ਵੇਖੋ ਸੌਦਾ ਸਾਧ ਦਾ ਭਗਤ ਪੱਤਰਕਾਰਾਂ ਦੇ ਮੂੰਹ 'ਤੇ ਕਿਵੇਂ ਮਾਰ ਰਿਹਾ ਹੈ ਚਪੇੜ
Published : Sep 9, 2017, 1:15 pm IST
Updated : Sep 9, 2017, 7:45 am IST
SHARE ARTICLE

(ਪਨੇਸਰ ਹਰਿੰਦਰ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਡੇਰਾ ਸਿਰਸਾ ਪ੍ਰੇਮੀ ਸੱਪ ਨੂੰ ਪਲਾਸਟਿਕ ਦੇ ਡੱਬੇ ਵਿੱਚ ਪਾ ਕੇ ਬੈਠਾ ਪੱਤਰਕਾਰਾਂ ਨੂੰ ਵੰਗਾਰਦਾ ਦਿਖਾਈ ਦੇ ਰਿਹਾ ਹੈ। ਇਸ ਸੌਦਾ ਭਗਤ ਦਾ ਕਹਿਣਾ ਹੈ ਕਿ ਉਸਨੇ ਇਹ ਜ਼ਹਿਰੀਲਾ ਸੱਪ ਉਸਨੇ ਬੜੀ ਮਿਹਨਤ ਨਾਲ ਫੜਿਆ ਹੈ। 

ਜਿਸਨੂੰ ਕਿ ਡੰਡੇ ਦੀ ਇੱਕ ਚੋਟ ਨਾਲ ਮਾਰਿਆ ਜਾ ਸਕਦਾ ਸੀ। ਸੌਦਾ ਭਗਤ ਨੇ ਕਿਹਾ ਕਿ ਜੇਕਰ ਪੱਤਰਕਾਰਾਂ ਵਿੱਚ ਦਮ ਹੈ ਤਾਂ ਇਹ ਵੀ ਦਿਖਾਉਣ ਕੇ ਜਿਸ ਸੱਪ ਨੂੰ ਡੰਡੇ ਦੀ ਇੱਕ ਚੋਟ ਨਾਲ ਮਾਰਿਆ ਜਾ ਸਕਦਾ ਸੀ ਉਸਨੂੰ ਅਸੀਂ ਬੜੀ ਅੱਧੇ ਘੰਟੇ ਦੀ ਮਿਹਨਤ ਨਾਲ ਜਿਉਂਦਾ ਫੜਿਆ ਹੈ ਅਤੇ ਸੁਰੱਖਿਅਤ ਥਾਂ 'ਤੇ ਛੱਡਿਆ ਜਾਵੇਗਾ। 


ਇਸਦੇ ਦੱਸਣ ਅਨੁਸਾਰ ਇਸ ਸੱਪ ਦੇ ਸਪਰਸ਼ ਨਾਲ ਅੱਧੇ ਘੰਟੇ ਵਿੱਚ ਵਿਅਕਤੀ ਦੀ ਮੌਤ ਹੋ ਸਕਦੀ ਸੀ। ਪੱਤਰਕਾਰਾਂ ਦੁਆਰਾ ਬੀਤੇ ਦਿਨਾਂ ਵਿੱਚ ਸੌਦਾ ਸਾਧ ਦੇ ਕਾਲੇ ਕਾਰਨਾਮਿਆਂ ਦੇ ਪਾਜ ਉਧੇੜਨ ਤੋਂ ਖਿਝੇ ਇਸ ਭਗਤ ਨੇ ਇਸ 'ਚੰਗੇ' ਕੰਮ ਪਿੱਛੇ 'ਡਾ.ਐਮ.ਐਸ.ਜੀ'. ਦੀ ਪ੍ਰੇਰਨਾ ਦਾ ਹਵਾਲਾ ਦਿੱਤਾ। ਸੌਦਾ ਭਗਤ ਦਾ ਕਹਿਣਾ ਸੀ ਕਿ ਉਹ ਆਪਣੇ 'ਗੁਰੂ ਦੇ ਹੁਕਮ' ਨਾਲ ਜ਼ਹਿਰੀਲੇ ਸੱਪਾਂ ਨੂੰ ਫੜ ਸਕਦੇ ਹਨ। 

ਇਸ ਸੌਦਾ ਭਗਤ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਪੱਤਰਕਾਰਾਂ ਨੂੰ ਝੂਠ ਦਾ ਪਿੱਛਾ ਛੱਡ ਸੱਚ ਦਾ ਸਾਥ ਦੇਣ ਦੀ ਗੱਲ ਕਹੀ ਪਰ ਉਸਦਾ ਇਸ਼ਾਰਾ ਬਲਾਤਕਾਰ ਦੇ ਦੋਸ਼ ਸਾਬਿਤ ਹੋਣ ਤੋਂ ਮੀਡੀਆ ਦਾ ਨਿਸ਼ਾਨਾ ਬਣੇ ਸੌਦਾ ਸਾਧ ਵੱਲ੍ਹ ਸੀ। ਅੰਤ ਵਿੱਚ ਇਸਨੇ ਪੱਤਰਕਾਰਾਂ ਨੂੰ ਸੱਪ ਫੜਨ ਦੀ ਚੁਣੌਤੀ ਵੀ ਦਿੱਤੀ। 

 

ਇਸ ਵੀਡੀਓ ਤੋਂ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਕਾਨੂੰਨ ਦੁਆਰਾ ਸਾਲਾਂ ਲੰਮੀ ਜਾਂਚ ਤੋਂ ਦਿੱਤੀ ਸਜ਼ਾ ਦੇ ਬਾਵਜੂਦ 'ਕੱਟੜ ਸੌਦਾ ਭਗਤ' ਆਪਣੇ 'ਪਿਤਾ ਜੀ' ਨੂੰ ਦੋਸ਼ੀ ਮੰਨਣ ਲਈ ਤਿਆਰ ਨਹੀਂ। ਦਰਅਸਲ ਜਦੋਂ ਤੱਕ ਅੰਨ੍ਹੀ ਸ਼ਰਧਾ ਤਿਆਗ ਅਜਿਹੇ ਧਰਮ ਗੁਰੂਆਂ ਦੇ ਅਧਿਆਤਮ ਨੂੰ ਤਰਕ 'ਤੇ ਪਰਖਿਆ ਨਹੀਂ ਜਾਂਦਾ ਉਦੋਂ ਤੱਕ ਡੇਰਾਵਾਦ ਅਤੇ ਭਗਤਾਂ ਦਾ ਸ਼ੋਸ਼ਣ ਖ਼ਤਮ ਨਹੀਂ ਹੋ ਸਕਦਾ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement