ਖ਼ਬਰਾਂ |

ਤਾਜ਼ਾ |

Food Recipes: ਮੀਂਹ ਦੇ ਮੌਸਮ ਵਿਚ ਘਰ ਬਣਾ ਕੇ ਖਾਉ ਪਨੀਰ ਦੇ ਪਕੌੜੇ
Published : Jul 20, 2026, 3:03 pm IST
Updated : Jul 20, 2026, 3:03 pm IST
SHARE ARTICLE
Paneer Pakoras Food Recipes
Paneer Pakoras Food Recipes

ਬਣਾਉਣ ਵਿਚ ਹੁੰਦੇ ਹਨ ਬੇਹੱਦ ਆਸਾਨ

ਮੁਹਾਲੀ: ਮੁਹਾਲੀ ਸਮੇਤ ਪੰਜਾਬ ਵਿਚ ਅੱਜ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਮੌਸਮ ਠੰਢਾ ਹੋ ਗਿਆ। ਜਿਸ ਕਰਕੇ ਲੋਕ ਆਪਣੇ ਘਰਾਂ ਵਿਚ ਹੀ ਹਨ। ਠੰਢੇ ਮੌਸਮ ਵਿਚ ਪੰਜਾਬੀਆਂ ਦਾ ਆਮ ਤੌਰ 'ਤੇ ਪਕੌੜੇ ਖਾਣ ਨੂੰ ਮਨ ਕਰਦਾ ਹੁੰਦਾ, ਪਰ ਬਾਹਰ ਮੀਂਹ ਪੈਣ ਕਾਰਨ ਲੋਕ ਇਸ ਨੂੰ ਲੈ ਕੇ ਨਹੀਂ ਆ ਸਕਦੇ। ਇਸ ਲਈ ਅੱਜ ਤੁਹਾਡੇ ਲ਼ਈ ਘਰ ਵਿਚ ਪਨੀਰ ਦੇ ਪਕੌੜੇ ਬਣਾਉਣ ਦੀ ਰਿਸਪੀ ਲੈ ਕੇ ਆਏ ਹਾਂ, ਜੋ ਬੇਹੱਦ ਆਸਾਨ ਹੈ।     

ਸਮੱਗਰੀ: ਵੇਸਣ-1 ਕੱਪ
ਪਨੀਰ-250 ਗ੍ਰਾਮ
ਚੌਲਾਂ ਦਾ ਆਟਾ-2 ਚਮਚ
ਲਾਲ ਮਿਰਚ ਪਾਊਡਰ-1 ਚਮਚ
ਹਲਦੀ-1/2 ਚਮਚ
ਚਾਟ ਮਸਾਲਾ-1 ਚਮਚ
ਹਿੰਗ-1 ਚੁਟਕੀ
ਕਸੂਰੀ ਮੇਥੀ-1 ਚਮਚ
ਅਦਰਕ-ਲੱਸਣ ਦਾ ਪੇਸਟ-1 ਚਮਚ
 ਬੇਕਿੰਗ ਸੋਡਾ-1 ਚੁਟਕੀ
 ਤੇਲ-ਤਲਣ ਲਈ 

ਬਣਾਉਣ ਦਾ ਤਰੀਕਾ: ਪਨੀਰ ਪਕੌੜਾ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਲਉ ਅਤੇ ਇਸ ਦੇ 2-2 ਇੰਚ ਲੰਬੇ ਟੁਕੜੇ ਕੱਟ ਲਉ। ਇਸ ਤੋਂ ਬਾਅਦ ਇਨ੍ਹਾਂ ਨੂੰ ਇਕ ਕਟੋਰੀ ਵਿਚ ਰੱਖ ਲਉ। ਹੁਣ ਇੱਕ ਮਿਕਸਿੰਗ ਬਾਊਲ ਲਉ, ਇਸ ਵਿਚ ਅਦਰਕ-ਲੱਸਣ ਦਾ ਪੇਸਟ, ਕਸੂਰੀ ਮੇਥੀ, ਲਾਲ ਮਿਰਚ ਪਾਊਡਰ, ਚਾਟ ਮਸਾਲਾ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਮਿਸ਼ਰਣ ’ਚ ਪਨੀਰ ਦੇ ਟੁਕੜਿਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮੈਰੀਨੇਟ ਕਰ ਲਉ ਅਤੇ ਕੁੱਝ ਸਮੇਂ ਲਈ ਇਕ ਪਾਸੇ ਰੱਖ ਦਿਉ।

ਹੁਣ ਇਕ ਹੋਰ ਵੱਡਾ ਮਿਕਸਿੰਗ ਬਾਊਲ ਲਉ ਅਤੇ ਇਸ ਵਿਚ ਵੇਸਣ ਅਤੇ ਚੌਲਾਂ ਦਾ ਆਟਾ ਪਾ ਕੇ ਮਿਕਸ ਕਰ ਲਉ। ਲੋੜ ਅਨੁਸਾਰ ਪਾਣੀ ਪਾ ਕੇ ਆਟੇ ਨੂੰ ਤਿਆਰ ਕਰੋ। ਹਲਦੀ, ਮਿਰਚ ਪਾਊਡਰ, ਹਿੰਗ, ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਉ ਤਾਕਿ ਬੈਟਰ ਵਿਚ ਕੋਈ ਗੰਢ ਨਾ ਰਹਿ ਜਾਵੇ ਅਤੇ ਪੂਰੀ ਤਰ੍ਹਾਂ ਮੁਲਾਇਮ ਕਰੋ। ਹੁਣ ਬੈਟਰ ਵਿਚ ਬੇਕਿੰਗ ਸੋਡਾ ਪਾਉ ਅਤੇ ਹੌਲੀ-ਹੌਲੀ ਹਿਲਾਉ। ਬੈਟਰ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ, ਹੁਣ ਇਕ ਫ਼ਰਾਈਪੈਨ ਵਿਚ ਤੇਲ ਪਾਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰੋ।

ਜਦੋਂ ਤੇਲ ਗਰਮ ਹੋ ਰਿਹਾ ਹੋਵੇ, ਮੈਰੀਨੇਟ ਕੀਤੇ ਪਨੀਰ ਦੇ ਟੁਕੜਿਆਂ ਨੂੰ ਲਉ ਅਤੇ ਉਨ੍ਹਾਂ ਨੂੰ ਬੈਟਰ ਵਿਚ ਡੁਬੋ ਕੇ ਚੰਗੀ ਤਰ੍ਹਾਂ ਹਿਲਾਉ। ਇਸ ਤੋਂ ਬਾਅਦ ਗਰਮ ਤੇਲ ਵਿਚ ਇਕ-ਇਕ ਕਰ ਕੇ ਫ਼ਰਾਈ ਕਰੋ। ਇਸ ਨੂੰ ਉਦੋਂ ਤਕ ਤਲਦੇ ਰਹੋ ਜਦੋਂ ਤਕ ਇਹ ਗੋਲਡਨ ਬਰਾਊਨ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਨੂੰ ਪਲੇਟ ’ਚ ਕੱਢ ਲਉ। ਤੁਹਾਡੇ ਪਨੀਰ ਦਾ ਪਕੌੜੇ ਬਣ ਕੇ ਤਿਆਰ ਹਨ। ਹੁਣ ਇਸ ਨੂੰ ਚਾਹ ਨਾਲ ਖਾਉ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement