ਖ਼ਬਰਾਂ |

ਤਾਜ਼ਾ |

Food Recipes: ਘਰ ਵਿਚ ਆਸਾਨੀ ਨਾਲ ਬਣਾਓ ਨਮਕੀਨ ਮਟਰ

By : GAGANDEEP

Published : Aug 16, 2026, 2:51 pm IST
Updated : Aug 16, 2026, 2:55 pm IST
SHARE ARTICLE
Namkeen matar Recipe
Namkeen matar Recipe

ਖਾਣ ਵਿਚ ਹੁੰਦੇ ਹਨ ਬਹੁਤ ਸਵਾਦ

ਸਮੱਗਰੀ: 430 ਗ੍ਰਾਮ ਮੈਦਾ, 50 ਮਿ. ਲੀ ਤੇਲ, 2 ਚਮਚੇ ਅਜਵਾਇਣ, 1 ਚਮਚਾ ਕਾਲੀ ਮਿਰਚ (ਪੀਸੀ ਹੋਈ), 1 ਚਮਚਾ ਲੂਣ, 200 ਮਿ. ਲੀ ਗਰਮ ਪਾਣੀ 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਮੈਦਾ, ਤੇਲ, ਅਜਵਾਇਣ, ਕਾਲੀ ਮਿਰਚ ਅਤੇ ਲੂਣ ਚੰਗੀ ਤਰ੍ਹਾਂ ਮਿਲਾ ਲਉ। ਹੁਣ ਇਸ ਵਿਚ ਗਰਮ ਪਾਣੀ ਮਿਲਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਉ ਅਤੇ ਢੱਕ ਕੇ 20-30 ਮਿੰਟ ਲਈ ਰੱਖ ਲਉ। ਉਸ ਤੋਂ ਬਾਅਦ ਆਟੇ ਦੀਆਂ ਟਿੱਕੀਆਂ ਬਣਾ ਲਉ ਫਿਰ ਉਨ੍ਹਾਂ ਨੂੰ ਰੋਟੀ ਦੀ ਤਰ੍ਹਾਂ ਵੇਲ ਲਉ। ਧਿਆਨ ਰੱਖੋ ਕਿ ਇਹ ਰੋਟੀ ਨਾਲੋਂ ਜ਼ਿਆਦਾ ਮੋਟੀਆਂ ਹੋਣੀਆਂ ਚਾਹੀਦੀਆਂ ਹਨ।

ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਅਪਣੇ ਪਸੰਦ ਦੇ ਆਕਾਰ ਵਿਚ ਕੱਟ ਲਉ ਜਾਂ ਸਿੱਧੀਆਂ ਕੱਟ ਲਉ। ਕੱਟਣ ਤੋਂ ਬਾਅਦ ਹਰ ਟੁਕੜੇ ਨੂੰ ਅਲੱਗ-ਅਲੱਗ ਰੱਖੋ ਤਾਂ ਜੋ ਇਕ ਦੂਸਰੇ ਨਾਲ ਨਾ ਚਿਪਕਣ। ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਕੱਟੇ ਹੋਏ ਟੁਕੜਿਆਂ ਨੂੰ ਫ਼ਰਾਈ ਕਰੋ।

ਇਨ੍ਹਾਂ ਨੂੰ ਉਦੋਂ ਤੱਕ ਫ਼ਰਾਈ ਕਰੋ ਜਦੋਂ ਤੱਕ ਇਹ ਭੂਰੇ ਨਾ ਹੋ ਜਾਣ। ਤਲਣ ਦੇ ਬਾਅਦ ਇਨ੍ਹਾਂ ਨੂੰ ਇਕ ਪੇਪਰ ’ਤੇ ਕੱਢ ਲਉ। ਠੰਢਾ ਹੋਣ ’ਤੇ ਇਨ੍ਹਾਂ ਨੂੰ ਕਿਸੇ ਡੱਬੇ ਵਿਚ ਪਾ ਲਉ। ਤੁਹਾਡੇ ਨਮਕੀਨ ਮਟਰ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement