ਵਿਪਾਸਨਾ ਨੂੰ ਹੋ ਸਕਦੈ ਦੂਜਾ ਅਟੈਕ, ਹਨੀਪ੍ਰੀਤ ਦੇ ਸਾਹਮਣੇ ਬੈਠਾ ਕੇ ਹੋਵੇਗੀ ਪੁੱਛਗਿੱਛ
Published : Oct 13, 2017, 12:20 pm IST
Updated : Oct 13, 2017, 6:50 am IST
SHARE ARTICLE

ਪੰਚਕੂਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਤੋਂ ਪੰਚਕੂਲਾ ਪੁਲਿਸ ਦੀ ਐਸ ਆਈ ਟੀ ਨੂੰ ਕੁੱਝ ਡਾਕੂਮੈਂਟਰੀ ਪਰੂਫ਼ ਮਿਲੇ ਹਨ। ਪੁਲਿਸ ਉਨ੍ਹਾਂ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਉਥੇ ਹੀ ਐਸ ਆਈ ਟੀ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੋਂ ਹਨੀਪ੍ਰੀਤ ਦੇ ਸਾਹਮਣੇ ਪੁੱਛਗਿਛ ਲਈ ਹਿੰਸਾ ਅਤੇ ਡੇਰੇ ਨਾਲ ਜੁੜੇ 40 ਸਵਾਲਾਂ ਦੀ ਲਿਸਟ ਤਿਆਰ ਕੀਤੀ ਹੈ।

ਪਰ ਵਿਪਾਸਨਾ ਨੇ ਪੁਲਿਸ ਦੀ ਤਿਆਰੀ ‘ਤੇ ਵੀਰਵਾਰ ਨੂੰ ਪਾਣੀ ਫੇਰ ਦਿੱਤਾ। ਦੂਜੇ ਨੋਟਿਸ ਦੇ ਬਾਵਜੂਦ ਵਿਪਾਸਨਾ ਐਸ ਆਈ ਟੀ ਦੇ ਸਾਹਮਣੇ ਪੇਸ਼ ਨਹੀਂ ਹੋਈ। ਸ਼ੁੱਕਰਵਾਰ ਨੂੰ ਹਨੀਪ੍ਰੀਤ ਦੀ 3 ਦਿਨ ਦੀ ਰਿਮਾਂਡ ਦਾ ਅੰਤਿਮ ਦਿਨ ਹੈ। ਪੁਲਿਸ ਨੇ ਅੱਜ ਵੀ ਵਿਪਾਸਨਾ ਨੂੰ ਬੁਲਾਇਆ ਹੈ।



ਵਿਪਾਸਨਾ ਵਿਗਾੜ ਰਹੀ ਪੁਲਿਸ ਦਾ ਪਲੈਨ

ਪਹਿਲਾਂ ਐਸ ਆਈ ਟੀ ਨੇ ਵਿਪਾਸਨਾ ਨੇ 10 ਅਕਤੂਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ ਪਰ ਉਸ ਨੇ ਮੈਡੀਕਲ ਭਿਜਵਾ ਦਿੱਤਾ। ਉਸ ਨੇ ਅਸਥਮਾ ਦੀ ਸ਼ਿਕਾਇਤ ਕੀਤੀ ਸੀ। ਐਸ ਆਈ ਟੀ ਨੇ ਉਸ ਦਾ ਮੈਡੀਕਲ ਵੀ ਕਰਾਇਆ ਸੀ। ਉੱਧਰ ਸੂਤਰਾਂ ਦੇ ਮੁਤਾਬਕ ਵਿਪਾਸਨਾ ਪੁਲਿਸ ਦੇ ਪਲਾਨ ਨੂੰ ਵਿਗਾੜਨਾ ਚਾਹੁੰਦੀ ਹੈ ਅਤੇ ਉਹ ਹਨੀਪ੍ਰੀਤ ਦੇ ਸਾਹਮਣੇ ਸਵਾਲਾਂ ਦਾ ਜਵਾਬ ਦੇਣ ਲਈ ਨਹੀਂ ਆਉਣਾ ਚਾਹੁੰਦੀ।

ਸ਼ੁੱਕਰਵਾਰ ਨੂੰ ਪੁਲਿਸ ਦੇ ਕੋਲ ਹਨੀਪ੍ਰੀਤ ਦੀ ਰਿਮਾਂਡ ਦਾ ਆਖਰੀ ਦਿਨ ਹੈ, ਜਿਸ ਦੇ ਬਾਅਦ ਉਸ ਨੂੰ ਜਿਊਡੀਸ਼ੀਅਲ ਕਸਟਡੀ ਵਿੱਚ ਭੇਜਿਆ ਜਾ ਸਕਦਾ ਹੈ। ਹਨੀਪ੍ਰੀਤ ਨੂੰ ਪੁਲਿਸ ਨੇ ਦੋ ਵਾਰ ਰਿਮਾਂਡ ਉੱਤੇ ਲਿਆ, ਜਿਸ ਦੇ ਬਾਅਦ ਉਸ ਨੂੰ ਹੁਣ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਜਿਊਡੀਸ਼ਿਅਲ ਕਸਟਡੀ ਵਿੱਚ ਭੇਜਿਆ ਜਾਵੇਗਾ। ਅਜਿਹੇ ਵਿੱਚ ਵਿਪਾਸਨਾ ਦੇ ਸਾਹਮਣੇ ਉਸ ਤੋਂ ਪੁੱਛਗਿਛ ਨਹੀਂ ਹੋ ਪਾਏਗੀ।


ਹਨੀਪ੍ਰੀਤ ਨੂੰ ਨਾਲ ਲੈ ਕੇ ਪੁਲਿਸ ਨੇ ਬਠਿੰਡਾ ਅਤੇ ਗੁਰੂਸਰ ਮੋਡੀਆਂ ਵਿੱਚ ਰੇਡ ਕੀਤੀ, ਜਿਸ ਦੇ ਬਾਅਦ ਪੁਲਿਸ ਨੂੰ ਇੱਥੋਂ ਡੌਕੂਮੈਂਟਰੀ ਪਰੂਫ਼ ਮਿਲੇ ਹਨ। ਇਨ੍ਹਾਂ ਦੇ ਬਾਰੇ ਵਿੱਚ ਹੁਣ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਡੌਕੂਮੈਂਟਸ ਨੂੰ ਦੰਗਿਆਂ, ਰੁਪਏ ਅਤੇ 38 ਦਿਨਾਂ ਤੱਕ ਗਾਇਬ ਰਹਿਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਰਿਮਾਂਡ ਦੇ ਦੌਰਾਨ ਹੀ ਹੈ ਪੁੱਛਗਿਛ ਦੀ ਯੋਜਨਾ 

ਦਰਅਸਲ ਪੰਚਕੂਲਾ ਪੁਲਿਸ ਨੇ ਵਿਪਸਨਾ ਤੋਂ ਪੁੱਛਣ ਲਈ 40 ਸਵਾਲਾਂ ਦੀ ਲਿਸਟ ਤਿਆਰ ਕੀਤੀ ਹੈ। ਇਹ ਸਵਾਲ ਹਨੀਪ੍ਰੀਤ ਦੰਗਿਆਂ ਦੀ ਪਲਾਨਿੰਗ ਤੋਂ ਲੈ ਕੇ ਦੰਗਾ ਕਰਾਉਣ ਨਾਲ ਜੁੜੇ ਹਨ। ਪੁਲਿਸ ਦਾ ਮਕਸਦ ਡੇਰੇ ਵਿੱਚ ਹਨੀਪ੍ਰੀਤ ਦੇ ਰੋਲ ਅਤੇ ਉੱਥੇ ਦੀ ਐਕਟਿਵਟੀਜ ਨੂੰ ਵੀ ਜਾਨਣਾ ਹੈ। 


ਵਿਪਾਸਨਾ ਤੋਂ ਹਨੀਪ੍ਰੀਤ ਦੇ ਡੇਰੇ ਵਿੱਚ ਆਉਣ ਤੋਂ ਲੈ ਕੇ ਉਸ ਦੇ ਬਾਅਦ ਫਰਾਰ ਰਹਿਣ ਦੇ ਬਾਰੇ ਵਿੱਚ ਵੀ ਸਵਾਲ ਕੀਤੇ ਜਾਣਗੇ। ਪਰ ਵਿਪਸਨਾ ਪੁਲਿਸ ਦੀ ਇਸ ਯੋਜਨਾ ਨੂੰ ਫੇਲ ਕਰਦੀ ਨਜ਼ਰ ਆ ਰਹੀ ਹੈ।



Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement