Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ

By : GAGANDEEP

Published : May 1, 2024, 6:32 am IST
Updated : May 1, 2024, 8:20 am IST
SHARE ARTICLE
Try these recipes to get rid of bile problem in summer Health News
Try these recipes to get rid of bile problem in summer Health News

Health News: ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।

Try these recipes to get rid of bile problem in summer Health News: ਪਿੱਤ ਹੋਣਾ ਗਰਮੀਆਂ ਦੇ ਮੌਸਮ ਵਿਚ ਆਮ ਗੱਲ ਹੈ ਤੇ ਇਸ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਪਾਊਡਰ ਮਾਰਕੀਟ ਵਿਚ ਮੌਜੂਦ ਹਨ। ਹਾਲਾਂਕਿ ਇਸ ਦਾ ਘਰੇਲੂ ਨੁਸਖ਼ਿਆਂ ਨਾਲ ਇਲਾਜ ਵੀ ਸੰਭਵ ਹੈ। ਪਿੱਤ ਚਮੜੀ ਦੇ ਧੱਫੜ ਦੀ ਇਕ ਕਿਸਮ ਹੈ ਜੋ ਚਮੜੀ ਅੰਦਰ ਪਸੀਨੇ ਦੇ ਠਹਿਰਨ ਕਾਰਨ ਹੁੰਦੀ ਹੈ।

ਇਹ ਵੀ ਪੜ੍ਹੋ: Beauty Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ

ਆਮ ਤੌਰ ’ਤੇ, ਇਹ ਗਰਮੀਆਂ ਵਿਚ ਤੇ ਖ਼ਾਸ ਤੌਰ ’ਤੇ ਨਮੀ ਵਾਲੇ ਮੌਸਮ ਵਾਲੀਆਂ ਥਾਵਾਂ ’ਤੇ ਪ੍ਰੇਸ਼ਾਨ ਕਰਦੀ ਹੈ। ਭਾਵੇਂ ਇਸ ਦੀ ਜਲਣ ਹੌਲੀ-ਹੌਲੀ ਅਪਣੇ ਆਪ ਖ਼ਤਮ ਹੋ ਜਾਂਦੀ ਹੈ ਪਰ ਕਈ ਵਾਰ ਇਹ ਚਮੜੀ ’ਤੇ ਇੰਨਾ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਕਿ ਇਸ ਕਾਰਨ ਹੋਣ ਵਾਲੀ ਖੁਜਲੀ ਅਤੇ ਜਲਣ ਹੱਦ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਲਗਦੀ ਹੈ। ਗਰਮੀਆਂ ਵਿਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ :

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (01 ਮਈ 2024)  

ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਲਈ ਸੱਭ ਤੋਂ ਪਹਿਲਾਂ ਕੱਚੇ ਅੰਬ ਨੂੰ ਗੈਸ ’ਤੇ ਭੁੰਨ ਲਉ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਦਾ ਗੁੱਦਾ ਕੱਢ ਕੇ ਫ਼ਰਿਜ ਵਿਚ ਰੱਖ ਦਿਉ। ਹੁਣ ਠੰਢਾ ਹੋਣ ਤੋਂ ਬਾਅਦ ਇਸ ਦਾ ਗੁੱਦਾ ਸਰੀਰ ’ਤੇ ਲਗਾਉ।
ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਪਾਉ ਅਤੇ ਇਸ ਪਾਣੀ ਵਿਚ ਖੀਰੇ ਦੇ ਪਤਲੇ ਟੁਕੜੇ ਪਾਉ। ਹੁਣ ਇਨ੍ਹਾਂ ਟੁਕੜਿਆਂ ਨੂੰ ਜਲਣ ਵਾਲੀ ਥਾਂ ’ਤੇ ਹੌਲੀ-ਹੌਲੀ ਰਗੜੋ ਅਤੇ ਥੋੜ੍ਹੀ ਦੇਰ ਇਸ ’ਤੇ ਪਿਆ ਰਹਿਣ ਦਿਉ। ਇਸ ਤੋਂ ਇਲਾਵਾ ਨਾਰੀਅਲ ਦੇ ਤੇਲ ਵਿਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਇਸ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ। ਇਸ ਦੀ ਵਰਤੋਂ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਤੁਸੀਂ ਇਕ ਲਿਟਰ ਪਾਣੀ ਵਿਚ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਰੋਜ਼ਾਨਾ ਇਸ ਪਾਣੀ ਨਾਲ ਇਸ਼ਨਾਨ ਕਰੋ ਤਾਂ ਇਸ ਨਾਲ ਖੁਜਲੀ ਵਾਲੀ ਗਰਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤੁਲਸੀ ਦੀ ਥੋੜ੍ਹੀ ਜਿਹੀ ਲੱਕੜ ਨੂੰ ਪੀਸ ਕੇ ਪਾਊਡਰ ਬਣਾ ਲਉ ਅਤੇ ਇਸ ਪੇਸਟ ਨੂੰ ਜਲਣ ਵਾਲੀ ਥਾਂ ’ਤੇ ਲਗਾਉ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।

(For more Punjabi news apart from Try these recipes to get rid of bile problem in summer Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement