ਘਰ ਦੀ ਰਸੋਈ ਵਿਚ ਦਹੀਂ ਖੁੰਭਾਂ
Published : Aug 26, 2019, 3:29 pm IST
Updated : Aug 26, 2019, 3:29 pm IST
SHARE ARTICLE
Curd Mashroom
Curd Mashroom

250 ਗ੍ਰਾਮ ਖੁੰਬਾਂ, ਹਰਾ ਮਟਰ 100 ਗ੍ਰਾਮ, ਪਿਆਜ 30 ਗ੍ਰਾਮ, ਲੱਸਣ 4-5 ਗਥੀਆਂ, ਹਰੀ ਮਿਰਚ 4-5, ਅਦਰਕ ਥੋੜਾ ਜਿਹਾ, ਦਹੀਂ ਇਕ ਕੱਪ, ਟਮਾਟਰ 50 ...

ਸਮੱਗਰੀ : 250 ਗ੍ਰਾਮ ਖੁੰਬਾਂ, ਹਰਾ ਮਟਰ 100 ਗ੍ਰਾਮ, ਪਿਆਜ 30 ਗ੍ਰਾਮ, ਲੱਸਣ 4-5 ਗਥੀਆਂ, ਹਰੀ ਮਿਰਚ 4-5, ਅਦਰਕ ਥੋੜਾ ਜਿਹਾ, ਦਹੀਂ ਇਕ ਕੱਪ, ਟਮਾਟਰ 50 ਗ੍ਰਾਮ, ਜ਼ੀਰਾ ਅੱਧਾ ਚਮਚ, ਧਨੀਆ ਪਾਊਡਰ ਇਕ ਚਮਚ, ਲੋਂਗ 4-5, ਦਾਲੀਚਨੀ ਥੋੜੀ ਜਹੀ, ਤੇਜ ਪੱਤਾ ਇਕ ਜਾਂ ਦੋ, ਨਮਕ ਸਵਾਦ ਅਨੁਸਾਰ, ਮਿਰਚ ਸਵਾਦ ਅਨੁਸਾਰ, ਗਰਮ ਮਸਾਲਾ ਅੱਧਾ ਚਮਚ, ਹਲਦੀ ਡੇਢ ਚਮਚ, ਖੰਡ 1/4 ਚਮਚ, ਹਰਾ ਧਨੀਆ ਬਰੀਕ ਕਟਿਆ ਹੋਇਆ ਅਤੇ ਤੇਲ ਇਕ ਚਮਚ।

Curd MushroomCurd Mushroom

ਇੰਜ ਬਣਾਉ : ਇਕ ਕੜਾਹੀ ਵਿਚ ਤੇਲ ਗਰਮ ਕਰੋ। ਉਸ ਵਿਚ ਦਾਲਚੀਨੀ, ਲੌਂਗ ਅਤੇ ਤੇਜ ਪੱਤਾ ਪਾ ਕੇ ਭੁਰਾ ਹੋਣ ਤਕ ਤਲੋ। ਹੁਣ ਉਸ ਵਿਚ ਜ਼ੀਰਾ ਪਾ ਦਿਉ। ਹਲਕੇ ਸੇਕ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਸੁਨਹਿਰੀ ਹੋਣ ਤਕ ਭੁੰਨੋ। ਫਿਰ ਇਸ ਵਿਚ ਹਰੀ ਮਿਰਚ, ਲੱਸਣ ਅਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਫਿਰ ਗਰਮ ਮਸਾਲਾ, ਖੰਡ, ਟਮਾਟਰ ਅਤੇ ਹਲਦੀ ਪਾ ਕੇ ਟਮਾਟਰ ਦੇ ਗਲਣ ਤਕ ਭੁੰਨੋ। ਹੁਣ ਵਿਚ ਹਰੇ ਮਟਰ ਅਤੇ ਥੋੜਾ ਜਿਹਾ ਪਾਣੀ ਪਾ ਕੇ 20 ਮਿੰਟ ਤਕ ਭੁੰਨਣ ਦਿਉ। ਖੁੰਬਾਂ ਪਾ ਕੇ 5 ਮਿੰਟ ਹੋਰ ਭੁੰਨੋ। ਹੁਣ ਵਿਚ ਦਹੀਂ ਪਾ ਦਿਉ ਅਤੇ ਦੋ ਮਿੰਟ ਬਾਅਦ ਚੁੱਲ੍ਹੇ ਤੋਂ ਉਤਾਰ ਕੇ ਹਰੇ ਧਨੀਏ ਨਾਲ ਸਜਾ ਕੇ ਗਰਮ ਚਾਵਲ ਜਾਂ ਰੋਟੀ ਨਾਲ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement