ਸਰਕਾਰੀ ਕਾਲਜ ਵਿਖੇ ਬਾਬਾ ਦੀਪ ਸਿੰਘ ਦੇ ਨਾਂ ਹੇਠ ਸੰਗਠਨ ਬਣਾਇਆ
Published : Sep 25, 2017, 10:27 pm IST
Updated : Sep 25, 2017, 4:57 pm IST
SHARE ARTICLE



ਸਿਰਸਾ, 25 ਸਤੰਬਰ (ਕਰਨੈਲ ਸਿੰਘ, ਸ.ਸ.ਬੇਦੀ):ਗੌਰਮਿੰਟ ਪੀ ਜੀ ਨੈਸ਼ਨਲ ਕਾਲਜ ਸਿਰਸਾ ਦੇ ਵਿਦਿਆਰਥੀਆਂ ਨੇ ਯੁਵਾ ਕਲੱਬ ਲਕਸ਼ 2020 ਖੈਰੇਕਾਂ ਦੇ ਸਹਿਯੋਗ ਨਾਲ ਕਾਲਜ ਵਿਚ ਬਾਬਾ ਦੀਪ ਸਿੰਘ ਦੇ ਨਾਮ ਹੇਠ ਇਕ ਸੰਗਠਨ ਦਾ ਗਠਨ ਕੀਤਾ ਹੈ। ਸੁਖਬੀਰ ਸਿੰਘ  ਨੂੰ ਸਰਵਸੰਮਤੀ ਨਾਲ ਇਸ ਸੰਗਠਨ  ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਦਯੋਲ ਬੀਡੀਏਸ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਅੱਜ ਸਵੇਰੇ ਕਾਲਜ ਵਿਚ ਬੈਠਕ ਹੋਈ, ਜਿਸ ਵਿਚ ਵਿਦਿਆਰਥੀਆਂ ਵਲੋਂ ਸੰਗਠਨ ਸਬੰਧੀ ਵਿਚਾਰ ਕੀਤਾ ਗਿਆ। 

ਇਸ ਮੌਕੇ 'ਤੇ ਖੈਰੇਕਾਂ ਕਲੱਬ ਦੇ ਪ੍ਰਧਾਨ ਲਵਪ੍ਰੀਤ ਖੈਰੇਕਾਂ ਵੀ ਮੌਜੂਦ ਰਹੇ।  ਸੁਖਬੀਰ ਸਿੰਘ  ਨੇ ਦਸਿਆ ਕਿ ਇਕ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਕਾਲਜ ਵਿਚ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਸਮਾਧਾਨ ਹੇਤੁ ਸਾਰਿਆਂ ਦਾ ਇੱਕਜੁਟ ਹੋਣਾ ਲਾਜ਼ਮੀ ਸੀ।  ਇਸ ਦੇ ਮੱਦੇਨਜ਼ਰ ਇਸ ਸੰਗਠਨ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਅਵਜੀਤ ਸਿੰਘ, ਗੁਰਮੀਤ, ਰਾਕੇਸ਼,  ਚਿਰਾਗ ਕੰਬੋਜ, ਭਗਵਾਨ ਦਾਸ,  ਸੰਦੀਪ, ਅਨਮੋਲਕ, ਸੰਦੀਪ ਵਰਤੀਆ, ਸੰਦੀਪ ਸ਼ੰਟੀ, ਵਿਕਰਮ, ਰਾਜਨ, ਜੱਗਾ ਸਿੰਘ ਅਤੇ ਦੀਪੂ ਆਦਿ ਨੂੰ ਬਤੋਰ ਮੈਂਬਰ ਸ਼ਾਮਲ ਕੀਤਾ ਹੈ।

ਸੰਗਠਨ ਵਲੋਂ ਦੇਸ਼ ਹਿੱਤ ਦੇ ਅਭਿਆਨ ਚਲਾਏ ਜਾਣਗੇ ਅਤੇ ਛੇਤੀ ਹੀ ਨਸ਼ੇ  ਦੇ ਖਿਲਾਫ਼ ਅਭਿਆਨ ਚਲਾਇਆ ਜਾਵੇਗਾ। ਇਸ  ਦੇ ਨਾਲ ਵਿਦਿਆਰਥੀਆਂ ਦੀਆਂ ਸਮਸਿਆਵਾਂ ਨੂੰ ਵੀ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ। ਇਸ ਮੌਕੇ ਵਿਦਿਆਰਥੀ ਮੌਜੂਦ ਰਹੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement