Food Recipes: ਮੀਂਹ ਦੇ ਮੌਸਮ ਵਿਚ ਬਣਾਉ ਗੁਲਗੁਲੇ
Published : Aug 1, 2025, 6:47 am IST
Updated : Aug 1, 2025, 8:05 am IST
SHARE ARTICLE
Make gulgule in rainy season Food Recipes
Make gulgule in rainy season Food Recipes

Fo od Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make gulgule in rainy season : ਸਮੱਗਰੀ:  250 ਗ੍ਰਾਮ ਬਾਜਰੇ ਦਾ ਆਟਾ, 250 ਗ੍ਰਾਮ ਕਣਕ ਦਾ ਆਟਾ, 50 ਗ੍ਰਾਮ ਛੋਲਿਆਂ ਦਾ ਆਟਾ, 100 ਗ੍ਰਾਮ ਚੀਨੀ, 1 ਚਮਚ ਖ਼ਸਖ਼ਸ, ਤੇਲ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਟਾ ਅਤੇ ਛੋਲੇ ਨੂੰ ਛਾਣ ਲਵੋ| ਹੁਣ ਬਾਜਰੇ ਦੇ ਆਟੇ ਵਿਚ ਛੋਲਿਆਂ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਉ| ਹੁਣ ਇਸ ਵਿਚ ਚੁਟਕੀ ਭਰ ਨਮਕ ਪਾਉ| ਇਸ ਤੋਂ ਬਾਅਦ ਇਸ ਵਿਚ ਚੀਨੀ ਪਾ ਕੇ ਮੋਟਾ ਘੋਲ ਤਿਆਰ ਕਰੋ|

ਇਸ ਪੂਰੇ ਮਿਸ਼ਰਣ ਨੂੰ ਇਕ ਘੰਟੇ ਲਈ ਠੰਢਾ ਹੋਣ ਲਈ ਰੱਖੋ| ਹੁਣ ਘੋਲ ਵਿਚ ਇਲਾਇਚੀ ਪਾਊਡਰ, ਖ਼ਸਖ਼ਸ ਅਤੇ ਕੇਸਰ ਮਿਲਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ| ਹੁਣ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ| ਇਸ ਤੋਂ ਬਾਅਦ ਆਟੇ ਦੇ ਮਿਸ਼ਰਣ ਨੂੰ ਛੋਟੇ-ਛੋਟੇ ਗੋਲ ਹਿੱਸਿਆਂ ਵਿਚ ਵੰਡ ਕੇ ਤੇਲ ’ਚ ਪਾ ਕੇ ਪਕਾਉਣਾ ਸ਼ੁਰੂ ਕਰ ਦਿਉ|  ਜਦੋਂ ਇਹ ਲਾਲ ਹੋਣ ਲੱਗੇ ਤਾਂ ਕੁੱਝ ਦੇਰ ਬਾਅਦ ਇਸ ਨੂੰ ਕੱਢ ਲਵੋ| ਤੁਹਾਡੇ ਮਿੱਠੇ ਗੁਲਗੁਲੇ ਬਣ ਕੇ ਤਿਆਰ ਹਨ|

 

   "(For more news apart from “Make gulgule in rainy season Food Recipes , ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement