ਕਿਸਾਨਾਂ ਨੇ ਦੁਸਹਿਰਾ ਪਰਾਲੀ ਨੂੰ ਅੱਗ ਲਗਾ ਕੇ ਮਨਾਇਆ
Published : Oct 1, 2017, 11:07 pm IST
Updated : Oct 1, 2017, 5:37 pm IST
SHARE ARTICLE



ਅਮਲੋਹ, 1 ਅਕਤੂਬਰ (ਰਣਧੀਰ ਸਿੰਘ) : ਅੱਜ ਜਿੱਥੇ ਪੂਰੇ ਭਾਰਤ ਵਿੱਚ ਦੁਸਹਿਰਾ ਵੱਖ-ਵੱਖ ਥਾਵਾਂ ਉਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ, ਉਥੇ ਹੀ ਹਲਕਾ ਅਮਲੋਹ ਦੇ ਨਜ਼ਦੀਕ ਪਿੰਡ ਸੌਂਟੀ ਦੇ ਕਿਸਾਨਾ ਵਲੋਂ ਦੁਸਹਿਰਾ ਝੌਨੇ ਦੀ ਪਰਾਲੀ ਨੂੰ ਅੱਗ ਲਗਾਕੇ ਆਪਣੇ ਖੇਤਾ ਵਿਚ ਰੋਸ ਵਜੋਂ ਮਨਾਇਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ਾਨ ਦਰਸ਼ਨ ਸਿੰਘ ਬੱਬੀ ਅਤੇ ਬੀ.ਕੇ.ਯੂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਾਇਸ ਪ੍ਰਧਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਲੋਂ ਸਰਕਾਰ ਨੂੰ 30 ਸਤੰਬਰ ਤੱਕ ਦਾ ਅਲਟੀਮੈਟਮ ਦਿਤਾ ਗਿਆ ਸੀ ਪਰ ਪਿੰਡ ਵਿੱਚ ਕਿਸਾਨਾ ਨੂੰ ਕਾਫੀ ਦਿਨ ਝੋਨੇ ਦੀ ਫ਼ਸਲ ਕੱਟੇ ਨੂੰ ਹੋ ਗਏ ਪਰ ਅਜੇ ਤੱਕ ਪਿੰਡ ਵਿਚ ਸਰਕਾਰ ਵਲੋਂ ਕੋਈ ਬੇਲਰ ਨਹੀ ਭੇਜਿਆ ਗਿਆ ਜਿਸ ਕਾਰਨ ਕਿਸਾਨਾ ਵਿੱਚ ਭਾਰੀ ਰੋਸ਼ ਦੀ ਲਹਿਰ ਪਾਈ ਜਾ ਰਹੀ ਅਤੇ ਹਲਕਾ ਅਮਲੋਹ ਆਲੂਆ ਦੀ ਬੇਲਟ ਹੋਣ ਕਾਰਨ ਕਿਸਾਨ ਆਲੂ ਬੀਜਣ ਦੀ ਉੂਡੀਕ ਵਿੱਚ ਹਨ ਪਰ ਬੇਲਰ ਨਾ ਆਉਣ ਕਾਰਨ ਕਿਸਾਨ ਜਿਆਦਾ ਸਮਾ ਰੁੱਕ ਨਹੀ ਸਕਦੇ ਜਿਸ ਕਰ ਕੇ ਰੋਸ ਵਜੋਂ ਅੱਜ ਖੇਤ ਵਿਚ ਝੋਨੇ ਦੀ ਫ਼ਸਲ ਦੀ ਰਹਿੰਦ ਖੂਹਦ ਨੂੰ ਅੱਗ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਧਿਆਨ ਨਾ ਦਿਤਾ ਤਾ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ ਵੀ ਉਲੀਕਿਆ ਜਾ ਸਕਦਾ ਹੈ।

ਇਸ ਮੌਕੇ 'ਤੇ ਕਿਸਾਨ ਦਰਸ਼ਨ ਸਿੰਘ ਬੱਬੀ, ਗੁਰਦੇਵ ਸਿੰਘ ਬੀ.ਕੇ.ਯੂ ਜਿਲ੍ਹਾ ਵਾਇਸ ਪ੍ਰਧਾਨ, ਜਸਵੰਤ ਸਿੰਘ ਮੋਹਨਾ, ਜਸਵਿੰਦਰ ਸਿੰਘ,ਜਸਪਿੰਦਰ ਸਿੰਘ ਰੋਡਾ,  ਗੁਲਜਾਰ ਸਿੰਘ, ਜੰਗ ਸਿੰਘ, ਸੁਰਿੰਦਰ ਸਿੰਘ, ਦਲੀਪ ਸਿੰਘ, ਬਿੰਦਰ ਸਿੰਘ, ਜਸਵੀਰ ਸਿੰਘ ਕਾਲਾ ਵੱਡੀ ਗਿਣਤੀ ਪਿੰਡ ਦੇ ਕਿਸ਼ਾਨ ਹਾਜ਼ਰ ਸਨ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement