ਖ਼ਬਰਾਂ |

ਤਾਜ਼ਾ |

Food Recipes: ਘਰ ਦੀ ਰਸੋਈ ਵਿਚ ਆਸਾਨੀ ਨਾਲ ਬਣਾਓ ਕੱਦੂ ਦੀ ਬਰਫ਼ੀ
Published : Jul 13, 2026, 3:08 pm IST
Updated : Jul 13, 2026, 3:08 pm IST
SHARE ARTICLE
Lauki Ki Barfi Recipe
Lauki Ki Barfi Recipe

ਖਾਣ ਵਿਚ ਹੁੰਦਾ ਬਹੁਤ ਸਵਾਦ

ਸਮੱਗਰੀ: 1 ਕਿਲੋ ਕੱਦੂ, 3 ਕੱਪ ਦੁੱਧ, 3/4 ਕੱਪ ਦੁੱਧ ਪਾਊਡਰ, 1 ਕੱਪ ਕੱਟਿਆ ਹੋਇਆ ਨਾਰੀਅਲ, 2 ਚਮਚ ਘਿਉ, 3/4 ਕੱਪ ਖੰਡ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਦੂ ਨੂੰ ਚੰਗੀ ਤਰ੍ਹਾਂ ਛਿਲ ਕੇ ਤੇ ਸਖ਼ਤ ਬੀਜਾਂ ਨੂੰ ਹਟਾ ਦਿਉ। ਹੁਣ ਇਸ ਨੂੰ ਕੱਦੂਕਸ ਕਰ ਕੇ ਕਿਸੇ ਭਾਂਡੇ ਵਿਚ ਇਕੱਠਾ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਕੱਦੂ ਪਾਉ ਤੇ 5-6 ਮਿੰਟ ਜਾਂ ਨਰਮ ਹੋਣ ਤੱਕ ਭੁੰਨੋ।

ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤਕ ਪਕਾਉ। ਹੁਣ ਖੰਡ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਉ। ਕੁੱਝ ਮਿੰਟਾਂ ਲਈ ਪਕਾਉ। ਅੱਗ ਨੂੰ ਬੰਦ ਕਰ ਦਿਉ ਅਤੇ ਇਸ ਨੂੰ ਇਕ ਪਾਸੇ ਰੱਖੋ। ਇਕ ਹੋਰ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ।

ਇਕ ਕੱਪ ਦੁੱਧ ਪਾਉ ਅਤੇ ਉਬਾਲੋ। ਕੱਦੂਕਸ ਕੀਤਾ ਹੋਇਆ ਨਾਰੀਅਲ ਪਾਉ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤੱਕ ਪਕਾਉ। ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਕੱਦੂ ਦੇ ਮਿਸ਼ਰਣ ਵਿਚ ਮਿਲਾਉ। ਘੱਟ ਗੈਸ ’ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਉ। ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇਕ ਮੋਲਡ ਵਿਚ ਜਾਂ ਫਿਰ ਕਿਸੇ ਥਾਲੀ ਵਿਚ ਚੰਗੀ ਤਰ੍ਹਾਂ ਫੈਲਾ ਦਿਉ। ਇਸ ਨੂੰ 3-4 ਘੰਟਿਆਂ ਲਈ ਛੱਡ ਦਿਉ। ਹੁਣ ਸਲੈਬ ਨੂੰ ਚੌਰਸ ਆਕਾਰ ਦੀ ਬਰਫ਼ੀ ਵਿਚ ਕੱਟੋ। ਤੁਹਾਡੀ ਕੱਦੂ ਦੀ ਬਰਫ਼ੀ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement