ਜੇ.ਬੀ.ਟੀ. ਅਧਿਆਪਕਾਂ ਵਲੋਂ ਭੁੱਖ ਹੜਤਾਲ ਜਾਰੀ
Published : Sep 22, 2017, 10:17 pm IST
Updated : Sep 22, 2017, 4:47 pm IST
SHARE ARTICLE

ਕਰਨਾਲ, 22 ਸਤੰਬਰ (ਪਲਵਿੰਦਰ ਸਿੰਘ ਸੱਗੂ): ਕਰਨਾਲ ਦੇ ਮਿਨੀ ਸਕਰੇਤਰ ਦੇ ਸਾਹਮਣੇ ਨੌਕਰੀ ਤੋਂ ਹਟਾਏ ਗਏ ਜੇ.ਬੀ.ਟੀ. ਦੇ ਅਧਿਆਪਕਾਂ ਵਲੋਂ ਦੂਜੇ ਦਿਨ ਵਿਚ ਅਪਣੀ ਭੁੱਖ ਹੜਤਾਲ ਜਾਰੀ ਰੱਖੀ ਅਤੇ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਜੋ.ਬੀ.ਟੀ. ਦੇ ਨੌਕਰੀ ਤੋਂ ਹਟਾਏ ਗਏ ਅਧਿਆਪਕਾਂ ਵਲੋਂ ਤਿੰਨ ਮਹੀਨੇ ਵਿਚ ਦੂਸਰੀ ਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾ ਜੁਲਾਈ ਮਹੀਨੇ ਵਿਚ ਭੁੱਖ ਹੜਤਾਲ ਕੀਤੀ ਹਈ ਸੀ ਤਾਂ ਉਸ ਸਮੇਂ ਇਕ ਅਧਿਕਾਰੀ ਨੇ ਧਰਨੇ ਵਾਲੀ ਜਗ੍ਹਾ 'ਤੇ ਆ ਕੇ ਅਧਿਆਪਕਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ 15 ਅਗੱਸਤ ਤੋਂ ਪਹਿਲਾਂ ਸਾਰੇ ਅਧਿਆਪਕਾਂ ਨੂੰ ਜੁਆਇਨਿੰਗ ਪੱਤਰ ਮਿਲ ਜਾਏਗਾ ਅਤੇ ਸਕੂਲਾਂ ਵਿਚ ਭੇਜ ਦਿਤਾ ਜਾਏਗਾ, ਜਿਸ ਤੋਂ ਬਾਅਦ ਅਧਿਆਪਕਾਂ ਨੇ ਭੁੱਖ ਹੜਤਾਲ ਤੋੜ ਦਿਤੀ ਸੀ ਅਤੇ ਮੁੱਖ ਮੰਤਰੀ ਨੇ ਵੀ ਵਾਅਦਾ ਕੀਤਾ ਸੀ ਕਿ ਸਾਰੇ ਅਧਿਆਪਕਾਂ ਨੂੰ ਜਲਦ ਹੀ ਨੌਕਰੀ ਦਿਤੀ ਜਾਵੇਗੀ ਪਰ ਸਰਕਾਰ ਨੇ ਅਪਣਾ ਵਾਅਦਾ ਨਹੀ ਨਿਭਾਇਆ, ਜਿਸ ਦੇ ਚਲਦੇ ਜੇ.ਬੀ.ਟੀ. ਦੇ ਟੀਚਰਾਂ ਦੇ ਦੁਬਾਰਾ ਤੋਂ ਭੁੱਖ ਹੜਤਾਲ ਕਰ ਦਿਤੀ ਹੈ ਅਤੇ ਮਹਿਲਾ ਟੀਚਰਾਂ ਨੇ ਅਪਣੇ ਦੁਪੱਟੇ ਉਤਾਰ ਕੇ ਫੁਟਪਾਥ 'ਤੇ ਰੱਖ ਦਿਤੇ ਹਨ ਅਤੇ ਕਿਹਾ ਕਿ ਜਦੋ ਤਕ ਨੌਕਰੀ ਨਹੀ ਮਿਲਦੀ ਉਦੋਂ ਤਕ ਅਸੀ ਅਪਣੇ ਦੁਪੱਟੇ ਨਹੀ ਲਵਾਂਗੀਆਂ। ਇਸ ਮੌਕੇ 'ਤੇ ਮੁਕੇਸ ਡਿਡਵਾਨਿਆ ਅਤੇ ਰਾਕੇਸ਼ ਜਾਂਗੜਾ ਨੇ ਕਿਹਾ ਕਿ ਸਰਕਾਰ ਅਤੇ ਸਿਖਿਆ ਵਿਭਾਗ ਨੇ 1259 ਪਰਵਾਰਾਂ ਨੂੰ ਦੁਖੀ ਕੀਤਾ ਹੈ, ਜਿਸ ਕਾਰਨ ਅਧਿਆਪਕ ਆਰਥਕ ਅਤੇ ਮਾਨਸਿਕ ਰੁਪ ਵਿਚ ਪਰੇਸ਼ਾਨੀ ਵਿਚ ਹਨ। ਇਨ੍ਹਾਂ ਨੌਕਰੀਆਂ ਵਿਚ ਇਨ੍ਹਾਂ ਅਧਿਆਪਕਾਂ ਦਾ ਪੂਰਾ ਹੱਕ ਹੈ।
ਇਸ ਮੌਕੇ 'ਤੇ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਸਿਹਮਾਰ, ਕ੍ਰਿਸਨ ਸਰਮਾ, ਸੁਸ਼ੀਲ ਗੁਜਰ, ਅਸ਼ੋਕ ਪਾਂਚਾਲ ਇਨਹਾ ਟੀਚਰਾਂ ਨੂੰ ਸਮਥਨ ਦੇਨ ਲਈ ਪਹੁਚੇ।  ਇਸ ਮੌਕੇ ਭੁੱਖ ਹੜਤਾਲ 'ਤੇ ਬੇਠੀ ਸੀਮਾ ਦੇਵੀ ਦੀ ਸਿਹਤ ਵਿਗੜ ਗਈ, ਜਿਸ ਨੂੰ ਡਾ. ਕੋਲੋ ਦਵਾਈ ਦਵਾਈ ਗਈ ਸੀ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement