ਦੇ ਛਿਲਕੇ ਸੁੱਟਣਾ ਭੁੱਲ ਜਾਓਗੇ।

ਮਾੜੇ ਕੋਲੇਸਟ੍ਰੋਲ ਨੂੰ ਘਟਾਉਣ 'ਚ ਮਦਦਗਾਰ: ਜੇ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਪਿਆਜ਼ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਇਹ ਪਾਣੀ ਭਾਵੇਂ ਸਵਾਦ ਨਾ ਲੱਗੇ, ਪਰ ਇਹ ਸਿਹਤ ਲਈ ਬਹੁਤ ਵਧੀਆ ਹੈ। ਜੇ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਿਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ।

ਚਮੜੀ ਦੀ ਸਮੱਸਿਆ ਤੋਂ ਛੁਟਕਾਰਾ: ਜੇਕਰ ਤੁਹਾਨੂੰ ਚਮੜੀ ਦੀ ਕੋਈ ਸਮੱਸਿਆ ਹੈ, ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ ਵਿਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਹ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਦੇਵੇਗਾ।

ਵਾਲਾਂ ਦੀ ਸੁੰਦਰਤਾ ਲਈ: ਜੇ ਤੁਸੀਂ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਦੇ ਲਈ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲ ਸਾਫਟ ਤੇ ਚਮਕਦਾਰ ਬਣਾਏਗਾ।

ਚਿਹਰੇ ਦੇ ਦਾਗ-ਧੱਬੇ ਦੂਰ ਕਰਨ ਲਈ: ਜੇ ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ, ਤਾਂ ਇਸ ਦੇ ਲਈ ਤੁਸੀਂ ਪਿਆਜ਼ ਦੇ ਰਸਭਰੇ ਛਿਲਕੇ ਦਾ ਇਸਤੇਮਾਲ ਕਰੋ। ਪਿਆਜ਼ ਦੇ ਛਿਲਕੇ ਵਿੱਚ ਥੋੜ੍ਹੀ ਜਿਹੀ ਹਲਦੀ ਲਗਾਓ ਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ ਕਰ ਦੇਵੇਗਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement