ਘਰ ਦੀ ਰਸੋਈ ਵਿਚ ਬਣਾਉ ਤਰੀ ਵਾਲੀ ਭਿੰਡੀ

By : GAGANDEEP

Published : Sep 11, 2023, 11:17 am IST
Updated : Sep 11, 2023, 11:17 am IST
SHARE ARTICLE
photo
photo

ਖਾਣ ਵਿਚ ਹੁੰਦੀ ਹੈ ਬੇਹੱਦ ਸਵਾਦ

 

ਸਮੱਗਰੀ: ਭਿੰਡੀ, ਇਕ ਪਿਆਜ਼, ਟਮਾਟਰ, ਹਿਰੀਆਂ ਮਿਰਚਾਂ, ਦਹੀਂ, 4 ਤੋਂ ਲੱਸਣ, ਅਦਰਕ ਦਾ ਟੁਕੜਾ, ਕਸੂਰੀ ਮੇਥੀ, ਹਲਦੀ, ਦਾਲਚੀਨੀ ਟੁਕੜਾ, ਇਕ ਇਲਾਚੀ, ਇਕ ਤੇਜਪੱਤਾ, ਧਨੀਆ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਦੋ ਚਮਚ ਹਰਾ ਧਨੀਆ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਭਿੰਡੀਆਂ ਨੂੰ ਸਾਦੇ ਪਾਣੀ ਨਾਲ ਧੋ ਲਵੋ। ਪਰ ਧੋਣ ਨਾਲ ਭਿੰਡੀਆਂ ਵਿਚ ਲੇਸ ਬਣ ਜਾਂਦੀ ਹੈ। ਇਸ ਲਈ ਧੋਣ ਤੋਂ ਬਾਅਦ ਸਾਫ਼ ਸੂਤੀ ਕਪੜੇ ਨਾਲ ਭਿੰਡੀਆਂ ਨੂੰ ਸਾਫ਼ ਕਰ ਲਵੋ। ਇਸ ਤੋਂ ਬਾਅਦ ਭਿੰਡੀ ਨੂੰ ਕੱਟੋ। ਕੱਟ ਲਗਾਉਣ ਤੋਂ ਬਾਅਦ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਭਿੰਡੀਆਂ ਨੂੰ ਤਲ ਲਵੋ। ਇਸ ਨਾਲ ਹੀ ਦੂਜੀ ਸਮੱਗਰੀ ਜਿਵੇਂ ਪਿਆਜ਼, ਟਮਾਟਰ, ਹਰੀ ਮਿਰਚ ਵੀ ਬਾਰੀਕ ਕੱਟ ਕੇ ਰੱਖ ਲਵੋ। ਇਸ ਤੋਂ ਬਾਅਦ ਇਕ ਕੜਾਹੀ ਵਿਚ ਥੋੜ੍ਹਾ ਜਿਹਾ ਤੇਲ ਗਰਮ ਕਰੋ। ਤੇਲ ਗਰਮ ਹੋਣ ਤੇ ਕੜ੍ਹੀ ਪੱਤੇ ਪਾ ਕੇ ਭੁੰਨੋ ਤੇ ਫਿਰ ਪਿਆਜ਼ ਅਦਰਕ ਦਾ ਪੇਸਟ ਪਾ ਦਿਉ।

ਕੁੱਝ ਸਮਾਂ ਭੁੰਨਣ ਤੋਂ ਬਾਅਦ ਟਮਾਟਰਾਂ ਦੀ ਪਿਊਰੀ ਮਿਲਾਉ। ਇਸ ਤੋਂ ਬਾਅਦ ਮਸਾਲੇ ਸ਼ਾਮਲ ਕਰੋ ਤੇ ਇਸ ਮਿਸ਼ਰਣ ਨੂੰ ਦੋ ਤੋਂ ਤਿੰਨ ਮਿੰਟਾਂ ਤਕ ਭੁੰਨੋ। ਹੁਣ ਦਹੀਂ ਸ਼ਾਮਲ ਕਰੋ ਤੇ ਫਿਰ ਤੇਲ ਵਿਚ ਫ਼ਰਾਈ ਕੀਤੀਆਂ ਭਿੰਡੀਆਂ ਨੂੰ ਕੜਾਹੀ ਵਿਚ ਪਾ ਦਿਉ। ਦੋ ਤਿੰਨ ਮਿੰਟਾਂ ਤਕ ਭਿੰਡੀਆਂ ਨੂੰ ਗ੍ਰੇਵੀ ਵਿਚ ਪੱਕਣ ਦਿਉ। ਹੁਣ ਗੈਸ ਬੰਦ ਦਿਉ। ਤੁਹਾਡੀ ਗ੍ਰੇਵੀ ਭਿੰਡੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement