ਲੋਕਾਂ ਵਲੋਂ ਨਮਸਤੇ ਚੌਕ 'ਚ ਲਾਈਆਂ ਸਟਰੀਟ ਲਾਈਟਾਂ ਠੀਕ ਕਰਾਉਣ ਦੀ ਮੰਗ
Published : Sep 6, 2017, 11:22 pm IST
Updated : Sep 6, 2017, 5:52 pm IST
SHARE ARTICLE



ਏਲਨਾਬਾਦ, 6 ਸਤੰਬਰ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਮੁਮੇਰਾ ਰੋਡ 'ਤੇ ਸਥਿਤ ਨਮਸਤੇ ਚੌਕ ਵਿਚ ਨਗਰ ਪਾਲਿਕਾ ਵਲੋਂ ਲਗਾਈਆਂ ਗਈਆਂ ਸਟਰੀਟ ਲਾਈਟਾਂ ਪਿਛਲੇ ਕਾਫੀ ਸਮੇਂ ਬੰਦ ਪਈਆਂ ਹਨ ਜੋ ਕਿ ਕਦੇ-ਕਦੇ ਜਗ ਪੈਦੀਆਂ ਹਨ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਦਿਨ ਵਿਚ ਹੀ ਜਗ ਰਹੀਆਂ ਹਨ।

ਨਮਸਤੇ ਚੌਕ ਦੇ ਦੁਕਾਨਦਾਰਾਂ ਜਗਦੀਪ ਸਿੰਘ ਧੁੰਨਾ, ਪ੍ਰਲਾਹਦ ਸੋਨੀ, ਪਾਲਾ ਰਾਮ ਸੋਨੀ, ਗੁਰਜੰਟ ਸਿੰਘ ਸਿੱਧੂ, ਸੁਖਦੇਵ ਸਿੰਘ, ਅਕਾਸ਼, ਦਰਪਣ, ਵਿਜੇ ਸੈਨ, ਸੁਭਾਸ਼, ਪਰਦੀਪ, ਅਜਾਇਬ ਸਿੰਘ ਸਿੱਧੂ ਵਲੋਂ ਨਗਰ ਪਾਲਿਕਾ ਦੇ ਚੇਅਰਮੈਨ ਰਵਿੰਦਰ ਕੁਮਾਰ ਲੱਢਾ ਤੋਂ ਮੰਗ ਕੀਤੀ ਹੈ ਕਿ ਇਸ ਲਾਈਟ ਦਾ ਸਮਾਂ ਸ਼ਾਮ 5 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕੀਤਾ ਜਾਵੇ ਉਨ੍ਹਾਂ ਆਖਿਆ ਕਿ ਇਸ ਰੋਡ 'ਤੇ ਦੋ ਗੁਰਦੁਵਾਰੇ ਹਨ ਜਿਨ੍ਹਾਂ ਵਿਚ ਸ਼ਹਿਰ ਵਾਸੀ ਸਵੇਰੇ-ਸਵੇਰੇ ਸੇਵਾ ਕਰਨ ਲਈ ਆਉਦੇ ਹਨ ਲਾਈਟਾਂ ਨਾ ਜਗਣ ਦੇ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਤੇ ਨਾਲ ਲੱਗਿਆ ਸਟਰੀਟ ਲਾਈਟ ਵਾਲਾ ਇਕ ਵਾਧੂ ਖੰਭਾ ਵੀ ਪੱਟਿਆ ਜਾਵੇ, ਜਿਸ ਉੱਪਰ ਕੋਈ ਲਾਈਟ ਨਹੀ ਲੱਗੀ ਹੋਈ, ਸਿਰਫ਼ ਸ਼ਹਿਰ ਦੇ ਲੋਕਾਂ ਵਲੋਂ ਫ਼ਲੈਕਸ ਲਾਉਣ ਦਾ ਕੰਮ ਲਿਆ ਜਾਦਾ ਹੈ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement