ਦੀਵਾਲੀ ਮੌਕੇ ਘਰ ਵਿਚ ਹੀ ਬਣਾਓ ਰੰਗਦਾਰ ਮੋਮਬੱਤੀਆਂ
Published : Oct 24, 2020, 11:01 am IST
Updated : Oct 24, 2020, 12:27 pm IST
SHARE ARTICLE
Colorful candles
Colorful candles

ਜਾਣੋ ਮੋਮਬੱਤੀਆਂ ਬਣਾਉਣ ਦਾ ਆਸਾਨ ਤਰੀਕਾ

ਚੰਡੀਗੜ੍ਹ: ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਮਾਰਕੀਟ ਵਿਚ ਰੰਗ - ਬਿਰੰਗੀਆਂ ਅਤੇ ਸੁੰਦਰ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ। ਮੋਮਬੱਤੀਆਂ ਦੇਖਣ ਵਿਚ ਜਿੰਨੀਆਂ ਖੂਬਸੂਰਤ ਹੁੰਦੀਆਂ ਹਨ, ਮਹਿੰਗੀਆਂ ਵੀ ਓਨੀਆ ਹੀ ਹੁੰਦੀਆਂ ਹਨ। ਅਜਿਹੇ ਵਿਚ ਬਿਹਤਰ ਤਰੀਕਾ ਹੈ ਕਿ ਤੁਸੀਂ ਘਰ ਵਿਚ ਮੋਮਬੱਤੀ ਬਣਾ ਕੇ ਉਨ੍ਹਾਂ ਨੂੰ ਅਪਣੀ ਪਸੰਦ ਦੇ ਹਿਸਾਬ ਨਾਲ ਦਿੱਖ ਦਿਓ ਅਤੇ ਡੈਕੋਰੇਟ ਕਰੋ। ਅੱਜ ਅਸੀਂ ਤੁਹਾਨੂੰ ਘਰ ਵਿਚ ਮੋਮਬੱਤੀਆਂ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

Home Made Colorful CandelsHome Made Colorful Candles

ਸਮੱਗਰੀ - ਪੈਰਾਫਿਨ ਵੈਕਸ ਯਾਨੀ ਮੋਮ (ਜਿੰਨੀ ਲੋੜ੍ਹ ਹੋਵੇ), ਤੇਲ, ਹਲਕਾ ਵੱਟਿਆ ਹੋਇਆ ਸੂਤੀ ਧਾਗਾ, ਰੰਗ (ਕਲਰਫੁੱਲ ਮੋਮਬੱਤੀਆਂ ਬਣਾਉਣ ਲਈ), ਮੋਮਬਤੀ ਰੱਖਣ ਲਈ ਪਾਟ

candlesCandles

ਬਣਾਉਣ ਦਾ ਢੰਗ :- ਪੈਰਾਫਿਨ ਵੈਕਸ ਕਿਸੇ ਬਰਤਨ ਵਿਚ ਪਾ ਕੇ ਪਿਘਲਾਉਣ ਲਈ ਰੱਖ ਦਿਓ। ਫਿਰ ਮੋਮ ਪਿਘਲਣ ਤੱਕ ਮੋਮਬੱਤੀ ਦੇ ਸਾਂਚੇ ਸਾਫ਼ ਕਰ ਲਓl ਹੁਣ ਉਸ ਸਾਂਚੇ 'ਤੇ ਕੱਪੜੇ ਜਾਂ ਰੂਈ ਦੀ ਮਦਦ ਨਾਲ ਖਾਣ ਵਾਲਾ ਤੇਲ ਲਗਾਓ, ਤਾਂ ਕਿ ਮੋਮ ਉਸ ਸਾਂਚੇ ਵਿਚ ਚੰਗੀ ਤਰ੍ਹਾਂ ਚਿਪਕ ਜਾਏ। ਸਾਂਚੇ ਦੇ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਕੇ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਲੈ ਜਾਂਦੇ ਹੋਏ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਲੈ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਤੋਂ ਲੈ ਜਾਂਦੇ ਹੋਏ ਹੈਂਡਲ ਵਿਚ ਬਣੇ ਗਰੁਵ ਵਿਚ ਲੈ ਜਾ ਕੇ ਲਪੇਟਦੇ ਜਾਓ।  

candlesCandles

ਇਸ ਤੋਂ ਬਾਅਦ ਪੁਰਾਣੇ ਸੂਤੀ ਕੱਪੜੇ ਨੂੰ ਗਿੱਲਾ ਕਰ ਕੇ ਜ਼ਮੀਨ ਜਾਂ ਬੈਂਚ 'ਤੇ ਵਿਛਾਓ ਅਤੇ ਫਿਰ ਉਸ ਦੇ ਉੱਤੇ ਸਾਂਚੇ ਨੂੰ ਰੱਖੋl ਇੰਨਾ ਕਰਨ ਤੱਕ ਸਾਡਾ ਮੋਮ ਪਿਘਲ ਜਾਵੇਗਾ। ਹੁਣ ਖੁਰੇ ਹੋਈ ਮੋਮ ਨੂੰ ਚਮਚ ਜਾਂ ਕਟੋਰੀ ਦੀ ਸਹਾਇਤਾ ਨਾਲ ਸਾਂਚੇ ਵਿਚ ਪਾਓ। ਇਸ ਤੋਂ ਬਾਅਦ ਸਾਂਚੇ ਨੂੰ ਪਾਣੀ ਨਾਲ ਭਰੀ ਬਾਲਟੀ ਵਿਚ 10 - 15 ਮਿੰਟ ਤੱਕ ਠੰਡਾ ਹੋਣ ਲਈ ਰੱਖੋ। ਸਾਂਚੇ ਨੂੰ  (ਜਿਸ ਵਿਚ ਮੋਮਬੱਤੀ ਜਮ ਚੁੱਕੀ ਹੈ) ਪਾਣੀ ਵਿਚੋਂ ਕੱਢ ਕੇ ਸਾਂਚੇ ਦੇ ਵਿਚ ਲੱਗੇ ਧਾਗੇ ਨੂੰ ਬਲੇਡ ਜਾਂ ਕੈਂਚੀ ਨਾਲ ਕੱਟੋ।

candlesCandles

ਸਾਂਚੇ 'ਤੇ ਜੰਮੇ ਹੋਏ ਮੋਮ ਨੂੰ ਵਿਚੋਂ ਚਾਕੂ ਨਾਲ ਕੱਟ ਕੇ ਸਾਂਚੇ ਦੇ ਦੋਨਾਂ ਹਿੱਸਿਆਂ ਨੂੰ ਕਲੈਪ ਖੋਲ ਕੇ ਵੱਖ ਕਰੋ। ਹੁਣ ਮੋਮਬੱਤੀਆਂ ਨੂੰ ਸਾਂਚੇ ਤੋਂ ਬਾਹਰ ਕੱਢ ਕੇ ਦੂਜੇ ਸਿਰੇ ਨੂੰ ਬਲੇਡ ਨਾਲ ਕੱਟ ਕੇ ਪਲੇਨ ਕਰੋ ਅਤੇ ਆਪਣੀ ਪਸੰਦ ਨਾਲ ਉਨ੍ਹਾਂ ਨੂੰ ਕੋਈ ਵੀ ਸ਼ੇਪ ਦਿਓ। ਜੇਕਰ ਤੁਸੀ ਮੋਮਬੱਤੀਆਂ ਨੂੰ ਰੰਗ ਬਿਰੰਗਾ ਬਣਾਉਣਾ ਚਾਹੁੰਦੇ ਹੋ ਤਾਂ ਮਾਰਕੀਟ ਵਿਚ ਇਸ ਦੇ ਲਈ ਰੰਗੀਨ ਮੋਮ ਦਾ ਇਸਤੇਮਾਲ ਕਰ ਸਕਦੇ ਹੋ। ਇਸ ਕਲਰਫੁੱਲ ਮੋਮ ਨੂੰ ਕੱਟ ਕੇ ਪਿਘਲਾ ਲਓ। 

candlesCandles

ਕੈਂਡਲ ਬਣਾਉਂਦੇ ਸਮੇਂ ਵਰਤੋਂ ਇਹ ਸਾਵਧਾਨੀਆਂ - ਸਾਂਚੇ ਵਿਚ ਧਾਗਾ ਕੱਸ ਕੇ ਲਪੇਟਣਾ ਚਾਹੀਦਾ ਹੈ। ਪਾਣੀ ਨਾਲ ਭਰੀ ਬਾਲਟੀ ਵਿਚ ਸਾਂਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਡੁਬੋ ਦਿਓ। ਮੋਮ ਨੂੰ ਗੈਸ 'ਤੇ ਰੱਖ ਕੇ ਕੇਵਲ ਪਿਘਲਾਓ, ਨਾ ਕਿ ਉਹ ਉਬਲਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement