ਘਰ ਦੀ ਰਸੋਈ ਵਿਚ ਬਣਾਉ ਦਹੀਂ ਡੋਸਾ
Published : May 1, 2022, 3:27 pm IST
Updated : May 1, 2022, 3:27 pm IST
SHARE ARTICLE
Dosa
Dosa

ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ।

 

ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਉੜਦ ਦੀ ਦਾਲ - 2 ਚਮਚ, ਦਹੀਂ - 1/2 ਕੱਪ, ਮੇਥੀ ਦੇ ਬੀਜ - 1 ਚਮਚ, ਖੰਡ - 1/2 ਚੱਮਚ, ਤੇਲ, ਲੂਣ - ਸੁਆਦ ਅਨੁਸਾਰ

ਵਿਧੀ: ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ ’ਚ ਲੈ ਕੇ ਉਸ ਨੂੰ ਵੀ ਧੋ ਲਉ। ਹੁਣ ਇਕ ਵੱਡੇ ਭਾਂਡੇ ’ਚ ਦਹੀਂ ਲਉ ਅਤੇ ਉਸ ’ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇਕ ਪਾਸੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ। ਹੁਣ ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਉ ਅਤੇ ਇਸ ਨੂੰ ਕਿਸੇ ਭਾਂਡੇ ਵਿਚ ਕੱਢ ਲਉ ਅਤੇ 5-6 ਘੰਟਿਆਂ ਲਈ ਇਕ ਪਾਸੇ ਰੱਖ ਦਿਉ।

Dosa Dosa

ਨਿਰਧਾਰਤ ਸਮੇਂ ਤੋਂ ਬਾਅਦ ਇਕ ਤਵਾ ਲਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉਤੇ ਤੇਲ ਪਾਉ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਉ। ਹੁਣ ਇਕ ਵੱਡੇ ਚਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਫ਼ਰਾਈਪੈਨ ਦੇ ਵਿਚਕਾਰ ਪਾਉ ਅਤੇ ਇਸ ਨੂੰ ਗੋਲ ਮੋਸਨ ਵਿਚ ਫੈਲਾਉ। ਕਰੀਬ ਇਕ ਮਿੰਟ ਬਾਅਦ, ਜਦੋਂ ਡੋਸਾ ਇਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਤੇਲ ਲਗਾਉ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਉ। ਇਸ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਉ। ਤੁਹਾਡਾ ਦਹੀਂ ਡੋਸਾ ਬਣ ਕੇ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement