ਖ਼ਬਰਾਂ |

ਤਾਜ਼ਾ |

ਹੈਪੇਟਾਈਟਸ ਕਰ ਕੇ ਸਾਲਾਨਾ 13 ਲੱਖ ਲੋਕਾਂ ਦੀ ਹੋ ਰਹੀ ਹੈ ਮੌਤ
Published : May 1, 2026, 6:46 am IST
Updated : May 1, 2026, 7:50 am IST
SHARE ARTICLE
photo
photo

ਵਿਸ਼ਵ ਸਿਹਤ ਸੰਗਠਨ ਵਲੋਂ ਰਿਪੋਰਟ ਕੀਤੀ ਗਈ ਜਾਰੀ

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਵਿਸ਼ਵ ਸਿਹਤ ਸੰਗਠਨ ਵਲੋਂ 28 ਅਪ੍ਰੈਲ, 2026 ਨੂੰ ਜਾਰੀ ਕੀਤੀ ਗਈ ਇਕ ਨਵੀਂ ਗਲੋਬਲ ਰਿਪੋਰਟ ਦੌਰਾਨ ਸਾਹਮਣੇ ਆਇਆ ਕਿ ਹੈਪੇਟਾਈਟਸ ਕਰ ਕੇ ਪੂਰੀ ਦੁਨੀਆਂ 'ਚ ਸਲਾਨਾ 13 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ, ਹਾਲਾਂਕਿ ਇਸੇ ਰਿਪੋਰਟ 'ਚ ਪ੍ਰਗਟਾਵਾ ਕੀਤਾ ਗਿਆ ਕਿ ਹਰ ਸਾਲ 18 ਲੱਖ ਤੋਂ ਵੱਧ ਲੋਕ ਹੈਪੇਟਾਈਟਸ ਤੋਂ ਪੀੜਤ ਹਨ।

ਵਿਸ਼ਵ ਸਿਹਤ ਸੰਗਠਨ ਵਲੋਂ ਇਹ ਰਿਪੋਰਟ ਵਿਸ਼ਵ ਹੈਪੇਟਾਈਟਸ ਸੰਮੇਲਨ ਦੌਰਾਨ ਪੇਸ਼ ਕੀਤੀ ਗਈ ਸੀ ਜਿਸ ਵਿਚ ਕਈ ਦੇਸ਼ਾਂ ਦੇ ਮਾਹਰ ਅਤੇ ਨੀਤੀ ਨਿਰਮਾਤਾ ਸ਼ਾਮਲ ਹੋਏ ਸਨ। ਰਿਪੋਰਟ ਅਨੁਸਾਰ, 2024 ਵਿਚ ਹੈਪੇਟਾਈਟਸ ਬੀ ਅਤੇ ਸੀ ਤੋਂ ਲਗਭਗ 1.34 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਹ ਦੋ ਕਿਸਮਾਂ ਦੀਆਂ ਲਾਗਾਂ ਦੁਨੀਆਂ ਭਰ ਵਿਚ ਹੈਪੇਟਾਈਟਸ ਨਾਲ ਸਬੰਧਤ ਸਾਰੀਆਂ ਮੌਤਾਂ ਦਾ ਲਗਭਗ 95 ਪ੍ਰਤੀਸ਼ਤ ਹਨ। ਇਸ ਤੋਂ ਇਲਾਵਾ, ਹਰ ਰੋਜ਼ ਲਗਭਗ 4,900 ਨਵੇਂ ਇਨਫ਼ੈਕਸ਼ਨ ਮਾਮਲੇ ਰਿਪੋਰਟ ਕੀਤੇ ਜਾਂਦੇ ਹਨ, ਭਾਵ ਲਗਭਗ 1.8 ਮਿਲੀਅਨ ਲੋਕ ਸਾਲਾਨਾ ਇਸ ਬਿਮਾਰੀ ਨਾਲ ਪੀੜਤ ਹੁੰਦੇ ਹਨ।

ਡਬਲਿਊਐਚਓ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2015 ਤੋਂ ਕੁੱਝ ਸੁਧਾਰ ਦੇਖਿਆ ਗਿਆ ਹੈ। ਨਵੇਂ ਹੈਪੇਟਾਈਟਸ ਬੀ ਦੇ ਮਾਮਲਿਆਂ ਵਿਚ 32 ਪ੍ਰਤੀਸ਼ਤ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ, ਜਦੋਂ ਕਿ ਹੈਪੇਟਾਈਟਸ ਸੀ ਦੀਆਂ ਮੌਤਾਂ ਵਿਚ 12 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹੈਪੇਟਾਈਟਸ ਬੀ ਦਾ ਪ੍ਰਸਾਰ 0.6 ਪ੍ਰਤੀਸ਼ਤ ਤਕ ਘੱਟ ਗਿਆ ਹੈ, ਜੋ ਕਿ ਇਕ ਸਕਾਰਾਤਮਕ ਸੰਕੇਤ ਹੈ। ਇਹ ਪ੍ਰਗਤੀ 2016 ਵਿਚ ਵਿਸ਼ਵ ਸਿਹਤ ਅਸੈਂਬਲੀ ਵਿਚ ਨਿਰਧਾਰਤ ਕੀਤੇ ਗਏ ਵਿਸ਼ਵਵਿਆਪੀ ਟੀਚਿਆਂ ਦੀ ਪਾਲਣਾ ਕਰਦੀ ਹੈ, ਜਿਥੇ ਮੈਂਬਰ ਦੇਸ਼ਾਂ ਨੇ ਹੈਪੇਟਾਈਟਸ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ। ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਮੌਜੂਦਾ ਗਤੀ 2030 ਤਕ ਹੈਪੇਟਾਈਟਸ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਾਫ਼ੀ ਨਹੀਂ ਹੈ। ਰਿਪੋਰਟ ਡਬਲਿਊਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਦੇ ਹਵਾਲੇ ਨਾਲ ਰਿਪੋਰਟ 'ਚ ਪ੍ਰਗਟਾਵਾ ਕੀਤਾ ਗਿਆ ਕਿ ਮਾੜੀਆਂ ਸਿਹਤ ਸੇਵਾਵਾਂ ਅਤੇ ਇਲਾਜ ਤਕ ਇਕ ਬਰਾਬਰ ਪਹੁੰਚ ਨਾ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਢੁਕਵੀਂ ਟੈਸਟਿੰਗ ਅਤੇ ਇਲਾਜ ਦੀ ਸੁਵਿਧਾ ਨਹੀਂ ਮਿਲ ਪਾ ਰਹੀ।

ਰਿਪੋਰਟ ਮੁਤਾਬਕ ਹੈਪੇਟਾਈਟਸ ਬੀ ਤੋਂ ਪੀੜਤ ਲਗਭਗ 240 ਮਿਲੀਅਨ ਲੋਕਾਂ ਵਿਚੋਂ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਇਲਾਜ ਪ੍ਰਾਪਤ ਕਰ ਰਹੇ ਹਨ। ਹੈਪੇਟਾਈਟਸ ਸੀ ਦੇ ਮਰੀਜ਼ਾਂ ਲਈ ਵੀ ਸਥਿਤੀ ਬਿਹਤਰ ਨਹੀਂ ਹੈ। 2015 ਤੋਂ, ਸਿਰਫ਼ 20 ਪ੍ਰਤੀਸ਼ਤ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਹਾਲਾਂਕਿ ਅੱਠ ਤੋਂ 12 ਹਫ਼ਤਿਆਂ ਦੀ ਦਵਾਈ ਨਾਲ ਠੀਕ ਹੋਣ ਦੀ ਸੰਭਾਵਨਾ 95 ਪ੍ਰਤੀਸ਼ਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿਚ ਹੈਪੇਟਾਈਟਸ ਸੀ ਦੇ ਸੱਭ ਤੋਂ ਵੱਧ ਮਾਮਲੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ 'ਚ ਦੁਨੀਆਂ ਭਰ ਦੇ ਲਗਭਗ 39 ਪ੍ਰਤੀਸ਼ਤ ਕੇਸ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਅਫ਼ਰੀਕੀ ਦੇਸ਼ਾਂ ਵਿਚ ਹੈਪੇਟਾਈਟਸ ਬੀ ਦੇ ਨਵੇਂ ਕੇਸਾਂ ਦੀ ਗਿਣਤੀ ਸੱਭ ਤੋਂ ਵੱਧ ਹੈ, ਪਰ ਭਾਰਤ ਦੇ ਮੁਕਾਬਲੇ ਟੀਕਾਕਰਨ ਦਰ ਬਹੁਤ ਘੱਟ ਹੈ।

ਹੈਪੇਟਾਈਟਸ ਫੈਲਣ ਦੇ ਕਾਰਨਾਂ ਦਾ ਜ਼ਿਕਰ ਕਰੀਏ ਤਾਂ ਬਿਮਾਰੀ ਫੈਲਣ ਦੇ ਬਹੁਤ ਸਾਰੇ ਕਾਰਨ ਹਨ ਜਿਸ ਵਿਚ ਅਸੁਰੱਖਿਅਤ ਟੀਕਿਆਂ ਦੀ ਵਰਤੋਂ, ਦੂਸ਼ਿਤ ਖ਼ੂਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸ਼ਾਮਲ ਹੈ। ਰਿਪੋਰਟ ਅਨੁਸਾਰ, ਹੈਪੇਟਾਈਟਸ ਸੀ ਦੇ 44 ਪ੍ਰਤੀਸ਼ਤ ਨਵੇਂ ਕੇਸ ਉਨ੍ਹਾਂ ਲੋਕਾਂ ਵਿਚ ਪਾਏ ਗਏ ਜੋ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਂਦੇ ਹਨ। ਡਬਲਿਊਐਚਓ ਕਹਿੰਦਾ ਹੈ ਕਿ ਹੈਪੇਟਾਈਟਸ ਨਾਲ ਲੜਨ ਲਈ ਪ੍ਰਭਾਵਸ਼ਾਲੀ ਉਪਾਅ ਪਹਿਲਾਂ ਹੀ ਮੌਜੂਦ ਹਨ। ਹੈਪੇਟਾਈਟਸ ਬੀ ਟੀਕਾ 95 ਪ੍ਰਤੀਸ਼ਤ ਤੋਂ ਵੱਧ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਹੈਪੇਟਾਈਟਸ ਬੀ ਲਈ ਲੰਬੇ ਸਮੇਂ ਦੇ ਇਲਾਜ ਅਤੇ ਹੈਪੇਟਾਈਟਸ ਸੀ ਲਈ ਥੋੜ੍ਹੇ ਸਮੇਂ ਦੇ ਇਲਾਜ ਵਾਲੀਆਂ ਦਵਾਈਆਂ ਉਪਲਬਧ ਹਨ। ਪਰ ਇਸ ਦੇ ਬਾਵਜੂਦ ਪੀੜਤਾਂ ਅਤੇ ਮੌਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ।


 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement