ਸੌਦਾ ਸਾਧ ਨੇ ਕਤਲ ਕੀਤੇ ਹਜ਼ਾਰਾਂ ਲੋਕ, ਹੁਣ ਹੋਵੇਗੀ ਫ਼ਾਂਸੀ..!
Published : Sep 8, 2017, 1:17 pm IST
Updated : Sep 8, 2017, 7:47 am IST
SHARE ARTICLE

ਆਪਣੇ ਆਪ ਨੂੰ ਰੱਬ ਦੱਸਣ ਵਾਲ਼ਾ ਪਖੰਡੀ ਸੌਦਾ ਸਾਧ ਹੁਣ ਬੁਰੀ ਤਰਾਂ ਨਾਲ਼ ਫ਼ਸਦਾ ਵਿਖਾਈ ਦੇ ਰਿਹਾ ਹੈ ਕਿਉਂ ਕਿ ਸੌਦਾ ਸਾਧ ਬਾਰੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ ਸੌਦਾ ਸਾਧ ਲੋਕਾਂ ਨੂੰ ਬੁਰੀ ਤਰਾਂ ਨਾਲ਼ ਮਾਰ ਕੇ ਆਪਣੇ ਡੇਰੇ ਦੇ ਇਕ ਹਿੱਸੇ ‘ਚ ਹੀ ਦੱਬ ਦਿੰਦਾ ਸੀ। ਜੀ ਹਾਂ ਇਹ ਕੋਈ ਫ਼ਿਲਮ ਦੀ ਸਟੋਰੀ ਨਹੀਂ ਬਲ ਕਿ ਪਖੰਡੀ ਸੌਦਾ ਸਾਧ ਦੀ ਅਸਲੀਅਤ ਹੈ ਫਿਲਮਾਂ ‘ਚ ਤਾਂ ਤੁਸੀਂ ਆਮ ਵੇਖਿਆ ਹੋਵੇਗਾ ਕਿ ਜੇਕਰ ਕੋਈ ਵਿਅਕਤੀ ਦੂਜੇ ਦਾ ਭੇਦ ਖੋਲ੍ਹ ਦਿੰਦਾ ਹੈ ਤਾਂ ਉਸ ਨੂੰ ਉਹ ਮਾਰ ਕੇ ਕਿਸੇ ਵਿਰਾਨ ਥਾਂ ਤੇ ਦੱਬ ਦਿੰਦੇ ਨੇ ਪਰ ਸੌਦਾ ਸਾਧ ਅਸਲ ਜ਼ਿੰਦਗੀ ਵਿਚ ਇਵੇਂ ਕਰਦਾ ਸੀ । 


 ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਜੋ ਵਿਅਕਤੀ ਸੌਦਾ ਸਾਧ ਦੀਆਂ ਕਾਲ਼ੀਆਂ ਕਰਤੂਤਾਂ ਨੂੰ ਨੰਗਾ ਕਰਨ ਲਈ ਮੂੰਹ ਖੋਲ੍ਹਦਾ ਉਹ ਹਮੇਸ਼ਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ ਜਾਂਦਾ ਫ਼ਿਰ ਉਸਦੀ ਲਾਸ਼ ਵਾਰਸਾਂ ਤੱਕ ਨਹੀਂ ਪੁੱਜਦੀ ਬਲ ਕਿ ਉਹ ਡੇਰੇ ਵਿੱਚ ਹੀ ਦਫ਼ਨਾ ਦਿੱਤੀ ਜਾਂਦੀ ਹੁਣ ਤੱਕ ਗੁਰਮੀਤ ਰਾਮ ਰਹੀਮ ਦੇ ਡੇਰੇ ‘ਚ 3000 ਤੋਂ ਵੀ ਵੱਧ ਨਰ ਕੰਕਾਲ ਦੱਬੇ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।


ਡੇਰਾ ਪ੍ਰਮੁੱਖ ਡੇਰੇ ‘ਚ ਹੱਡੀਆਂ ਦੱਬੇ ਹੋਣ ਦੀ ਗੱਲ ਨੂੰ ਵੀ ਮੰਨ ਚੁੱਕਾ ਹੈ ਪਰ ਆਪਣੇ ਬਚਾ ਲਈ ਇਹ ਹੱਡੀਆਂ ਨੂੰ ਸਾਫ਼ ਵਾਤਾਵਰਨ ਅਤੇ ਦਰਖਤਾਂ ਦੀ ਚੰਗੀ ਖੇਤੀ ਲਈ ਦੱਬਣ ਬਾਰੇ ਕਹਿ ਰਹੇ ਨੇ ਹੁਣ ਪਖੰਡੀ ਅਤੇ ਉਸਦੇ ਚੇਲੇ ਪਰ ਪ੍ਰਸ਼ਾਸ਼ਨ ਦੀ ਜੇਸੀਬੀ ਅਤੇ ਹੋਰ ਕਰੇਨਾਂ ਦੱਸਣਗੀਆਂ ਕਿ ਅਸਲ ਸਚਾਈ ਹੈ ਕੀ? 


ਡੇਰੇ ਦੇ ਕਈ ਭਗਤ ਅਤੇ ਹੋਰ ਕਈ ਲੋਕ ਜੋ ਡੇਰੇ ‘ਚ ਗਏ ਸਨ ਉਹ ਗੁੰਮਸ਼ੁਦਾ ਵੀ ਨੇ ਪਰਿਵਾਰਾਂ ਨੂੰ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦੇ ਮੈਂਬਰ ਗਏ ਤਾਂ ਗਏ ਕਿਥੇ ਪਰ ਹੁਣ ਨਰ ਕੰਕਾਲ ਮਿਲਣ ਤੋਂ ਬਾਅਦ ਗੁਮਮੇ ਹੋਏ ਲੋਕਾਂ ਦਾ ਵੀ ਪਤਾ ਲੱਗ ਸਕੇਗਾ 20 ਸਾਲ ਲਈ ਜੇਲ੍ਹ ‘ਚ ਬੈਠੇ ਸੌਦਾ ਸਾਧ ਨੂੰ ਇਹਨਾਂ ਸਾਰੇ ਕਤਲਾਂ ‘ਚ ਫ਼ਾਂਸੀ ਵੀ ਸੁਣਾਈ ਜਾ ਸਕਦੀ ਹੈ।


Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement