ਵੱਡਾ ਖੁਲਾਸਾ : ਰਾਮ ਰਹੀਮ ਦਾ ਅਦਾਲਤ ਤੋਂ ਭੱਜਣ ਦਾ ਸੀ ਪਲਾਨ !
Published : Aug 30, 2017, 12:22 pm IST
Updated : Aug 30, 2017, 6:52 am IST
SHARE ARTICLE

ਰਾਮ ਰਹੀਮ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਇੱਕ ਖੌਫਨਾਕ ਸਾਜਿਸ਼ ਰਚੀ ਸੀ। ਕੇਂਦਰੀ ਜਾਂਚ ਬਿਓਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਲੱਗਭਗ 15 ਸਾਲ ਪੁਰਾਣੇ ਬਹੁਚਰਚਿਤ ਸਾਧਵੀ ਬਲਾਤਕਾਰ ਮਾਮਲੇ 'ਚ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਤੋਂ ਉਨ੍ਹਾਂ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ, ਪਰ ਇਸ ਵਾਰ ਜੋ ਖੁਲਾਸਾ ਹੋਇਆ, ਜੋ ਕਾਫੀ ਹੈਰਾਨ ਕਰਨ ਵਾਲਾ ਹੈ।
ਰਾਮ ਰਹੀਮ ਨੇ ਰਚੀ ਸੀ ਖੌਫਨਾਕ ਸਾਜਿਸ਼
ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੇ ਖੌਫਨਾਕ ਸਾਜਿਸ਼ ਰਚਦੇ ਹੋਏ ਅਦਾਲਤ 'ਚ ਸਜ਼ਾ ਸੁਣਾਏ ਜਾਣ ਦੇ ਬਾਅਦ ਆਪਣੇ ਸਿਕਓਰਟੀ ਕਮਾਡੋਜ਼ ਦੀ ਮਦਦ ਨਾਲ ਭੱਜਣ ਦੀ ਯੋਜਨਾ ਬਣਾਈ ਸੀ। ਉਸ ਨੇ ਉੱਥੇ ਮੌਜੂਦ ਹਜ਼ਾਰਾਂ ਸਮਰਥਕਾਂ ਦੀ ਭੀੜ ਦਾ ਫਾਇਦਾ ਚੁੱਕ ਕੇ ਗਾਇਬ ਹੋਣ ਦੀ ਯੋਜਨਾ ਬਣਾਈ ਸੀ। ਯੋਜਨਾ ਦੇ ਤਹਿਤ ਹੀ ਰਾਮ ਰਹੀਮ ਪੰਚਕੂਲਾ ਦੀ ਕੋਰਟ 'ਚ ਪਹੁੰਚਿਆ ਸੀ। ਉਸ ਨੇ ਆਪਣੇ ਬਾਡੀਗਾਰਡਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਿਵੇਂ ਹੀ ਕੋਰਟ ਦਾ ਫੈਸਲਾ ਆਵੇਗਾ ਤਾਂ ਉਨ੍ਹਾਂ ਨੂੰ ਕੀ ਕਰਨਾ ਹੈ। ਕਿਸ ਤਰ੍ਹਾਂ ਸਪੋਰਟ ਨੂੰ ਭੜਕਾਉਣਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਤੋਂ ਭੱਜਣਾ ਹੈ। ਇਸ ਸਾਜਿਸ਼ ਦੇ ਕਾਰਨ ਪੰਚਕੂਲਾ ਅਤੇ ਸਿਰਸਾ 'ਚ 38 ਲੋਕਾਂ ਦੀ ਮੌਤ ਹੋਈ। ਕੋਰਟ ਤੋਂ ਗੁਨਹਗਾਰ ਸਾਬਤ ਹੋਣ ਦੇ ਬਾਅਦ ਗੁਰਮੀਤ ਰਾਮ ਰਹੀਮ ਜੇਲ ਜਾਣ ਦੀ ਥਾਂ ਕੋਰਟ ਤੋਂ ਫਰਾਰ ਹੋਣਾ ਚਾਹੁੰਦਾ ਸੀ।
ਪੁਲਿਸ ਨੇ ਦਿਖਾਈ ਮੁਸਤੈਦੀ
ਹੈਰਾਨੀ ਦੀ ਗੱਲ ਇਹ ਹੈ ਕਿ ਰਾਮ ਰਹੀਮ ਦੀ ਇਸ ਸਾਜਿਸ਼ 'ਚ ਉਸ ਦੀ ਸਿਕਓਰਟੀ 'ਚ ਤਾਇਨਾਤ ਹਰਿਆਣਾ ਪੁਲਿਸ ਦੇ ਕੁਝ ਕਮਾਂਡੋਜ ਵੀ ਸ਼ਾਮਲ ਸੀ। ਸਾਜਿਸ਼ ਨੂੰ ਅੰਜਾਮ ਦੇਣ ਦੇ ਲਈ ਗੱਡੀਆਂ ਖਤਰਨਾਕ ਹਥਿਆਰ ਲੁਕਾਏ ਗਏ ਸੀ। ਰਾਮ ਰਹੀਮ ਨੇ ਵੀ ਤੈਅ ਕਰ ਰੱਖਿਆ ਸੀ ਕਿ ਉਹ ਕਿਸ ਤਰ੍ਹਾਂ ਇਸ਼ਾਰਾ ਦੇਵੇਗਾ। ਉਸ ਨੇ ਕੋਰਡ ਵਰਡ 'ਚ ਮੈਸੇਜ ਦਿੱਤਾ। ਉਸ ਦੇ ਕਮਾਂਡੋਜ ਐਕਟਿਵ ਵੀ ਹੋਏ ਪੁਲਿਸ ਨੇ ਚੰਗੁਲ ਤੋਂ ਬਾਬਾ ਨੂੰ ਛੁੜਵਾਉਣ ਦੀ ਕੋਸ਼ਿਸ਼ ਵੀ ਹੋਈ, ਪਰ ਪੁਲਿਸ ਅਫਸਰਾਂ ਦੀ ਮੁਸਤੈਦੀ ਨਾਲ ਇਹ ਸਾਰੀ ਯੋਜਨਾ ਫੇਲ ਹੋ ਗਈ।
ਪਰਿਵਾਰ ਕਰ ਸਕਦਾ ਹੈ ਅੱਜ ਰਾਮ ਰਹੀਮ ਨਾਲ ਮੁਲਾਕਾਤ
ਉੱਥੇ ਰਾਮ ਰਹੀਮ ਨਾਲ ਮੁਲਾਕਾਤ ਕਰਨ ਦੇ ਲਈ ਅੱਜ ਉਨ੍ਹਾਂ ਦਾ ਪਰਿਵਾਰ ਜੇਲ ਆ ਰਿਹਾ ਹੈ। ਰਿਸ਼ਤੇਦਾਰਾਂ ਨੇ ਰਾਮ ਰਹੀਮ ਨੂੰ ਮਿਲਣ ਦੇ ਲਈ ਸਿਰਸਾ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਸੀ, ਜਿਸ ਦੀ ਜਾਣਕਾਰੀ ਜੇਲ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਜੇਲ ਦੀ ਸੁਰੱਖਿਆ ਵਧਾ ਦਿੱਤੀ ਹੈ। ਪਰਿਵਾਰ ਤੋਂ ਕੌਣ-ਕੌਣ ਮਿਲਣ ਆ ਰਿਹਾ ਹੈ ਇਹ ਅਜੇ ਤੈਅ ਨਹੀਂ ਹੈ।
ਸੁਨਾਰੀਆ ਜੇਲ 'ਚ ਬੰਦ ਹੈ 50 ਤੋਂ ਵਧ ਗੈਂਗਸਟਰ
ਕਰੋੜਾਂ ਰੁਪਏ ਦੇ ਬਣੇ ਡੇਰੇ 'ਚ ਐਸ਼ੋ-ਆਰਾਮ ਦੀ ਜ਼ਿੰਦਗੀ ਬਿਤਾਉਣ ਵਾਲੇ ਰਾਮ ਰਹੀਮ ਨੂੰ ਹੁਣ ਗੈਂਗਸਟਰ ਦੇ 'ਚ ਰਹਿਣਾ ਪੈ ਰਿਹਾ ਹੈ। ਇਸ ਸਮੇਂ ਸੁਨਾਰੀਆ ਜੇਲ 'ਚ 50 ਤੋਂ ਵਧ ਗੈਂਗਸਟਰ ਕੈਦ ਹਨ। ਇਨ੍ਹਾਂ ਬਦਮਾਸ਼ਾਂ ਨੂੰ ਇੱਥੇ ਬੰਦ ਦੂਜੇ ਕੈਦੀਆਂ ਨੂੰ ਵੀ ਖਤਰਾ ਹੈ। ਇਸ ਕਾਰਨ ਨਾਲ ਇਨ੍ਹਾਂ ਨੂੰ ਜੇਲ 'ਚ ਰੱਖਿਆ ਗਿਆ ਹੈ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement