ਲੰਮੇਂ ਸਮੇਂ ਤੱਕ ਲਿਪਸਟਿਕ ਬਰਕਰਾਰ ਰੱਖਣ ਲਈ ਅਪਣਾਓ ਇਹ ਟਿਪਸ
Published : Jan 4, 2019, 11:53 am IST
Updated : Jan 4, 2019, 11:53 am IST
SHARE ARTICLE
Lipstick
Lipstick

ਹਰ ਕੁੜੀ ਦੇ ਪਰਸ ਵਿਚ ਇਕ ਲਿਪਸ‍ਟਿਕ ਦਾ ਸ਼ੇਡ ਜ਼ਰੂਰ ਹੋਣਾ ਚਾਹੀਦਾ ਜਿਸ ਨੂੰ ਉਹ ਕਿਤੇ ਵੀ ਅਤੇ ਕਦੇ ਵੀ ਪ੍ਰਯੋਗ ਕਰ ਸਕਦੀ ਹੈ ਪਰ ਕਈ ਕੁੜੀਆਂ ਨੂੰ ਓਦੋਂ ਬੁਰਾ ...

ਹਰ ਕੁੜੀ ਦੇ ਪਰਸ ਵਿਚ ਇਕ ਲਿਪਸ‍ਟਿਕ ਦਾ ਸ਼ੇਡ ਜ਼ਰੂਰ ਹੋਣਾ ਚਾਹੀਦਾ ਜਿਸ ਨੂੰ ਉਹ ਕਿਤੇ ਵੀ ਅਤੇ ਕਦੇ ਵੀ ਪ੍ਰਯੋਗ ਕਰ ਸਕਦੀ ਹੈ ਪਰ ਕਈ ਕੁੜੀਆਂ ਨੂੰ ਓਦੋਂ ਬੁਰਾ ਲਗਦਾ ਹੈ ਜਦੋਂ ਉਨ੍ਹਾਂ ਦੀ ਸਵੇਰ ਦੀ ਲਗਾਈ ਲਿਪਸ‍ਟਿਕ ਦੁਪਹਿਰ ਤੱਕ ਹੀ ਫਿੱਕੀ ਹੋ ਜਾਂਦੀ ਹੈ। ਇਸ ਦੇ ਲਈ ਇਹ ਟਿਪਸ ਅਪਣਾਓ। ਜਦੋਂ ਵੀ ਬੁੱਲਾਂ 'ਤੇ ਲਿਪਸਟਿਕ ਲਗਾਓ ਤਾਂ ਉਸ ਤੋਂ ਪਹਿਲਾਂ ਤੁਸੀਂ ਬੁੱਲਾਂ 'ਤੇ ਲਿਪ ਪੈਨਸਿਲ ਲਗਾਓ ਅਤੇ ਫਿਰ  ਬੁੱਲਾਂ ਤੇ ਸੋਹਣੇ ਤਰੀਕੇ ਨਾਲ ਬੁੱਲਾਂ ਨੂੰ ਸ਼ੇਪ ਦਿਓ।

lipsticklipstick

ਅਜਿਹਾ ਕਰਨ ਨਾਲ ਤੁਹਾਡੀ ਲਿਪਸਟਿਕ ਬਾਹਰ ਨਹੀਂ ਫੈਲੇਗੀ। ਕਟੇ ਫਟੇ ਹੋਏ ਬੁੱਲਾਂ 'ਤੇ ਲਿਪਸਟਿਕ ਜ਼ਿਆਦਾ ਦੇਰ ਤੱਕ ਟਿਕਦੀ ਨਹੀਂ। ਬੁੱਲਾਂ ਨੂੰ ਕੋਮਲ ਬਣਾਉਣ ਲਈ ਹਰ ਰੋਜ ਚੀਨੀ ਅਤੇ ਸ਼ਹਿਦ ਨੂੰ ਬੁੱਲਾਂ ਤੇ ਲਗਾ ਕੇ ਸਕਰਬ ਕਰੋ।

lipsticklipstick

ਬੁੱਲ੍ਹਾ 'ਤੇ ਲਿਪਸਟਿਕ ਲਗਾਉਣ ਲਈ ਹਮੇਸ਼ਾ ਲਿਪਸਟਿਕ ਬੁਰਸ਼ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਤੁਹਾਡੇ  ਬੁੱਲਾਂ ਤੇ ਚੰਗੀ ਤਰ੍ਹਾਂ ਲਿਪਸਟਿਕ ਲੱਗ ਜਾਵੇਗੀ। ਬੁੱਲਾਂ 'ਤੇ ਜਦੋਂ ਵੀ ਲਿਪਸਟਿਕ ਲਗਾਓ ਤਾਂ ਇਕ ਕੋਟ ਲਗਾਉਣ ਤੋਂ ਬਾਅਦ ਬੁੱਲਾਂ ਨੂੰ ਟਿਸ਼ੂ ਪੇਪਰ ਦੇ ਵਿਚ ਦਬਾ ਕੇ ਫਾਲਤੂ ਲਿਪਸਟਿਕ ਉਤਾਰ ਦਿਓ।

lipsticklipstick

ਬੁੱਲ੍ਹਾਂ ਉੱਪਰ ਸ਼ੱਕਰ ਦੇ ਦਾਣੇ ਲਗਾ ਕੇ ਥੋੜ੍ਹਾ ਜਿਹਾ ਰਬ ਕਰੋ। ਇਸ ਨਾਲ ਲਿਪਸਟਿਕ ਜ਼ਿਆਦਾ ਦੇਰ ਤੱਕ ਬੁੱਲ੍ਹਾਂ ਉੱਪਰ ਟਿਕੀ ਰਵੇਗੀ। ਬੁਲ੍ਹਾਂ ਲਈ ਤੁਸੀਂ ਲਿਪ ਬਾਮ ਦਾ ਯੂਜ ਕਰ ਸਕਦੇ ਹੋ। ਇਸ ਨੂੰ ਇਸਤੇਮਾਲ ਕਰਨ ਨਾਲ ਤੁਸੀਂ ਪੂਰਾ ਦਿਨ ਫਰੈਸ਼ ਮਹਿਸੂਸ ਕਰੋਗੇ ਨਵਾਂ ਲੁਕ ਵੀ ਮਿਲ ਸਕੇਗਾ। ਇਹ ਮਾਇਸ਼ਚਰਾਇਜਰ ਦਾ ਅੱਛਾ ਕਾਰਜ ਕਰਦਾ ਹੈ ਅਤੇ ਤੁਹਾਡੇ ਬੁਲ੍ਹਾਂ ਨੂੰ ਨਮ ਬਣਾਏ ਰੱਖਦਾ ਹੈ।

lipsticklipstick

ਪਾਰਟੀ ਆਦਿ ਵਿਚ ਤੁਹਾਡੀ ਲਿਪਸਟਿਕ ਜ਼ਿਆਦਾ ਸਮੇਂ ਤੱਕ ਟਿਕੀ ਨਹੀਂ ਰਹਿੰਦੀ ਹੈ ਅਤੇ ਬਾਅਦ ਵਿਚ ਤੁਹਾਡਾ ਲੁਕ ਖ਼ਰਾਬ ਲੱਗਣ ਲੱਗਦਾ ਹੈ। ਇਸ ਸਮੇਂ ਵਿਚ ਤੁਸੀਂ ਲਿਪ ਸਟੇਨ ਦਾ ਯੋਜ ਕਰੋ। ਇਹ ਨਾ ਤਾਂ ਚਿਪਚਿਪਾ ਹੁੰਦਾ ਹੈ ਅਤੇ ਨਹੀਂ ਹੀ ਇਹ ਫੈਲਰਦਾ ਹੈ ਅਤੇ ਤੁਹਾਡੇ ਬੁਲ੍ਹਾਂ 'ਤੇ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement