Food Recipes: ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ 
Published : Jun 28, 2025, 6:50 am IST
Updated : Jun 28, 2025, 7:41 am IST
SHARE ARTICLE
Whole stuffed tomatoes Food Recipes
Whole stuffed tomatoes Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Whole stuffed tomatoes Food Recipes: ਸਮੱਗਰੀ : ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ-ਮਿਰਚ ਸਵਾਦ ਅਨੁਸਾਰ, ਹਲਦੀ ਚਾਹ ਵਾਲੇ ਦੋ ਚਮਚ।

ਬਣਾਉਣ ਦਾ ਤਰੀਕਾ : ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਉ। ਫਿਰ ਪਨੀਰ ਨੂੰ ਕੱਦੂਕਸ ਨਾਲ ਬਰੀਕ ਕਰ ਕੇ ਇਸ ਵਿਚ ਮਿਲਾ ਦਿਉ। ਜਦ ਇਹ ਮਿਸ਼ਰਣ ਤਿਆਰ ਹੋ ਜਾਵੇ ਤਾਂ ਅਪਣੇ ਸਵਾਦ ਅਨੁਸਾਰ ਇਸ ਵਿਚ ਲੂਣ, ਮਿਰਚ, ਹਲਦੀ ਮਿਲਾ ਦਿਉ। ਟਮਾਟਰਾਂ ਨੂੰ ਸਾਫ਼ ਪਾਣੀ ਵਿਚ ਧੋ ਕੇ ਉਪਰੋਂ ਥੋੜਾ-ਥੋੜਾ ਕੱਟ ਲਉ ਅਤੇ ਉਨ੍ਹਾਂ ਟੁਕੜਿਆਂ ਨੂੰ ਸੰਭਾਲ ਕੇ ਇਕ ਪਾਸੇ ਰੱਖ ਲਉ।

ਫਿਰ ਕਿਸੇ ਤੇਜ਼ ਛੁਰੀ ਜਾਂ ਚਾਕੂ ਨਾਲ ਟਮਾਟਰਾਂ ਅੰਦਰਲਾ ਗੁੱਦਾ ਕੱਢ ਦਿਉ। ਇਸ ਗੁੱਦੇ ਨਾਲ ਟਮਾਟਰਾਂ ਦਾ ਜੋ ਰਸ ਨਿਕਲੇਗਾ, ਉਸ ਨੂੰ ਵੀ ਕਿਸੇ ਭਾਂਡੇ ਵਿਚ ਸੰਭਾਲ ਕੇ ਰੱਖ ਲਉ। ਫਿਰ ਟਮਾਟਰਾਂ ਅੰਦਰ ਆਲੂ, ਪਨੀਰ ਦੇ ਮਿਸ਼ਰਣ ਨੂੰ ਭਰ ਦਿਉ। ਸਾਰੇ ਮਸਾਲੇ, ਮਿਰਚ ਆਦਿ ਵੀ ਭਰ ਕੇ ਉਪਰੋਂ ਉੁਨ੍ਹਾਂ ਦੇ ਮੂੰਹ ’ਤੇ ਉਹੀ ਟੁਕੜੇ, ਜੋ ਕੱਟੇ ਸੀ, ਰੱਖ ਕੇ ਧਾਗੇ ਨਾਲ ਬੰਨ੍ਹ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿਉ। ਫਿਰ ਕਿਸੇ ਵੱਡੀ ਕੜਾਹੀ ਵਿਚ ਘਿਉ ਪਾ ਕੇ ਉਸ ਵਿਚ ਟਮਾਟਰਾਂ ਨੂੰ ਪਕਾਉ।

ਪਕਾਉਂਦੇ ਸਮੇਂ ਉਸ ਨੂੰ ਢੱਕ ਦਿਉ। ਅੱਗ ਦਾ ਸੇਕ ਮੱਠਾ ਹੋਣਾ ਚਾਹੀਦਾ ਹੈ। ਪਕਦੇ-ਪਕਦੇ ਜਦ ਟਮਾਟਰਾਂ ਦਾ ਰੰਗ ਭੂਰਾ ਹੋ ਜਾਏ ਤਾਂ ਕੜਾਹੀ ਨੂੰ ਹੇਠਾਂ ਉਤਾਰ ਕੇ ਉਸ ਵਿਚ ਕਟਿਆ ਹੋਇਆ ਹਰਾ ਧਨੀਆ ਪਾ ਦਿਉ। ਤੁਹਾਡੀ ਸੁਆਦ ਭਰੀ ਸਬਜ਼ੀ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement