ਸੌਦਾ ਸਾਧ ਵਲੋਂ ਕੀਤੇ ਕਸੂਰ ਦੀ ਸਜ਼ਾ ਕਿਉਂ ਭੁਗਤਣ ਸਕੂਲਾਂ ਤੇ ਕਾਲਜਾਂ ਦੇ ਬੱਚੇ : ਅਵਤਾਰ ਸਿੰਘ ਸੇਠੀ
Published : Sep 6, 2017, 11:20 pm IST
Updated : Sep 6, 2017, 5:50 pm IST
SHARE ARTICLE



ਨਵੀਂ ਦਿੱਲੀ, 6 ਸਤੰਬਰ (ਸੁਖਰਾਜ ਸਿੰਘ): ਪੰਜਾਬੀ ਕਲਚਰਲ ਫੈਡਰੇਸ਼ਨ ਦਿੱਲੀ ਦੇ ਪ੍ਰਧਾਨ ਸ. ਅਵਤਾਰ ਸਿੰਘ ਸੇਠੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ੨੦ ਵਰ੍ਹਿਆਂ ਦੀ ਕੈਦ ਹੋਣ ਮਗਰੋਂ ਸੋਦਾ ਸਾਧ ਦੇ ਡੇਰੇ ਵਿਚ ਚਲ ਰਹੇ ਸਕੂਲਾਂ, ਕਾਲਜ ਦੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਜਤਾਉਂਦਿਆਂ ਆਪਣੇ ਬਿਆਨ 'ਚ ਕਿਹਾ ਕਿ ਡੇਰਾ ਸਿਰਸਾ ਵਿਚ ਚਲਦੇ ਸਕੂਲਾਂ ਅਤੇ ਕਾਲਜ ਦੇ ਦਸ ਹਜਾਰ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੇਗਾ, ਜੋ ਪਿਛਲੇ 10 ਦਿਨਾਂ ਤੋਂ ਕਰਫ਼ੀਊ ਕਾਰਨ ਹੋਸਟਲਾਂ ਵਿਚ ਬੰਦ ਪਏ ਹਨ ਤੇ ਇਮਤਿਹਾਨ ਵੀ ਨਜ਼ਦੀਕ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਸੋਦਾ ਸਾਧ ਦੇ ਕੀਤੇ ਕਸੂਰ ਦੀ ਸਜਾ ਬੱਚੇ ਕਿਉਂ ਭੁਗਤਣ।

ਡੇਰਾ ਮੁਖੀ ਦੇ ਜੇਲ ਜਾਣ ਉਪਰੰਤ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਦੀ ਜਿੰਮੇਵਾਰੀ ਕਿਸ ਦੀ ਹੈ? ਸ.ਅਵਤਾਰ ਸਿੰਘ ਸੇਠੀ ਇਸ ਸਬੰਧੀ  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਸੁਝਾਅ ਦੇਂਦਿਆਂ ਕਿਹਾ ਕਿ ਉਹ ਛੇਤੀ ਹੀ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਕੂਲ ਚਾਲੂ ਕਰਨ ਜਾਂ ਉਨ੍ਹਾਂ ਬੱਚਿਆਂ ਨੂੰ ਨੇੜਲੇ ਹੋਰਨਾਂ ਸਕੂਲਾਂ ਵਿਚ ਭੇਜਣ ਦਾ ਉਪਰਾਲਾ ਕਰਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement