Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਪ੍ਰੇਸ਼ਾਨੀਆਂ

By : GAGANDEEP

Published : May 1, 2024, 6:32 am IST
Updated : May 1, 2024, 8:19 am IST
SHARE ARTICLE
Wearing socks all day in summer can cause many problems Health News
Wearing socks all day in summer can cause many problems Health News

Health News: ਪੈਰਾਂ ਨੂੰ ਅਰਾਮ ਦੇਣ ਲਈ ਰਾਤ ਨੂੰ ਜੁਰਾਬਾਂ ਉਤਾਰ ਕੇ ਹੀ ਸੌਣਾ ਚਾਹੀਦਾ ਹੈ।

Wearing socks all day in summer can cause many problems Health News: ਜੁਰਾਬਾਂ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹਨ ਪਰ ਗਰਮੀਆਂ ਵਿਚ ਕਾਫ਼ੀ ਦੇਰ ਤਕ ਜੁਰਾਬਾਂ ਪਾਉਣਾ ਜਾਂ ਬੇਹੱਦ ਕਸੀਆਂ ਹੋਈਆਂ ਜੁਰਾਬਾਂ ਪਾਉਣਾ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਕਈ ਲੋਕ ਸੌਣ ਸਮੇਂ ਵੀ ਜੁਰਾਬਾਂ ਪਾ ਕੇ ਰਖਦੇ ਹਨ। ਇਹ ਵੀ ਗ਼ਲਤ ਹੈ। ਪੈਰਾਂ ਨੂੰ ਅਰਾਮ ਦੇਣ ਲਈ ਰਾਤ ਨੂੰ ਜੁਰਾਬਾਂ ਉਤਾਰ ਕੇ ਹੀ ਸੌਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ

ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ। ਦਬੀਆਂ ਹੋਈਆਂ ਨਸਾਂ ’ਚ ਖ਼ੂਨ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸ ਕਾਰਨ ਪੂਰੇ ਸਰੀਰ ਦਾ ਖ਼ੂਨ ਦਾ ਵਹਾਅ ਪ੍ਰਭਾਵਤ ਹੁੰਦਾ ਹੈ। ਪੈਰਾਂ-ਅੱਡੀਆਂ ਦਾ ਸੁੰਨ ਹੋ ਜਾਣਾ, ਦਰਦ, ਸੋਜ ਜਾਂ ਭਾਰਾਪਣ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਸੀਂ ਬੇਹੱਦ ਕਸੀਆਂ ਜੁਰਾਬਾਂ ਪਾ ਰਖੀਆਂ ਹਨ। ਇਸ ਤੋਂ ਕਈ ਵਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ। ਦਿਨ ਭਰ ਜੁਰਾਬਾਂ ਪਾਉਣ ਨਾਲ ਅੱਡੀ ਦੇ ਹਿੱਸੇ ’ਚ ਖ਼ੂਨ ਘੱਟ ਪਹੁੰਚ ਪਾਉਂਦਾ ਹੈ। ਇਸੇ ਕਾਰਨ ਕਈ ਵਾਰ ਅੱਡੀ ਸੁੰਨ ਪੈ ਜਾਂਦੀ ਹੈ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਇਹ ਵੀ ਪੜ੍ਹੋ: Beauty Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ 

ਸਰੀਰ ਦੇ ਕਿਸੇ ਹਿੱਸੇ ਵਿਚ ਤਰਲ ਪਦਾਰਥ ਦਾ ਇਕ ਥਾਂ ਜੰਮਣਾ ਅਤੇ ਉਸ ਨਾਲ ਉਸ ਹਿੱਸੇ ’ਚ ਸੋਜ ਆਉਣਾ, ਏਡੀਮਾ ਦਾ ਲੱਛਣ ਹੈ। ਇਸ ਵਿਚ ਤਰਲ ਪਦਾਰਥ ਚਮੜੀ ਦੇ ਹੇਠਾਂ ਦੇ ਟਿਸ਼ੂ ’ਚ ਖ਼ਾਲੀ ਥਾਂ ’ਚ ਜੰਮ ਜਾਂਦਾ ਹੈ। ਇਸ ਕਾਰਨ ਉਸ ਹਿੱਸੇ ’ਚ ਸੋਜ ਆ ਜਾਂਦੀ ਹੈ। ਇਹ ਸੋਜ ਅੱਡੀ ਤੋਂ ਹੌਲੀ-ਹੌਲੀ ਉਤੇ ਵਧਣ ਲਗਦੀ ਹੈ। ਇਸ ਨਾਲ ਪੈਰ ਸੁੰਨ ਹੋਣ ਲਗਦੇ ਹਨ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਤੌਰ ’ਤੇ ਲੰਮੇ ਸਮੇਂ ਤਕ ਇਕੋ ਸਥਿਤੀ ਵਿਚ ਬੈਠਣਾ ਜਾਂ ਖੜੇ ਰਹਿਣ ਨਾਲ ਪੈਰ ਸੁੰਨ ਹੋ ਜਾਂਦੇ ਹਨ। ਜੇਕਰ ਅਜਿਹਾ ਨਾ ਹੋਣ ਦੇ ਬਾਵਜੂਦ ਪੈਰ ਸੁੰਨ ਹੋ ਰਹੇ ਹੋਣ ਤਾਂ ਇਹ ਜੁਰਾਬਾਂ ਦੀ ਗੜਬੜੀ ਦਾ ਇਸ਼ਾਰਾ ਵੀ ਹੋ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Wearing socks all day in summer can cause many problems Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement