ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ
Published : Oct 12, 2020, 11:59 am IST
Updated : Oct 12, 2020, 11:59 am IST
SHARE ARTICLE
Broccoli
Broccoli

ਵਿਅਕਤੀ ਲਈ ਸੰਪੂਰਣ ਸਿਹਤਮੰਦ ਭੋਜਨ ਹੈ।

ਮੁਹਾਲੀ: ਬ੍ਰੋਕਲੀ ਦੇਖਣ ਵਿਚ ਗੋਭੀ ਦੀ ਤਰ੍ਹਾਂ ਲਗਦੀ ਹੈ ਪਰ ਇਸ ਦਾ ਰੰਗ ਹਰਾ ਹੁੰਦਾ ਹੈ। ਇਹ ਭਾਰਤ ਵਿਚ ਬਹੁਤ ਮਸ਼ਹੂਰ ਨਹੀਂ ਪਰ ਹੁਣ ਜਿਵੇਂ-ਜਿਵੇਂ ਲੋਕਾਂ ਨੂੰ ਇਸ ਦੇ ਫ਼ਾਇਦਿਆਂ ਬਾਰੇ ਪਤਾ ਲੱਗ ਰਿਹਾ ਹੈ, ਲੋਕ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਰਹੇ ਹਨ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਆਇਰਨ ਅਤੇ ਵਿਟਾਮਿਨ ਭਾਰੀ ਮਾਤਰਾ ਵਿਚ ਮਿਲਦੇ ਹਨ। 100 ਗ੍ਰਾਮ ਬ੍ਰੋਕਲੀ ਵਿਚ 34 ਕੈਲੋਰੀ ਅਤੇ 0.4 ਗ੍ਰਾਮ ਫ਼ੈਟ ਹੁੰਦਾ ਹੈ। ਼

broccolibroccoli

ਇਸ ਤੋਂ ਇਲਾਵਾ ਇਸ ਵਿਚ 33 ਮਿਲੀਗ੍ਰਾਮ ਸੋਡੀਅਮ, 9 ਫ਼ੀ ਸਦੀ ਪੋਟਾਸ਼ੀਅਮ, 2 ਫ਼ੀ ਸਦੀ ਕਾਰਬੋਹਾਈਡਰੇਟ, 10 ਫ਼ੀ ਸਦੀ ਡਾਇਟਰੀ ਫ਼ਾਈਬਰ, 1.7 ਗ੍ਰਾਮ ਸ਼ੂਗਰ, 2.8 ਗ੍ਰਾਮ ਪ੍ਰੋਟੀਨ, ਵਿਟਾਮਿਨ ਏ, 148 ਫ਼ੀ ਸਦੀ ਵਿਟਾਮਿਨ ਸੀ, 4 ਫ਼ੀ ਸਦੀ ਕੈਲਸ਼ੀਅਮ, 3 ਫ਼ੀ ਸਦੀ ਆਇਰਨ, 10 ਫ਼ੀ ਸਦੀ ਵਿਟਾਮਿਨ ਬੀ-6 ਅਤੇ 5 ਫ਼ੀ ਸਦੀ ਮੈਗਨੀਸ਼ੀਅਮ ਹੁੰਦਾ ਹੈ।

broccolibroccoli

ਜ਼ਿਆਦਾਤਰ ਲੋਕ ਬ੍ਰੋਕਲੀ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਜੇ ਇਸ ਨੂੰ ਉਬਾਲ ਕੇ ਜਾਂ ਕੱਚੀ ਸਲਾਦ ਦੇ ਰੂਪ ਵਿਚ ਖਾਧਾ ਜਾਵੇ ਤਾਂ ਇਹ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੇ ਤੁਸੀਂ ਨਿਯਮਤ ਤੌਰ 'ਤੇ ਅਪਣੀ ਡਾਈਟ ਵਿਚ ਬ੍ਰੋਕਲੀ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਨਿਸ਼ਚਤ ਤੌਰ 'ਤੇ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ। ਜਿੰਮ ਜਾਣ ਵਾਲੇ ਲੋਕਾਂ ਨੂੰ ਬ੍ਰੋਕਲੀ ਖਾਣ ਦੀ ਸਲਾਹ ਦਿਤੀ ਜਾਂਦੀ ਹੈ ਪਰ ਅਜਿਹਾ ਨਹੀਂ ਕਿ ਬ੍ਰੋਕਲੀ ਸਿਰਫ਼ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਹਰ ਉਮਰ ਦੇ ਵਿਅਕਤੀ ਲਈ ਸੰਪੂਰਣ ਸਿਹਤਮੰਦ ਭੋਜਨ ਹੈ।

broccolibroccoli

ਉਹ ਲੋਕ ਜੋ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬ੍ਰੋਕਲੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ, ਇਸ ਲਈ ਭਾਰ ਕੰਟਰੋਲ ਵਿਚ ਰਹਿੰਦਾ ਹੈ।

ਇਸ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ। ਜੇ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਤੁਸੀਂ ਬ੍ਰੋਕਲੀ ਦਾ ਸੂਪ ਪੀਣ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਗਰਭਵਤੀ ਔਰਤਾਂ ਨੂੰ ਨਿਯਮਤ ਤੌਰ 'ਤੇ ਬ੍ਰੋਕਲੀ ਖਾਣੀ ਚਾਹੀਦੀ ਹੈ। ਇਸ ਵਿਚ ਮੌਜੂਦ ਤੱਤ ਨਾ ਸਿਰਫ਼ ਬੱਚੇ ਦੀ ਸਿਹਤ ਅਤੇ ਵਿਕਾਸ ਲਈ ਫ਼ਾਇਦੇਮੰਦ ਹੁੰਦੇ ਹਨ ਬਲਕਿ ਮਾਂ  ਨੂੰ ਵੀ  ਕਈ ਕਿਸਮ ਦੂਈਂ ਬੀਮਾਰੀਆਂ ਤੋਂ ਦੂਰ  ਰੱਖਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement