ਜਾਣੋ ਵਿਪਾਸਨਾ ਨੇ ਕੀ ਕਿਹਾ 'ਜਾਨੋਂ ਮਾਰਨ ਦੀ ਧਮਕੀ' ਦੇਣ ਬਾਰੇ
Published : Sep 29, 2017, 1:50 pm IST
Updated : Sep 29, 2017, 8:20 am IST
SHARE ARTICLE

ਚੰਡੀਗੜ੍ਹ: ਵਿਪਾਸਨਾ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਹੈ ਅਤੇ ਵੱਡੀ ਰਾਜ਼ਦਾਰ ਵੀ ਉਨ੍ਹਾਂ ਵੱਲੋਂ ਪੱਤਰਕਾਰਾਂ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਨੇ ਸਪੱਸ਼ਟੀਕਰਨ ਦਿੱਤਾ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਅਾ ਹੈ ਕਿ “ਡੇਰਾ ਸੱਚਾ ਸੌਦਾ ਦਾ ਕੋੲੀ ‘ਕੁਰਬਾਨੀ ਗੈਂਗ’ ਨਹੀਂ ਹੈ ਤੇ ਡੇਰਾ ਹਿੰਸਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ।

ਕੁਝ ਸਵਾਰਥੀ ਲੋਕ ਡੇਰੇ ਨੂੰ ਬਦਨਾਮ ਕਰਨ ਲੲੀ ਅਾਪਣੇ ਅਾਪ ਨੂੰ ‘ਕੁਰਬਾਨੀ ਗੈਂਗ’ ਦੱਸ ਕੇ ਮੀਡੀਅਾ ਕਰਮੀਅਾਂ, ਪੁਲਿਸ ਅਧਿਕਾਰੀਅਾਂ ਤੇ ਕੁਝ ਹੋਰ ਲੋਕਾਂ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ। ਜਿਸਦੀ ਉਹ ਸਖਤ ਨਿਖੇਧੀ ਕਰਦੇ ਹਨ ਅਤੇ ਸਰਕਾਰ ਤੇ ਪੁਲਿਸ ਤੋਂ ਮੰਗ ਕਰਦੇ ਹਨ ਕਿ ਅਜਿਹੇ ਸਮਾਜ ਵਿਰੋਧੀ ਲੋਕਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ”


ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਨਿਊਜ਼ ਚੈਨਲਾਂ ਦੇ ਦਫਤਰਾਂ ਨੂੰ ਇੱਕ ਧਮਕੀ ਭਰਿਆ ਪੱਤਰ ਡਾਕ ਰਾਹੀ ਭੇਜਿਆ ਗਿਆ ਸੀ। ਜਿਸ ਵਿੱਚ ਮੀਡੀਆ ਕਰਮੀਆਂ ਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਇਹ ਪੱਤਰ ਆਉਣ ਤੋਂ ਬਾਅਦ ਹਰਿਆਣਾ ਪੁਲਿਸ ਹਰਕਤ ਵਿੱਚ ਆ ਗਈ ਹੈ ਤੇ ਸਬੰਧਿਤ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੀ ‘ਕੁਰਬਾਨੀ ਵਿੰਗ’ ਨੇ ਰਾਮ ਰਹੀਮ ਖਿਲਾਫ ਟੀ. ਵੀ. ਚੈਨਲਾਂ ‘ਤੇ ਬੋਲ ਰਹੇ ਸਾਬਕਾ ਡੇਰੇ ਦੇ ਸਮਰਥਕਾਂ ਅਤੇ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦੇ ਨਾਲ-ਨਾਲ ਹਰਿਆਣਾ ਪੁਲਸ ਦੇ 3 ਅਫਸਰਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਧਮਕੀ ‘ਕੁਰਬਾਨੀ ਵਿੰਗ’ ਨੇ ਇਕ ਚਿੱਠੀ ਰਾਹੀ ਦਿੱਤੀ ਹੈ। 


ਇਸ ਚਿੱਠੀ ‘ਚ ਲਿਖਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਗੁਰੂ ਲਈ ਕਰੀਬ 200 ਨੌਜਵਾਨ ਮਰਨ ਲਈ ਤਿਆਰ ਬੈਠੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਖੁਦ ਮਰ ਕੇ ਕੁਝ ਹਾਸਲ ਨਹੀਂ ਕਰ ਸਕਣਗੇ। ਇਸ ਵਜ੍ਹਾ ਨਾਲ ਉਹ ਡੇਰੇ ਅਤੇ ਗੁਰਮੀਤ ਰਾਮ ਰਹੀਮ ਨੂੰ ਬਦਨਾਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਨੂੰ ਹੀ ਲੱਭ-ਲੱਭ ਕੇ ਮਾਰਨਗੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement