ਖ਼ਬਰਾਂ |

ਤਾਜ਼ਾ |

ਦੀਵਾਲੀ 'ਤੇ ਘਰ ਵਿਚ ਬਣਾਓ ਚਟਪਟੇ ਪਕੌੜੇ
Published : Nov 3, 2026, 1:39 pm IST
Updated : Nov 3, 2026, 1:41 pm IST
SHARE ARTICLE
Diwali Special Pakoda Recipe
Diwali Special Pakoda Recipe

ਬਣਾਉਣ ਵਿਚ ਹੁੰਦੇ ਬਹੁਤ ਆਸਾਨ

ਮੁਹਾਲੀ: ਦੀਵਾਲੀ ਦੇ ਤਿਉਹਾਰ 'ਤੇ ਜਿੱਥੇ ਬਜ਼ਾਰਾਂ ਵਿਚ ਲਾਈਟਾਂ ਤੇ ਪਟਾਕਿਆਂ ਦੀਆਂ ਦੁਕਾਨਾਂ 'ਤੇ ਲੋਕਾਂ ਦੀਆਂ ਰੌਣਕਾਂ ਹਨ, ਉੱਥੇ ਹੀ ਪੰਜਾਬੀਆਂ ਦੀਆਂ ਰਸੋਈਆਂ 'ਚੋਂ ਪਕੌੜਿਆਂ ਦੀ ਖੁਸ਼ਬੂ ਵੀ ਆਉਣ ਲੱਗੀ ਹੈ। ਇਸ ਵਾਰ ਲੋਕਾਂ 'ਚ ਬਾਜ਼ਾਰ ਦੀਆਂ ਮਹਿੰਗੀਆਂ ਅਤੇ ਮਿਲਾਵਟੀ ਮਠਿਆਈਆਂ ਦੀ ਥਾਂ ਘਰ 'ਚ ਬਣੇ ਪਕੌੜਿਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।

ਘਰ ਦੇ ਪਕੌੜੇ ਕਿਉਂ ਬਣੇ ਪਹਿਲੀ ਪਸੰਦ?
ਸਥਾਨਕ ਬਾਜ਼ਾਰ 'ਚ ਮਠਿਆਈਆਂ ਦੇ ਰੇਟ ਅਸਮਾਨ ਛੂਹ ਰਹੇ ਹਨ। ਦੂਜੇ ਪਾਸੇ ਸਿਹਤ ਨੂੰ ਲੈ ਕੇ ਜਾਗਰੂਕਤਾ ਵਧਣ ਕਾਰਨ ਪਰਿਵਾਰ ਹੁਣ ਘਰ 'ਚ ਸਾਫ਼-ਸੁਥਰੇ ਤੇਲ 'ਚ ਬਣੇ ਪਕੌੜਿਆਂ ਨੂੰ ਪਹਿਲ ਦੇ ਰਹੇ ਹਨ। ਇਸ ਲਈ ਅਸੀਂ ਤੁਹਾਡੇ ਲਈ ਘਰ ਵਿਚ ਪਕੌੜੇ ਬਣਾਉਣ ਦੀ ਆਸਾਨ ਰੈਸਿਪੀ ਲੈ ਕੇ ਆਏ ਹਾਂ।

 ਆਲੂ-ਪਿਆਜ਼ ਦੇ ਪਕੌੜੇ 
ਸਮੱਗਰੀ:
ਬੇਸਣ - 2 ਕੱਪ
ਆਲੂ - 2 ਪਤਲੇ ਗੋਲ ਕੱਟੇ ਹੋਏ
ਪਿਆਜ਼ - 2 ਲੰਬੇ ਕੱਟੇ ਹੋਏ
ਹਰੀ ਮਿਰਚ - 2 ਬਰੀਕ ਕੱਟੀ
ਅਦਰਕ - 1 ਚਮਚ ਕੱਦੂਕਸ ਕੀਤਾ
ਅਜਵਾਇਨ - 1/2 ਚਮਚ
ਹਲਦੀ, ਲਾਲ ਮਿਰਚ, ਨਮਕ - ਸਵਾਦ ਅਨੁਸਾਰ
ਪਾਣੀ ਤੇ ਤੇਲ - ਲੋੜ ਅਨੁਸਾਰ
ਹਰਾ ਧਨੀਆ - ਬਰੀਕ ਕੱਟਿਆ

ਬਣਾਉਣ ਦਾ ਤਰੀਕਾ:
ਬੇਸਣ ਵਿੱਚ ਨਮਕ, ਹਲਦੀ, ਲਾਲ ਮਿਰਚ, ਅਜਵਾਇਨ, ਹਰੀ ਮਿਰਚ, ਅਦਰਕ ਤੇ ਹਰਾ ਧਨੀਆ ਪਾ ਲਓ।
ਥੋੜਾ-ਥੋੜਾ ਪਾਣੀ ਪਾ ਕੇ ਗਾੜਾ ਘੋਲ ਬਣਾਓ। ਘੋਲ ਬਹੁਤਾ ਪਤਲਾ ਨਹੀਂ ਹੋਣਾ ਚਾਹੀਦਾ।
ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਕੇ ਮਿਕਸ ਕਰੋ।
ਤੇਲ ਗਰਮ ਕਰੋ। ਆਲੂ ਦੇ ਟੁਕੜੇ ਨੂੰ ਬੇਸਣ 'ਚ ਡੁਬੋ ਕੇ ਮੱਧਮ ਅੱਗ 'ਤੇ ਸੁਨਹਿਰੀ ਹੋਣ ਤੱਕ ਤਲੋ।
ਕਾਗਜ਼ ਤੇ ਕੱਢ ਲਓ ਤਾਂ ਕਿ ਵਾਧੂ ਤੇਲ ਨਿਕਲ ਜਾਵੇ।

ਪਨੀਰ ਦੇ ਕਰਾਰੇ ਪਕੌੜੇ 
ਸਮੱਗਰੀ:
ਪਨੀਰ - 250 ਗ੍ਰਾਮ ਮੋਟੇ ਟੁਕੜਿਆਂ ਵਿੱਚ
ਬੇਸਣ - 1.5 ਕੱਪ
ਚਾਵਲ ਦਾ ਆਟਾ - 2 ਚਮਚ (ਕਰਾਰੇਪਨ ਲਈ)
ਚਾਟ ਮਸਾਲਾ - 1 ਚਮਚ
ਕਸੂਰੀ ਮੇਥੀ - 1 ਚਮਚ

ਬਣਾਉਣ ਦਾ ਤਰੀਕਾ
ਬੇਸਣ ਤੇ ਚਾਵਲ ਦੇ ਆਟੇ ਵਿੱਚ ਸਾਰੇ ਮਸਾਲੇ ਤੇ ਨਮਕ ਪਾ ਕੇ ਘੋਲ ਬਣਾਓ।
ਪਨੀਰ ਦੇ ਟੁਕੜਿਆਂ 'ਤੇ ਹਲਕਾ ਜਿਹਾ ਚਾਟ ਮਸਾਲਾ ਤੇ ਨਮਕ ਛਿੜਕ ਦਿਓ।
ਪਨੀਰ ਨੂੰ ਬੇਸਣ 'ਚ ਲਪੇਟ ਕੇ ਗਰਮ ਤੇਲ ਵਿੱਚ ਤਲੋ।
ਹਰੀ ਚਟਨੀ ਤੇ ਮਿੱਠੀ ਚਟਨੀ ਨਾਲ ਪਰੋਸੋ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement