ਖ਼ਬਰਾਂ |

ਤਾਜ਼ਾ |

Diwali Special Food Recipe : ਘਰ 'ਚ ਬਣਾਓ ਬਾਜ਼ਾਰ ਵਰਗੇ ਨਾਰੀਅਲ ਦੇ ਲੱਡੂ
Published : Nov 2, 2026, 12:47 pm IST
Updated : Nov 2, 2026, 12:47 pm IST
SHARE ARTICLE
photo
photo

ਖਾਣ ਵਿਚ ਹੁੰਦੇ ਬਹੁਤ ਸਵਾਦ

ਮੁਹਾਲੀ: ਦੀਵਾਲੀ ਆਉਂਦੇ ਹੀ ਹਰ ਘਰ 'ਚ ਇੱਕੋ ਸਵਾਲ ਹੁੰਦਾ ਹੈ ਇਸ ਵਾਰ ਮਿਠਾਈ ਕਿਹੜੀ ਬਣਾਈਏ? ਜੇ ਤੁਹਾਡਾ ਵੀ ਹਰ ਵਾਰ ਦੀ ਬਰਫੀ ਤੇ ਗੁਲਾਬ ਜਾਮੁਨ ਤੋਂ ਮਨ ਅੱਕ ਗਿਆ ਤਾਂ ਇਸ ਵਾਰ ਨਾਰੀਅਲ ਦੇ ਲੱਡੂ ਟਰਾਈ ਕਰੋ। ਇਹ ਬਣਾਉਣ 'ਚ ਸਭ ਤੋਂ ਆਸਾਨ, ਖਾਣ 'ਚ ਸਭ ਤੋਂ ਸਵਾਦ ਤੇ ਤੋਹਫ਼ੇ 'ਚ ਦੇਣ ਲਈ ਸਭ ਤੋਂ ਸੁੰਦਰ ਲੱਗਦੇ ਹਨ।

ਇੱਥੇ ਅਸੀਂ ਤੁਹਾਨੂੰ 2 ਤਰੀਕੇ ਦੱਸ ਰਹੇ ਹਾਂ - ਇੱਕ 15 ਮਿੰਟ ਵਾਲਾ ਬੱਚਿਆਂ ਵਾਲਾ ਤਰੀਕਾ, ਤੇ ਦੂਜਾ ਹਲਵਾਈ ਵਰਗਾ ਖੋਆ ਵਾਲਾ ਤਰੀਕਾ।

ਤਰੀਕਾ 1: ਸਿਰਫ 3 ਚੀਜ਼ਾਂ ਨਾਲ, 15 ਮਿੰਟ 'ਚ ਬਣਨ ਵਾਲੇ ਲੱਡੂ (ਬਿਨਾਂ ਗੈਸ ਜਲਾਏ)
ਇਹ ਰੈਸਿਪੀ ਨੌਕਰੀ ਕਰਨ ਵਾਲਿਆਂ ਤੇ ਬੱਚਿਆਂ ਲਈ ਬਿਲਕੁਲ ਪਰਫੈਕਟ ਹੈ।

ਸਮੱਗਰੀ:

ਨਾਰੀਅਲ ਬੂਰਾ - 2 ਕਟੋਰੀ (200 ਗ੍ਰਾਮ)
ਮਿਲਕਮੇਡ / ਕੰਡੈਂਸਡ ਮਿਲਕ - 200 ਗ੍ਰਾਮ (ਅੱਧਾ ਡੱਬਾ)
ਛੋਟੀ ਇਲਾਇਚੀ ਪਾਊਡਰ - 1/2 ਚਮਚ
ਸਜਾਵਟ ਲਈ - ਕੱਟੇ ਹੋਏ ਪਿਸਤਾ ਜਾਂ ਕਾਜੂ
ਬਣਾਉਣ ਦੀ ਵਿਧੀ:

ਇੱਕ ਵੱਡੀ ਥਾਲੀ 'ਚ ਨਾਰੀਅਲ ਦਾ ਬੂਰਾ ਕੱਢ ਲਓ।
ਉਸ 'ਚ ਥੋੜ੍ਹਾ-ਥੋੜ੍ਹਾ ਕਰਕੇ ਮਿਲਕਮੇਡ ਪਾਓ ਤੇ ਹੱਥਾਂ ਨਾਲ ਮਿਕਸ ਕਰਦੇ ਜਾਓ।
ਧਿਆਨ ਰੱਖੋ ਮਿਸ਼ਰਣ ਬਹੁਤਾ ਗਿੱਲਾ ਨਾ ਹੋਵੇ, ਬਸ ਲੱਡੂ ਬੰਨ੍ਹਣ ਜੋਗਾ ਹੋਵੇ।
ਇਲਾਇਚੀ ਪਾਊਡਰ ਪਾ ਕੇ ਦੁਬਾਰਾ ਮਿਕਸ ਕਰੋ।
ਹੱਥਾਂ 'ਤੇ ਘਿਓ ਲਗਾ ਕੇ ਛੋਟੇ-ਛੋਟੇ ਗੋਲ ਲੱਡੂ ਬਣਾ ਲਓ ਤੇ ਉੱਪਰ ਪਿਸਤਾ ਲਗਾ ਦਿਓ।
30 ਮਿੰਟ ਲਈ ਫਰਿੱਜ 'ਚ ਰੱਖ ਦਿਓ ਤਾਂ ਜੋ ਲੱਡੂ ਸੈੱਟ ਹੋ ਜਾਣ।

ਤਰੀਕਾ 2: ਹਲਵਾਈ ਸਟਾਈਲ ਖੋਆ-ਨਾਰੀਅਲ ਲੱਡੂ
ਜੇ ਤੁਹਾਨੂੰ ਬਾਜ਼ਾਰ ਵਰਗਾ ਦਾਣੇਦਾਰ ਸਵਾਦ ਚਾਹੀਦਾ ਹੈ, ਤਾਂ ਇਹ ਤਰੀਕਾ ਬੈਸਟ ਹੈ।

ਸਮੱਗਰੀ:
ਤਾਜ਼ਾ ਕੱਦੂਕਸ ਕੀਤਾ ਨਾਰੀਅਲ - 2 ਕਟੋਰੀ, ਜਾਂ ਸੁੱਕਾ ਬੂਰਾ - 250 ਗ੍ਰਾਮ
ਤਾਜ਼ਾ ਖੋਆ / ਮਾਵਾ - 200 ਗ੍ਰਾਮ
ਖੰਡ - 150 ਗ੍ਰਾਮ
ਦੇਸੀ ਘਿਓ - 2 ਵੱਡੇ ਚਮਚ

ਬਣਾਉਣ ਦੀ ਵਿਧੀ
ਕੜਾਹੀ 'ਚ 1 ਚਮਚ ਘਿਓ ਪਾ ਕੇ ਨਾਰੀਅਲ ਨੂੰ 2 ਮਿੰਟ ਹਲਕਾ ਭੁੰਨ ਲਓ, ਤਾਂ ਜੋ ਕੱਚਾਪਨ ਨਿਕਲ ਜਾਵੇ।
ਹੁਣ ਖੋਆ ਪਾ ਕੇ 5-6 ਮਿੰਟ ਤੱਕ ਲਗਾਤਾਰ ਭੁੰਨੋ।
ਜਦੋਂ ਖੋਆ ਤੇ ਨਾਰੀਅਲ ਚੰਗੀ ਤਰ੍ਹਾਂ ਮਿਕਸ ਹੋ ਜਾਣ, ਤਾਂ ਖੰਡ ਪਾ ਦਿਓ।
ਖੰਡ ਪਿਘਲ ਕੇ ਪਾਣੀ ਛੱਡੇਗੀ। ਮਿਸ਼ਰਣ ਨੂੰ ਉਦੋਂ ਤੱਕ ਭੁੰਨੋ ਜਦ ਤੱਕ ਉਹ ਕੜਾਹੀ ਛੱਡ ਕੇ ਇਕੱਠਾ ਨਾ ਹੋਣ ਲੱਗੇ।
ਗੈਸ ਬੰਦ ਕਰਕੇ ਥੋੜ੍ਹਾ ਠੰਡਾ ਹੋਣ ਦਿਓ। ਗਰਮ-ਗਰਮ 'ਚ ਹੀ ਲੱਡੂ ਬੰਨ੍ਹ ਲਓ।

ਸਫਲ ਲੱਡੂਆਂ ਲਈ 3 ਸੁਨਹਿਰੀ ਟਿਪਸ
ਸਟੋਰੇਜ: ਇਨ੍ਹਾਂ ਲੱਡੂਆਂ ਨੂੰ ਹਮੇਸ਼ਾ ਏਅਰ-ਟਾਈਟ ਡੱਬੇ 'ਚ ਪਾ ਕੇ ਫਰਿੱਜ 'ਚ ਰੱਖੋ। ਇਹ 7 ਤੋਂ 8 ਦਿਨ ਤੱਕ ਬਿਲਕੁਲ ਤਾਜ਼ਾ ਰਹਿੰਦੇ ਨੇ।
ਵਰਤ ਵਾਲੇ ਲੱਡੂ: ਜੇ ਤੁਸੀਂ ਵਰਤ ਲਈ ਬਣਾ ਰਹੇ ਹੋ, ਤਾਂ ਖੰਡ ਦੀ ਥਾਂ ਗੁੜ ਜਾਂ ਮਿਸ਼ਰੀ ਪਾਓ।
ਗਿਫਟ ਪੈਕ: ਦੀਵਾਲੀ 'ਤੇ ਗਿਫਟ ਦੇਣ ਲਈ ਇਨ੍ਹਾਂ ਨੂੰ ਛੋਟੇ ਕਾਗਜ਼ ਦੇ ਕੱਪਾਂ 'ਚ ਪਾ ਕੇ ਸੁੰਦਰ ਡੱਬੇ 'ਚ ਪੈਕ ਕਰੋ, ਦੇਖਣ 'ਚ ਬਹੁਤ ਪਿਆਰੇ ਲੱਗਣਗੇ।
ਇਸ ਦੀਵਾਲੀ ਬਾਜ਼ਾਰ ਤੋਂ ਮਹਿੰਗੀ ਮਿਠਾਈ ਲਿਆਉਣ ਦੀ ਬਜਾਏ, ਆਪਣੇ ਹੱਥਾਂ ਨਾਲ ਬਣੇ ਇਨ੍ਹਾਂ ਲੱਡੂਆਂ ਨਾਲ ਆਪਣੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਓ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement