ਜੀ.ਐਚ.ਪੀ.ਐਸ ਵਿਖੇ ਵਿਦਿਆਰਥੀਆਂ ਨੂੰ ਸੌਂਪੀ ਅਹੁਦੇ ਦੀ ਜ਼ਿੰਮੇਵਾਰੀ
Published : Sep 11, 2017, 10:18 pm IST
Updated : Sep 11, 2017, 4:48 pm IST
SHARE ARTICLE

ਨਵੀਂ ਦਿੱਲੀ, 11 ਸਤੰਬਰ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਵਿਖੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ ਅਤੇ ਮੈਨੇਜਰ ਰਵਿੰਦਰ ਸਿੰਘ ਲਵਲੀ ਤੇ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਵਿਦਿਆਰਥੀ ਕੌਂਸਲ ਦੇ ਤਹਿਤ ਸਕੂਲ ਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਤੇ ਮਹਾਰਾਜਾ ਰਣਜੀਤ ਸਿੰਘ ਹਾਊਸ ਦੀ ਚੌਣਵੇਂ ਵਿਦਿਆਰਥੀਆਂ ਦੀ ਚੋਣ ਕਰਕੇ ਹੈਡ ਬੁਆਇ ਪ੍ਰਭਨੀਤ ਸਿੰਘ, ਹੈਡ ਗਰਲ ਗੁਰਮਨ ਕੌਰ ਮੱਲੀ, ਡਿਵਨਿਟੀ ਕੈਪਟਨ ਪਵਿੱਤਰ ਸਿੰਘ, ਗੁਨੀਤ ਕੌਰ, ਗੇਮਸ ਕੈਪਟਨ ਸੁਮਿੱਤ ਪ੍ਰਜਾਪਤੀ, ਪ੍ਰਗਿੱਆ ਉਪਾਧਯਾ, ਇਵੇਂਟ ਕੋਆਰਡੀਨੇਟਰ ਅਮਨ ਕਾਂਡਾ, ਗਿਰਿਕਾ ਸ਼ਰਮਾ, ਜੱਸ ਅਗਰਵਾਲ, ਵੰਚਿਤਾ ਗਰਗ, ਜਗਨੂਰ ਸਿੰਘ, ਵਰਣਪ੍ਰੀਤ ਕੌਰ, ਲਕਸ਼ਯ ਭਾਰਦਵਾਜ, ਹਿਮਾਂਗੀ ਸਿੰਘ, ਗਗਨਪ੍ਰੀਤ ਸਿੰਘ ਤੇ ਰਾਜ ਤਿਆਗੀ ਨੂੰ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਰਾਹੀਂ ਕੀਤੀ ਗਈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਵਿਦਿਆਰਥੀ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਦੇ ਜੀਵਨ ਵਿਚ ਇਹ ਦਿਨ ਬਹੁਤ ਹੀ ਮਹਤੱਤਾ ਰੱਖਦਾ ਹੈ ਜਦੋਂ ਸਕੂਲ ਵਿਖੇ ਉਨ੍ਹਾਂ ਦੀ ਕਿਸੇ ਅਹੁਦੇ ਲਈ ਚੋਣ ਕੀਤੀ ਜਾਂਦੀ ਹੈ।
ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਸਕੂਲ ਵਿਖੇ ਅਧਿਆਪਕਾਂ ਨਾਲ ਮਿਲ ਕੇ ਸਕੂਲੀ ਪ੍ਰਬੰਧਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦੇ ਤਹਿਤ ਬਤੀਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਉਥੇ ਹੀ ਸਕੂਲ ਦੇ ਬਾਕੀ ਵਿਦਿਆਰਥੀਆਂ ਲਈ ਉਹ ਪ੍ਰੇਰਨਾ ਸ੍ਰੋਤ ਵੀ ਬਣਦੇ ਹਨ ਕਿ ਉਨ੍ਹਾਂ ਨੂੰ ਅੱਗੇ ਜਾ ਕੇ ਇਹ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਮਿਲੇਗਾ। ਇਸ ਮੌਕੇ ਸਕੂਲ ਦੇ ਸਾਰੇ ਹਾਊਸ ਦੇ ਵਾਰਡਨ, ਸਹਾਇਕ ਵਾਰਡਨ ਤੇ ਵਿਦਿਆਰਥੀ ਕੌਂਸਲ ਦੇ ਇੰਚਾਰਜ ਨਵਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement