ਜਗਜੀਤ ਸਿੰਘ ਰੀਹਲ ਸਿੱਖ ਬੰਧੂ ਵੈਲਫ਼ੇਅਰ ਟਰੱਸਟ ਵਲੋਂ ਸਨਮਾਨਤ
Published : Sep 24, 2017, 10:12 pm IST
Updated : Sep 24, 2017, 4:42 pm IST
SHARE ARTICLE

ਨਵੀਂ ਦਿੱਲੀ, 24 ਸਤੰਬਰ (ਸੁਖਰਾਜ ਸਿੰਘ): ਇਥੇ ਦੀ ਸੁਹਿਰਦ ਸੰਸਥਾ ਸਿੱਖ ਬੰਧੂ ਵੈੱਲਫ਼ੇਅਰ ਟਰੱਸਟ ਵਲੋਂ ਮੋਤੀ ਨਗਰ ਨਵੀਂ ਦਿੱਲੀ ਵਿਖੇ ਇਕ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਆਲ ਇੰਡੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਰਾਮਗੜ੍ਹੀਆ ਪਾਰਲੀਮੈਂਟ ਪੱਤਰਿਕਾ ਦੇ ਮੁੱਖ ਸੰਪਾਦਕ ਸ. ਜਗਜੀਤ ਸਿੰਘ ਰੀਹਲ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਤੇ ਗੁਰਧਾਮਾਂ ਦੀਆਂ ਇਮਾਰਤਾਂ ਦੇ ਨਿਰਮਾਣ ਲਈ ਪਾਏ ਗਏ ਵੱਡਮੁਲੇ ਯੋਗਦਾਨਾਂ ਤੇ ਸਮਾਜ ਭਲਾਈ ਦੇ ਕੰਮਾਂ ਤੇ ਹੋਰ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਚੇਚੇ ਤੌਰ 'ਤੇ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਅਤੇ 51 ਹਜ਼ਾਰ ਦਾ ਚੈੱਕ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਸ. ਜਗਜੀਤ ਸਿੰਘ ਰੀਹਲ ਦੇ ਸਮੁੱਚੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ. ਰੀਹਲ ਨੇ ਦੇਸ਼, ਕੌਮ ਤੇ ਪੰਥ ਦੀ ਜੋ ਅਣਥੱਕ ਸੇਵਾ ਕੀਤੀ ਹੈ। ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਟਰੱਸਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸਲ ਵਿਚ ਇਸ ਸਾਰੇ ਸਨਮਾਨ ਦੇ ਹੱਕਦਾਰ ਸਨ। ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਸ. ਦਲਜੀਤ ਸਿੰਘ ਨੇ ਕਿਹਾ ਕਿ ਇਸ ਮੌਕੇ ਵੱਡਾ ਇਕੱਠ ਹੀ ਦੱਸ ਰਿਹਾ ਹੈ ਕਿ ਸ. ਰੀਹਲ ਕਿੰਨੀ ਵੱਡੀ ਸ਼ਖ਼ਸੀਅਤ ਸਨ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸ. ਹਰਮਨਜੀਤ ਸਿੰਘ ਤੇ ਦਿੱਲੀ ਕਮੇਟੀ ਮੈਂਬਰ ਸ. ਮਹਿੰਦਰ ਸਿੰਘ ਭੁੱਲਰ, ਸਮਾਰੋਹ ਦੇ ਮੁੱਖ ਪ੍ਰਬੰਧਕ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਿਆਤ ਤੇ ਸੱਚੇ ਪਾਤਸ਼ਾਹ ਪੱਤਰਿਕਾ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਤੋਂ ਇਲਾਵਾ ਮਨਮੀਤ ਸਿੰਘ ਰਿਹਾਲ, ਕਰਮ ਸਿੰਘ ਹਾਪੜ, ਸੁਲੱਖਣ ਸਿੰਘ ਤੇ ਹੋਰਨਾਂ ਨੇ ਸ. ਜਗਜੀਤ ਸਿੰਘ ਦੀਆਂ ਸੇਵਾਵਾਂ ਤੇ ਯੋਗਦਾਨ ਪ੍ਰਤੀ ਵਿਸਥਾਰ ਨਾਲ ਚਾਨਣਾ ਪਾਇਆ। ਜਗਜੀਤ ਸਿੰਘ ਰੀਹਲ ਨੇ ਟਰੱਸਟ ਵਲੋਂ ਦਿੱਤੇ ਸਨਮਾਨ ਪ੍ਰਤੀ ਸਭ ਦਾ ਧਨਵਾਦ ਕੀਤਾ।  ਇਸ ਸਮਾਰੋਹ ਵਿਚ ਸਮਾਜ ਸੇਵੀ, ਸਿੱਖ ਨੇਤਾ, ਸਿੰਘ ਸਭਾਵਾਂ ਦੇ ਅਹੁਦੇਦਾਰ, ਲੇਖਕ, ਬੁੱਧੀਜੀਵੀ, ਪੰਜਾਬੀ ਪ੍ਰੇਮੀ, ਸਿੱਖ ਬੰਧੂ ਵੈੱਲਫ਼ੇਅਰ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਰਘਬੀਰ ਸਿੰਘ ਭੁਰਜੀ ਨੇ ਬਾਖ਼ੂਬੀ ਨਿਭਾਈ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement