ਮੂੰਹ ਧੋਣ ਵੇਲੇ ਰੱਖੋ ਇਹਨਾਂ ਗੱਲਾਂ ਦਾ ਧਿਆਨ
Published : Jan 5, 2019, 12:24 pm IST
Updated : Jan 5, 2019, 12:24 pm IST
SHARE ARTICLE
wash face with water
wash face with water

ਜਿਸ ਤਰ੍ਹਾਂ ਸਰੀਰ ਦੀ ਸਫ਼ਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਵੀ ਦੇਖਭਾਲ ਜ਼ਰੂਰੀ ਹੈ। ਮੂੰਹ ਨੂੰ ਖੂਬਸੂਰਤ ਬਨਾਉਣ ਲਈ ਅਸੀਂ ਮਹਿੰਗੇ ਮਹਿੰਗੇ ਉਤਪਾਦਾਂ ਦੀ ਵਰਤੋਂ ...

ਜਿਸ ਤਰ੍ਹਾਂ ਸਰੀਰ ਦੀ ਸਫ਼ਾਈ ਜ਼ਰੂਰੀ ਹੈ ਉਸੇ ਤਰ੍ਹਾਂ ਮੂੰਹ ਦੀ ਵੀ ਦੇਖਭਾਲ ਜ਼ਰੂਰੀ ਹੈ। ਮੂੰਹ ਨੂੰ ਖੂਬਸੂਰਤ ਬਨਾਉਣ ਲਈ ਅਸੀਂ ਮਹਿੰਗੇ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਜੇਕਰ ਅਸੀਂ ਮੂੰਹ ਧੋਂਦੇ ਸਮੇਂ ਥੋੜਾ ਧਿਆਨ ਦਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ। ਮੂੰਹ ਧੋਣਾ ਮਤਲਬ ਚਿਹਰੇ ਨੂੰ ਸਾਫ਼ ਕਰਨਾ, ਇਹ ਤਾਂ ਹਰ ਰੋਜ ਸਾਰੇ ਕਰਦੇ ਹਨ ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਂਣਦੇ ਹੋ।

washing face Washing Face

ਕਈ ਲੋਕ ਮੂੰਹ ਧੋਂਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਕਿਉਂ ਕਿ ਉਸ ਨਾਲ ਚਿਹਰੇ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੂੰਹ ਧੋਣ ਦਾ ਸਹੀ ਤਰੀਕਾ ਦੱਸਾਂਗੇ, ਜਿਸ ਦੇ ਨਾਲ ਤੁਹਾਡਾ ਚਿਹਰਾ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚੇਗਾ।

washing face Washing Face

ਜਦੋਂ ਵੀ ਤੁਸੀਂ ਮੂੰਹ ਧੋਵੋ ਤਾਂ ਗਰਮ ਜਾਂ ਠੰਡੇ ਪਾਣੀ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਗਰਮ ਪਾਣੀ ਨਾਲ ਮੂੰਹ ਧੋਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਡਰਾਈ ਹੋਣ ਲੱਗ ਜਾਂਦੀ ਹੈ, ਇਸ ਲਈ ਗਰਮ ਪਾਣੀ ਦੀ ਬਜਾਏ ਤੁਸੀਂ ਨਿੱਘੇ ਪਾਣੀ ਨਾਲ ਮੂੰਹ ਧੋਵੋ। ਜੇਕਰ ਤੁਹਾਡੇ ਚਿਹਰੇ 'ਤੇ ਮੇਕਅੱਪ ਕੀਤਾ ਹੋਇਆ ਹੈ ਤਾਂ ਪਹਿਲਾਂ ਉਸ ਨੂੰ ਸਾਫ਼ ਕਰ ਲਵੋ। ਤੁਸੀਂ ਇਸ ਨੂੰ ਰੂੰ ਜਾਂ ਕਿਸੇ ਕੱਪੜੇ ਨਾਲ ਸਾਫ਼ ਕਰ ਸਕਦੇ ਹੋ।

washing face Washing Face

ਮੇਕਅੱਪ ਸਾਫ਼ ਕਰਨ ਤੋਂ ਬਾਅਦ ਹੀ ਮੂੰਹ ਧੋਵੋ। ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ ਪਾਣੀ ਨਾਲ ਮੂੰਹ ਸਾਫ਼ ਕਰੋ ਅਤੇ ਉਸ ਤੋਂ ਬਾਅਦ ਕਲੀਨਜ਼ਰ ਨਾਲ ਪੂਰੇ ਚਿਹਰੇ 'ਤੇ ਮਸਾਜ ਕਰੋ। ਇਕ ਵਾਰ ਮੂੰਹ ਧੋਂਦੇ ਸਮੇਂ ਕਰੀਬ 30 ਸੈਕੰਡ ਤੱਕ ਮਸਾਜ ਕਰਨੀ ਚਾਹੀਦੀ ਹੈ। ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ਼ ਕਰ ਲਵੋ ਪਰ ਹੌਲੀ – ਹੌਲੀ ਮੂੰਹ ਸਾਫ਼ ਕਰੋ। ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ ਕਿਉਂਕਿ ਇਹ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਦੇ ਖਤਰੇ ਨੂੰ ਵਧਾ ਦਿੰਦਾ ਹੈ। ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ 'ਤੇ ਮਾਇਸਚਰਾਈਜਰ ਲਗਾਓ। ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਮੁਲਾਇਮ ਅਤੇ ਮਾਇਸਚਰਾਈਜ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement