ਬਾਰਿਸ਼ ਦੇ ਦਿਨਾਂ ਵਿਚ ਘਰ ਬਣਾ ਕੇ ਖਾਓ ਮਜ਼ੇਦਾਰ ਗੁੜ ਦੀ ਖੀਰ
Published : Aug 15, 2020, 7:45 pm IST
Updated : Aug 15, 2020, 7:45 pm IST
SHARE ARTICLE
Kheer with Jaggery
Kheer with Jaggery

ਲੋਕ ਇਕ ਹੀ ਤਰ੍ਹਾਂ ਦਾ ਖਾਣਾ ਖਾ ਕੇ ਬੋਰ ਹੋ ਜਾਂਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਗੁੜ ਦੀ ਖੀਰ ਦੀ ਰੈਸਿਪੀ।

ਚੰਡੀਗੜ੍ਹ:  ਲੋਕ ਇਕ ਹੀ ਤਰ੍ਹਾਂ ਦਾ ਖਾਣਾ ਖਾ ਕੇ ਬੋਰ ਹੋ ਜਾਂਦੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਗੁੜ ਦੀ ਖੀਰ ਦੀ ਰੈਸਿਪੀ।ਖਾਣ ਵਿਚ ਬੇਹੱਦ ਸਵਾਦਿਸ਼ਟ ਹੋਣ ਦੇ ਨਾਲ - ਨਾਲ ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਅਤੇ ਇਹ ਸਾਰਿਆਂ ਨੂੰ ਬਹੁਤ ਪਸੰਦ ਵੀ ਆਉਂਦੀ ਹੈ। ਆਓ ਜਾਣਦੇ ਹਾਂ ਬਾਰਿਸ਼ ਦੇ ਮੌਸਮ ਵਿਚ ਸਵਾਦਿਸ਼ਟ ਗੁੜ ਦੀ ਖੀਰ ਬਣਾਉਣ ਦੀ ਆਸਾਨ ਰੈਸਿਪੀ। 

Kheer with Jaggery Kheer with Jaggery

ਸਮੱਗਰੀ : ਚਾਵਲ - 100 ਗਰਾਮ, ਪਾਣੀ -  ਜ਼ਰੂਰਤ ਅਨੁਸਾਰ, ਘਿਓ - 2 ਟੀ ਸਪੂਨ, ਕਾਜੂ - 10 - 12, ਕਿਸ਼ਮਿਸ਼ -  2 ਟੀ ਸਪੂਨ, ਦੁੱਧ - 1 ਲਿਟਰ, ਇਲਾਚੀ ਪਾਊਡਰ - 1/2 ਟੀ ਸਪੂਨ, ਗੁੜ - 120 ਗਰਾਮ, ਪਾਣੀ -  110 ਮਿ.ਲੀ, ਬਦਾਮ - ਗਾਰਨਿਸ਼ ਲਈ 

jaggery kheerKheer with Jaggery

ਖੀਰ ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ 100 ਗਰਾਮ ਚਾਵਲ ਨੂੰ 30 ਮਿੰਟ ਲਈ ਪਾਣੀ ਵਿਚ ਭਿਉਂ ਦਿਓ। ਇਕ ਪੈਨ ਵਿਚ 2 ਟੀ ਸਪੂਨ ਘਿਓ ਗਰਮ ਕਰ ਕੇ ਇਸ ਵਿਚ 10 - 12 ਕਾਜੂ ਅਤੇ 2 ਟੀ ਸਪੂਨ ਕਿਸ਼ਮਿਸ਼ ਨੂੰ 2 - 3 ਮਿੰਟ ਤੱਕ ਗੋਲਡਨ ਬਰਾਉਨ ਹੋਣ ਤੱਕ ਫਰਾਈ ਕਰੋ। ਦੂਜੇ ਪੈਨ ਵਿਚ 1 ਲਿਟਰ ਦੁੱਧ ਅਤੇ ਭਿਜੇ ਹੋਏ ਚਾਵਲ ਨੂੰ ਘੱਟ ਗੈਸ ਉੱਤੇ ਤੱਦ ਤੱਕ ਪਕਣ ਦਿਓ ਜਦੋਂ ਤੱਕ ਉਹ ਮਿਕਸ ਨਾ ਹੋ ਜਾਣ।

Kheer with Jaggery Kheer with Jaggery

ਹੁਣ ਇਸ ਵਿਚ 1/2 ਟੀਸਪੂਨ ਇਲਾਚੀ ਪਾਊਡਰ ਅਤੇ ਫਰਾਈ ਕੀਤੇ ਹੋਏ ਡਰਾਈ ਫਰੂਟ ਪਾ ਕੇ 1 - 2 ਮਿੰਟ ਤੱਕ ਪਕਾਓ। ਪੈਨ ਵਿਚ 120 ਗਰਾਮ ਗੁੜ ਅਤੇ 110 ਮਿਲੀਲੀਟਰ ਪਾਣੀ ਨੂੰ ਪਕਾ ਕੇ ਚਾਸ਼ਨੀ ਬਣਾਓ। ਚਾਸ਼ਨੀ ਬਣਾਉਣ ਤੋਂ ਬਾਅਦ ਇਸ ਨੂੰ ਖੀਰ ਵਿਚ ਪਾਓ ਅਤੇ 3 - 4 ਮਿੰਟ ਲਈ ਪਕਣ ਦਿਓ। ਤੁਹਾਡੀ ਗੁੜ ਦੀ ਖੀਰ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਬਦਾਮ ਦੇ ਨਾਲ ਗਾਰਨਿਸ਼ ਕਰ ਕੇ ਗਰਮਾ - ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement