ਹਰਿਆਣਾ ਸਰਕਾਰ ਖ਼ਤਰਨਾਕ ਅਪਰਾਧੀਆਂ ਤੋਂ ਤੰਗ ਆਈ
Published : Jan 9, 2018, 12:06 am IST
Updated : Jan 8, 2018, 6:36 pm IST
SHARE ARTICLE

ਚੰਡੀਗੜ੍ਹ, 8 ਜਨਵਰੀ (ਨੀਲ ਭਲਿੰਦਰ ਸਿਂੰਘ): ਪੰਜਾਬ ਅਤੇ ਉੁੱਤਰ ਪ੍ਰਦੇਸ਼ ਯੂਪੀ ਅਤੇ ਹਰਿਆਣਾ ਵਿਚ ਅੰਤਰਰਾਜੀ ਅਪਰਾਧੀਆਂ ਦੇ ਚਿਰੋਕੇ ਤਾਣੇਬਾਣੇ ਨਾਲ ਨਜਿੱਠਣ ਲਈ ਰਾਜ ਸਰਕਾਰਾਂ ਵਲੋਂ ਆਪੋ ਅਪਣੇ ਪੱਧਰ ਉਤੇ ਚਾਰਾਜੋਈ ਜਾਰੀ ਹੈ। ਪੰਜਾਬ ਪੁਲਿਸ ਜਿਥੇ ਗੈਂਗਸਟਰਾਂ ਨਾਲ ਸਖ਼ਤੀ ਨਾਲ ਨਜਿੱਠਦੇ ਹੋਏ ਹਾਲੀਆ ਬਠਿੰਡਾ ਐਨਕਾਊਂਟਰ ਤਹਿਤ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦੇ ਰਾਹ ਉਤੇ ਹੈ, ਉਥੇ ਹੀ ਪਹਿਲਾਂ  ਯੂਪੀ ਅਤੇ ਹੁਣ ਇਸੇ ਤਰਜ਼ 'ਤੇ ਹਰਿਆਣਾ ਸਰਕਾਰ ਨੇ ਵੀ ਖ਼ਤਰਨਾਕ ਅਪਰਾਧੀਆਂ ਤੋਂ ਤੰਗ ਆ  ਮੋਸਟ ਵਾਂਟਿਡ ਮੁਜਰਮਾਂ ਨੂੰ ਨੱਪਣ ਲਈ ਐਫ਼ਐਸਟੀ ਦੇ ਗਠਨ ਨੂੰ ਹਰੀ ਝੰਡੀ ਦੇ  ਦਿਤੀ ਹੈ। ਹਰਿਆਣਾ ਵਿਚ ਜੁਰਮ ਦਾ ਗ੍ਰਾਫ਼ ਵਧਦਾ ਵੇਖ ਮਨੋਹਰ ਲਾਲ ਖੱਟੜ  ਸਰਕਾਰ ਨੇ ਇਸ ਉੱਤੇ ਨੱਥ ਪਾਉਣ  ਲਈ ਕਦਮ   ਚੁੱਕਿਆ ਹੈ।  ਸੂਬੇ ਵਿਚ ਮੋਸਟ ਵਾਂਟੇਡ ਮੁਲਜ਼ਮਾਂ ਦਾ ਖ਼ਾਤਮਾ ਕਰਨ  ਲਈ ਸੂਬਾਈ  ਪਧਰੀ ਐਸਟੀਐਫ਼ (ਸਪੈਸ਼ਲ  ਟਾਸਕ ਫ਼ੋਰਸ)  ਦੇ ਗਠਨ ਨੂੰ ਮਨਜ਼ੂਰੀ  ਦੇ ਦਿਤੀ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਉੱਤਰ ਪ੍ਰਦੇਸ਼ ਦੀ ਤਰਜ਼ ਉੱਤੇ ਪਹਿਲੀ ਵਾਰ ਇਹ ਐਸਟੀਐਫ਼  ਬਣਾਉਣ ਜਾ ਰਹੀ ਹੈ।  ਡੀਜੀਪੀ ਬੀਐਸ  ਸੰਧੂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।


  ਸੂਤਰਾਂ  ਦੇ ਹਵਾਲੇ ਨਾਲ ਖ਼ਬਰ ਹੈ ਕਿ ਆਈਜੀ ਸੌਰਭ ਸਿੰਘ ਇਸ  ਦੇ ਮੁਖੀ  ਹੋਣਗੇ ਤੇ ਗੁੜਗਾਉਂ  ਵਿਚ ਇਸ  ਦਾ  ਮੁੱਖ ਦਫ਼ਤਰ  ਹੋਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲੇ  ਪੜਾਅ ਵਿਚ ਸਪੈਸ਼ਲ ਇਨਕਾਉਂਟਰ ਟੀਮਾਂ ਦਾ ਗਠਨ ਹੋਵੇਗਾ। ਮੋਸਟ ਵਾਂਟੇਡ ਮੁਲਜ਼ਮਾਂ ਦੇ ਸਫ਼ਾਏ ਲਈ ਪੰਜ ਤੋਂ ਛੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਰਾਜ  ਦੇ 40 ਤੋਂ ਜ਼ਿਆਦਾ ਵੱਡੇ ਇਨਾਮੀ ਅਪਰਾਧੀ ਇਧਰ-ਉਧਰ ਸ਼ਰਨ ਲਈ ਬੈਠੇ  ਹਨ। ਗੁਆਂਢੀ ਸੂਬਿਆਂ ਵਿਚ ਲੁਕੇ ਮੋਸਟ ਵਾਂਟੇਡ ਮੁਲਜ਼ਮਾਂ ਨਾਲ ਨਜਿੱਠਣ ਲਈ ਐਨਕਾਊਂਟਰ ਸਪੈਸ਼ਲਿਸਟਸ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਬਾਰੇ ਸਾਰੀਆਂ ਰਸਮੀ ਕਰਵਾਈਆਂ ਪੂਰੀਆਂ  ਕਰ ਲਈ ਗਈਆਂ ਹਨ। ਜਲਦੀ ਹੀ ਇਹ ਫ਼ੋਰਸ ਜ਼ਮੀਨੀ ਪੱਧਰ ਉੱਤੇ ਕੰਮ ਕਰਨਾ  ਸ਼ੂਰੂ ਕਰ ਦੇਵੇਗੀ।  ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਪਰਾਧੀ ਤਕਨੀਕੀ ਤੌਰ ਉੱਤੇ ਇੰਨੇ ਸ਼ਾਤਰ ਹਨ ਕਿ ਵਾਰਦਾਤ  ਤੋਂ ਬਾਅਦ ਇਹ ਛੇਤੀ ਹੀ ਗੁਆਂਢੀ ਸੂਬਿਆਂ 'ਚ ਚਲੇ ਜਾਂਦੇ ਹਨ। ਦੂਜੇ ਪਾਸੇ ਪੰਜਾਬ ਪੁਲਿਸ ਮੁਖੀ ਵੀ ਪਿਛਲੇ ਦਿਨੀਂ ਅਜਿਹੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਪਕੋਕਾ ਕਾਨੂੰਨ ਦੀ ਮੁੜ ਪ੍ਰੋੜਤਾ ਕਰ ਚੁਕੇ ਹਨ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement