ਝੋਨੇ ਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ
Published : Sep 19, 2017, 11:27 pm IST
Updated : Sep 19, 2017, 5:57 pm IST
SHARE ARTICLE



ਪਿਹੋਵਾ, 20 ਸਤੰਬਰ (ਡਾ. ਕਮਲਜੀਤ) : ਪਿਹੋਵਾ ਹਲਕੇ ਵਿਚ ਇਸ ਵਾਰ ਝੋਨੇ ਦੀ ਫ਼ਸਲ ਬਹੁਤ ਚੰਗੀ ਸੀ ਪਰ ਬੀਮਾਰੀਆਂ ਕਾਰਨ ਕਿਸਾਨਾਂ ਦੇ ਪੱਲੇ ਕੁੱਝ ਵੀ ਨਹੀਂ ਪਵੇਗਾ। ਪਹਿਲਾਂ ਤੇਲੇ ਤੇ ਬਲਾਈਟ ਬੀਮਾਰੀ ਫੈਲਣੀ ਸ਼ੁਰੂ ਹੋਈ ਪਰ ਮੀਂਹ ਪੈਣ ਕਰ ਕੇ ਇਹ ਬੀਮਾਰੀ ਰੁਕ ਗਈ। ਪਰ ਹੁਣ ਮੀਂਹ ਤੋਂ ਬਾਅਦ ਜ਼ਿਆਦਾ ਗਰਮੀ ਹੋਣ ਕਰ ਕੇ ਉਕਤ ਦੋਵੇਂ ਬੀਮਾਰੀਆਂ ਦੇ ਮੁੜ ਫੈਲਣ ਨਾਲ ਕਿਸਾਨਾਂ ਦਾ ਆਰਥਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਫ਼ਸਲਾਂ 'ਤੇ ਹਰ ਤਰ੍ਹਾਂ ਦੇ ਪੈਸਟੀਫ਼ਾਈਡ ਦਵਾਈ ਦਾ ਛਿੜਕਾਅ ਕੀਤਾ ਉਹ ਸੱਭ ਅਸਫ਼ਲ ਰਹੇ ਹਨ। ਦੂਜੇ ਪਾਸੇ ਜਿਹੜਾ ਝੋਨਾ ਮੰਡੀ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਬੀਮਾਰੀ ਕਾਰਨ ਝੋਨੇ ਦਾ ਰੰਗ ਵੀ ਕਾਲਾ ਹੋ ਗਿਆ ਹੈ, ਜਿਸ ਕਾਰਨ ਵਪਾਰੀ ਫ਼ਸਲ ਦਾ ਰੇਟ ਪੂਰਾ ਨਹੀਂ ਲਾ ਹਰੇ ਹਨ। ਇਸ ਕਰ ਕੇ ਕਿਸਾਨਾਂ ਨੂੰ ਦੋਹਰੀ ਮਾ ਪੈ ਹੀ ਹੈ।

ਇਸ ਸਮੱਸਿਆ ਸਬੰਧੀ ਸਾਬਕਾ ਵਿਗਿਆਨੀ ਸੂਰਜਾ ਰਾਮ ਨੇ ਗੱਲਬਾਤ ਦੌਰਾਨ ਦਸਿਆ ਕਿ ਬੀਮਾਰੀ ਦਾ ਕਾਰਨ ਮੌਸਮ ਵਿਚ ਤਬਦੀਲੀ ਆਉਣਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ਾ ਦੀ ਮੰਗ ਕੀਤੀ ਹੈ, ਜਿਸ ਨਾਲ ਆਰਥਕ ਸਥਿਤੀ ਠੀਕ ਹੋ ਸਕੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement