ਜੇਲ੍ਹ 'ਚ ਵੀ ਫਿਟਨੈੱਸ ਅਤੇ ਫਿਗਰ ਦਾ ਹਨੀਪ੍ਰੀਤ ਨੂੰ ਹੈ ਪੂਰਾ ਧਿਆਨ, ਕਰਦੀ ਹੈ ਅਜਿਹਾ
Published : Jan 5, 2018, 4:04 pm IST
Updated : Jan 5, 2018, 10:34 am IST
SHARE ARTICLE

ਦੇਸ਼ਧ੍ਰੋਹ ਦੇ ਦੋਸ਼ 'ਚ ਇੱਥੇ ਸੈਂਟਰਲ ਜੇਲ 'ਚ ਬੰਦ ਬਲਾਤਕਾਰੀ ਸਾਧ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਸਲਾਖਾਂ ਪਿੱਛੇ ਵੀ ਫਿੱਟਨੈੱਸ ਦੀ ਚਿੰਤਾ ਹੈ। ਇਸੇ ਲਈ ਤਾਂ ਉਹ ਰੋਜ਼ ਸਵੇਰੇ ਯੋਗਾ ਕਰ ਰਹੀ ਹੈ। ਹਨੀਪ੍ਰੀਤ ਨੇ ਜੇਲ ਦੇ ਤੌਰ-ਤਰੀਕਿਆਂ ਨੂੰ ਹੁਣ ਪੂਰੀ ਤਰ੍ਹਾਂ ਅਪਣਾ ਲਿਆ ਹੈ। 

ਜੇਲ 'ਚ ਉਸ ਦੀ ਨਿਗਰਾਨੀ ਕਰ ਰਹੀਆਂ ਮਹਿਲਾ ਨੰਬਰਦਾਰਾਂ ਮੁਤਾਬਕ ਹਨੀਪ੍ਰੀਤ ਹੁਣ ਜੇਲ ਦੇ ਰਹਿਣ-ਸਹਿਣ 'ਚ ਪੂਰੀ ਤਰ੍ਹਾਂ ਢਲ ਚੁੱਕੀ ਹੈ। ਪਹਿਲਾਂ ਉਹ ਖਾਣ-ਪੀਣ ਦੀਆਂ ਚੀਜ਼ਾਂ 'ਤੇ ਇਤਰਾਜ਼ ਜ਼ਾਹਰ ਕਰਦੀ ਸੀ ਪਰ ਹੁਣ ਉਹ ਵਿਵਸਥਾ ਦੀ ਆਦੀ ਹੋ ਚੁੱਕੀ ਹੈ। 


ਹਨੀਪ੍ਰੀਤ ਸਵੇਰੇ ਅਤੇ ਸ਼ਾਮ ਨੂੰ ਯੋਗਾ ਕਰਦੀ ਹੈ ਅਤੇ ਬਾਕੀ ਸਮਾਂ ਨੰਬਰਦਾਰਾਂ ਨਾਲ ਥੋੜ੍ਹੀ-ਬਹੁਤ ਗੱਲ ਕਰਕੇ ਚੱਕੀ 'ਚ ਗੁਜ਼ਾਰ ਰਹੀ ਹੈ। ਹਨੀਪ੍ਰੀਤ ਨੂੰ ਜੇਲ ਮੈਨੂਅਲ ਦੇ ਮੁਤਾਬਕ ਖਾਣਾ ਅਤੇ ਮੁਲਾਕਾਤ ਦਾ ਸਮਾਂ ਦਿੱਤਾ ਜਾਂਦਾ ਹੈ। 

ਉਸ ਨੂੰ ਬੈਰਕ 'ਚ ਖੁੱਲ ਕੇ ਟਹਿਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਸ ਨਾਲ 24 ਘੰਟੇ ਮਹਿਲਾ ਨੰਬਰਦਾਰ ਸ਼ਿਫਟ 'ਚ ਰਹਿੰਦੀ ਹੈ। ਉਹ ਹੀ ਉਸ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੀ ਹੈ ਅਤੇ ਬੈਰਕ 'ਚ ਉਸ ਦੇ ਨਾਲ ਸੌਂਦੀ ਹੈ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement