ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੈ ਅਨਾਰ
Published : May 21, 2018, 3:44 pm IST
Updated : May 21, 2018, 3:44 pm IST
SHARE ARTICLE
Pomegranates fruit
Pomegranates fruit

ਅਨਾਰ ਸਿਹਤ ਲਈ ਫੱਲ ਬਹੁਤ ਹੀ ਲਾਭਦਾਇਕ ਹੁੰਦੇ ਹਨ। ਰੋਜ਼ਾਨਾ ਅਨਾਰ ਖਾਣ ਨਾਲ ਜਿੱਥੇ ਸਿਹਤ ਚੰਗੀ ਰਹਿੰਦੀ ਹੈ, ਉਥੇ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਨਾਲ ਹੀ...

ਅਨਾਰ ਸਿਹਤ ਲਈ ਫੱਲ ਬਹੁਤ ਹੀ ਲਾਭਦਾਇਕ ਹੁੰਦੇ ਹਨ। ਰੋਜ਼ਾਨਾ ਅਨਾਰ ਖਾਣ ਨਾਲ ਜਿੱਥੇ ਸਿਹਤ ਚੰਗੀ ਰਹਿੰਦੀ ਹੈ, ਉਥੇ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਨਾਲ ਹੀ ਫਲਾਂ ਦਾ ਜੂਸ ਵੀ ਸਿਹਤ ਲਈ ਬਹੁਤ ਗੁਣਕਾਰੀ ਹੈ। ਅਜਿਹਾ ਹੀ ਇਕ ਫੱਲ ਹੈ ਅਨਾਰ। ਇਸ ਦੇ ਜੂਸ ਦਾ ਰੋਜ਼ਾਨਾ ਸਿਹਤ ਕਰਨ ਨਾਲ ਜਿੱਥੇ ਵਧਦੀ ਉਮਰ ਦਾ ਅਸਰ ਘੱਟ ਹੁੰਦਾ ਹੈ, ਉਥੇ ਜਵਾਨੀ ਵਾਲਾ ਜੋਸ਼ ਵੀ ਬਣਿਆ ਰਹਿੰਦਾ ਹੈ। ਅਨਾਰ ਦਾ ਜੂਸ ਅਨਾਰ ਫਾਈਬਰ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਦਾ ਚੰਗਾ ਸ੍ਰੋਤ ਹੁੰਦਾ ਹੈ, ਜੋ ਕਮਜ਼ੋਰੀ ਦੂਰ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। 

PomegranatesPomegranates

ਇਕ ਖੋਜ ਮੁਤਾਬਕ ਜੇਕਰ ਰੋਜ਼ਾਨਾ ਅਨਾਰ ਦਾ ਜੂਸ ਲਿਆ ਜਾਵੇ ਤਾਂ ਅੰਦਰੂਨੀ ਤਾਕਤ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਨਾਰ ਦਾ ਜੂਸ ਸ੍ਰੀਰਕ ਸ਼ਕਤੀ ਵਧਾਉਣ ਵਿਚ ਬਹੁਤ ਲਾਭਦਾਇਕ ਹੈ। ਸਿਰਫ਼ 15 ਦਿਨ ਅਨਾਰ ਦਾ ਜੂਸ ਪੀਣ ਨਾਲ ਇਸ ਦਾ ਚੰਗਾ ਅਸਰ ਵੇਖਿਆ ਜਾ ਸਕਦਾ ਹੈ। ਅਨਾਰ ਦਾ ਜੂਸ ਦਿਮਾਗ਼ੀ ਤਾਕਤ ਵੀ ਵਧਾਉਂਦਾ ਹੈ, ਨਾਲ ਹੀ ਇਹ ਦਿਮਾਗ਼ ਵਿਚ ਆਉਣ ਵਾਲੇ ਨਾਹਪੱਖੀ ਵਤਾਰੇ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਠੀਕ ਰਖਦਾ ਹੈ।

Pomegranates Pomegranates

ਅਨਾਰ ਦਾ ਜੂਸ ਪੀਣ ਨਾਲ ਸ੍ਰੀਰ ਦੀ ਚਰਬੀ ਘੱਟ ਹੁੰਦੀ ਹੈ ਅਤੇ ਵਜ਼ਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਅਨਾਰ ਦੇ ਜੂਸ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ। ਰੋਜ਼ ਇਸ ਨੂੰ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਅਤੇ ਕਬਜ਼ ਦੂਰ ਹੁੰਦੀ ਹੈ।  ਇਸ ਨੂੰ ਪੀਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਵਿਟਾਮਿਨ ਈ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਚੇਹਰੇ ਉਤੇ ਝੁਰੜੀਆਂ ਨਹੀਂ ਪੈਂਦੀਆਂ ਅਤੇ ਵਧਦੀ ਉਮਰ ਦਾ ਅਸਰ ਚੇਹਰੇ ਉਤੇ ਨਜ਼ਰ ਨਹੀਂ ਆਉਂਦਾ। ਅਨਾਰ ਦੇ ਜੂਸ ਵਿਚ ਵਿਟਾਮਿਨ ਏ ਹੁੰਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement