ਸੇਬ ਖਾਣਾ ਵੀ ਸਿਹਤ ਲਈ ਹੋ ਸਕਦੈ ਖ਼ਤਰਨਾਕ
Published : May 19, 2018, 12:53 pm IST
Updated : May 19, 2018, 12:53 pm IST
SHARE ARTICLE
Apple
Apple

ਡਾਕਟਰਾਂ ਮੁਤਾਬਕ ਰੋਜ਼ ਇਕ ਸੇਬ ਖਾਣਾ ਤੁਹਾਡੀ ਸਿਹਤ ਲਈ ਵਰਦਾਨ ਹੈ। ਇਸ ਨਾਲ ਤੁਹਾਨੂੰ ਕਮਜ਼ੋਰੀ ਸਮੇਤ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ ਪਰ ਇਸ ਫਲ ਨੂੰ ਲੈ...

ਡਾਕਟਰਾਂ ਮੁਤਾਬਕ ਰੋਜ਼ ਇਕ ਸੇਬ ਖਾਣਾ ਤੁਹਾਡੀ ਸਿਹਤ ਲਈ ਵਰਦਾਨ ਹੈ। ਇਸ ਨਾਲ ਤੁਹਾਨੂੰ ਕਮਜ਼ੋਰੀ ਸਮੇਤ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ ਪਰ ਇਸ ਫਲ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਆਇਆ। ਜਿਸ ਨੂੰ ਜਾਣ ਕੇ ਤੁਸੀਂ ਸੇਬ ਖਾਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋਗੇ। ਜੀ ਹਾਂ ਇਸ ਜਾਂਚ  ਮੁਤਾਬਕ ਸੇਬ ਖਾਂਦੇ ਸਮਾਂ ਇਸ ਦੇ ਬੀਜ ਜ਼ਰੂਰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਢਿੱਡ ਅੰਦਰ ਜਾਂਦੇ ਹੀ ਜ਼ਹਰੀਲਾ ਹੋ ਜਾਂਦਾ ਹੈ।

Apple may be harmfulApple may be harmful

ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਬੀਜ ਵਿਚ ਅਮਿਗਡਲਿਨ ਨਾਮ ਦਾ ਇਕ ਤੱਤ ਹੁੰਦਾ ਹੈ ਜੋ ਢਿੱਡ ਅੰਦਰ ਪਾਏ ਜਾਣ ਵਾਲੇ ਐਨਜ਼ਾਈਮਜ਼ ਦੇ ਸੰਪਰਕ 'ਚ ਆਉਂਦੇ ਹੀ ਸਾਇਨਾਈਡ ਬਣਾਉਣ ਲਗਦਾ ਹੈ। ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਅਜਿਹਾ ਹੋਵੇ ਪਰ ਜੇਕਰ ਕਦੇ ਸਾਇਨਾਈਡ ਬਣ ਜਾਂਦਾ ਹੈ ਤਾਂ ਇਹ ਮੱਨੁਖ ਨੂੰ ਬੀਮਾਰ ਬਣਾ ਸਕਦਾ ਹੈ ਇਥੇ ਤਕ ਕਿ ਉਸ ਦੀ ਮੌਤ ਹੋ ਸਕਦੀ ਹੈ।  

Harmful effects of AppleHarmful effects of Apple

ਤੁਹਾਨੂੰ ਦਸ ਦਈਏ ਕਿ ਸਾਇਨਾਈਡ ਹੁਣ ਤਕ ਸੱਭ ਤੋਂ ਖ਼ਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ। ਇਥੇ ਤਕ ਦੀ ਪੋਟੈਸ਼ੀਅਮ ਸਾਇਨਾਈਡ ਦਾ ਅੱਜ ਤਕ ਕੋਈ ਟੈਸਟ ਨਹੀਂ ਦਸ ਪਾਇਆ ਹੈ। ਸੇਬ ਹੀ ਨਹੀਂ ਕਈ ਅਤੇ ਫਲਾਂ ਦੇ ਬੀਜਾਂ 'ਚ ਅਮਿਗਡਲਿਨ ਪਾਇਆ ਜਾਂਦਾ ਹੈ ਹਾਲਾਂਕਿ ਇਸ ਦੇ ਜਾਨਲੇਵਾ ਬਣਨ ਦਾ ਸ਼ਕ ਘੱਟ ਰਹਿੰਦੀ ਹੈ। ਫਿਰ ਵੀ ਸਾਨੂੰ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤਨੀ ਚਾਹੀਦੀ। ਅਗਲੀ ਵਾਰ ਜਦੋਂ ਵੀ ਤੁਸੀਂ ਸੇਬ ਜਾਂ ਅਜਿਹਾ ਹੀ ਕੋਈ ਬੀਜ ਵਾਲਾ ਫਲ ਖਾਉ ਤਾਂ ਉਸ ਨੂੰ ਜ਼ਰੁਰ ਹਟਾ ਦਿਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement