ਘਰ ਦੀ ਰਸੋਈ ਵਿਚ : ਮਿਲਕ ਕੇਕ
Published : Jan 26, 2019, 11:15 am IST
Updated : Jan 26, 2019, 11:15 am IST
SHARE ARTICLE
Milk Cake
Milk Cake

ਮਠਿਆਈ ਦੀ ਗੱਲ ਕੀਤੀ ਜਾਵੇ ਅਤੇ ਮਿਲਕ ਕੇਕ ਦਾ ਨਾਮ ਨਾ ਆਏ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿਚੋਂ ਇਕ ਹੈ ਮਿਲਕ...

ਮਠਿਆਈ ਦੀ ਗੱਲ ਕੀਤੀ ਜਾਵੇ ਅਤੇ ਮਿਲਕ ਕੇਕ ਦਾ ਨਾਮ ਨਾ ਆਏ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿਚੋਂ ਇਕ ਹੈ ਮਿਲਕ ਕੇਕ। ਇਸ ਮਠਿਆਈ ਨੂੰ ਤੁਸੀ ਘਰ ਉਤੇ ਵੀ ਬੜੀ ਸੌਖ ਨਾਲ ਬਣਾ ਸਕਦੇ ਹੋ। ਜਾਣੋ ਅਪਣੀ ਮਨਪਸੰਦ ਮਠਿਆਈ ਬਣਾਉਣ ਦਾ ਢੰਗ। 

Milk CakeMilk Cake

ਸਮੱਗਰੀ : 3 ਲੀਟਰ ਦੁੱਧ, 2 ਟੇਬਲ ਸਪੂਨ ਨਿੰਬੂ ਦਾ ਰਸ, 1 ਟੀ ਸਪੂਨ ਹਰੀ ਇਲਾਚੀ, 1 ਟੇਬਲ ਸਪੂਨ ਦੇਸੀ ਘਿਓ, 250 ਗ੍ਰਾਮ ਚੀਨੀ,  ਤੇਲ, ਬਦਾਮ (ਗਾਰਨਿਸ਼ਿੰਗ ਦੇ ਲਈ)। 

Milk CakeMilk Cake

ਢੰਗ : ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ 2 ਟੇਬਲ ਸਪੂਨ ਨਿੰਬੂ ਦਾ ਰਸ ਪਾਕੇ ਤੱਦ ਤੱਕ ਹਿਲਾਓ। ਜਦੋਂ ਤੱਕ ਦੁੱਧ ਫਟਨਾ ਨਹੀਂ ਸ਼ੁਰੂ ਹੋਵੇ। ਫਿਰ ਇਸ ਵਿਚ 1 ਟੀ ਸਪੂਨ ਹਰੀ ਇਲਾਇਚੀ, 1 ਟੇਬਲ ਸਪੂਨ ਦੇਸੀ ਘਿਓ ਅਤੇ 250 ਗ੍ਰਾਮ ਚੀਨੀ ਪਾਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਓ।

Milk CakeMilk Cake

ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰੀਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟ੍ਰੇ ਵਿਚ ਕੱਢਕੇ ਉਤੇ ਬਦਾਮ ਨਾਲ ਗਾਰਨਿਸ਼ ਕਰੋ। ਸਾਰੀ ਰਾਤ ਲਈ ਢੱਕ ਕੇ ਰੱਖੋ।   ਫਿਰ ਜਿਵੇਂ ਦਿਲ ਕਰੇ ਉਸੇ ਤਰ੍ਹਾਂ ਕੱਟਕੇ ਸਰਵ ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement