ਮੈਟਰੋ ਕਿਰਾਏ 'ਚ ਵਾਧੇ ਵਿਰੁਧ 'ਆਪ' ਵਰਕਰਾਂ ਵਲੋਂ ਭਾਜਪਾ ਐਮਪੀ ਦੀ ਰਿਹਾਇਸ਼ ਦਾ ਘਿਰਾਉ
Published : Oct 18, 2017, 12:17 am IST
Updated : Oct 17, 2017, 6:47 pm IST
SHARE ARTICLE

ਨਵੀਂ ਦਿੱਲੀ, 17 ਅਕਤੂਬਰ (ਅਮਨਦੀਪ ਸਿੰਘ) : ਮੈਟਰੋ ਦੇ ਕਿਰਾਏ ਵਾਧੇ ਵਿਰੁਧ ਸ਼ੁਰੂ ਕੀਤੀ ਮੁਹਿੰਮ ਅਧੀਨ ਅੱਜ ਚੌਥੇ ਦਿਨ ਆਮ ਆਦਮੀ ਪਾਰਟੀ ਦੇ ਵਰਕਰ ਦੱਖਣ ਦਿੱਲੀ ਤੋਂ ਭਾਜਪਾ ਐਮ ਪੀ ਰਮੇਸ਼ ਵਿਧੂੜੀ ਦੀ ਰਿਹਾਇਸ਼ 'ਤੇ ਪੁੱਜੇ। ਪਰ ਅੱਗੋਂ ਐਮ ਪੀ ਨਹੀਂ ਮਿਲੇ। ਭਰਵੀਂ ਤਾਦਾਦ ਵਿਚ ਪੁੱਜੇ ਵਰਕਰਾਂ ਦੇ ਹੱਥਾਂ ਵਿਚ ਕਮਲ ਦੇ ਫੁੱਲ ਸਨ। ਵਰਕਰਾਂ ਨੇ ਵਿਧੂੜੀ ਦੀ ਰਿਹਾਇਸ਼ ਨੂੰ ਘੇਰਾ ਪਾਇਆ ਹੋਇਆ ਸੀ। ਪੁਲਿਸ ਨੇ ਵੀ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ।


 ਇਸ ਮੁਹਿੰਮ ਅਧੀਨ ਆਮ ਆਦਮੀ ਪਾਰਟੀ ਦੇ ਵਰਕਰ ਪਿਛਲੇ ਤਿੰਨ ਦਿਨਾਂ ਤੋਂ ਭਾਜਪਾ ਦੇ ਦਿੱਲੀ ਦੇ ਐਮ ਪੀਆਂ ਨੂੰ ਫੁੱਲ ਦੇ ਕੇ, ਇਹ ਅਪੀਲ ਕਰ ਰਹੇ ਹਨ ਕਿ ਦਿੱਲੀ ਦੇ ਵਸਨੀਕਾਂ ਨੇ ਉਨਾਂ੍ਹ ਨੂੰ ਚੁਣ ਕੇ ਪਾਰੀਮੈਂਟ ਵਿਚ ਭੇਜਿਆ ਹੈ ਤੇ ਉਹ ਮੈਟਰੋ ਵਿਚ ਕਿਰਾਏ ਵਾਧੇ ਕਰ ਕੇ ਦਿੱਲੀ ਦੇ ਲੋਕਾਂ ਨੂੰ ਹੋ ਰਹੀ ਦਿੱਕਤ ਖਤਮ ਕਰਵਾਉਣ ਤੇ ਕਿਰਾਏ ਘੱਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲ ਕਰਨ। ਹੁਣ ਤੱਕ ਆਪ ਵਰਕਰ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਐਮ ਪੀ ਉੇਦਿਤ ਰਾਜ ਤੇ ਮਹੇਸ਼ ਗਿਰੀ ਕੋਲ ਹੋ ਆਏ ਹਨ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement