ਹਰਮੋਹਨ ਕੌਰ ਦੀ ਅੰਤਮ ਅਰਦਾਸ 'ਚ ਸ਼ਾਮਲ ਭਾਰੀ ਸੰਗਤ
Published : Sep 27, 2017, 10:39 pm IST
Updated : Sep 27, 2017, 5:09 pm IST
SHARE ARTICLE

ਨਵੀਂ ਦਿੱਲੀ, 27 ਸਤੰਬਰ (ਅਮਨਦੀਪ ਸਿੰਘ): ਅਧਿਆਪਕਾ ਹਰਮੋਹਨ ਕੌਰ (63)  ਨਮਿਤ ਅੰਤਮ ਅਰਦਾਸ ਅੱਜ ਬਾਅਦ ਦੁਪਹਿਰ ਇਥੋਂ ਦੇ ਗੁਰਦਵਾਰਾ ਡੇਰਾ ਸੰਤ ਪੁਰਾ, ਤਿਲਕ ਨਗਰ ਵਿਖੇ ਗੁਰਮਤਿ ਮਰਿਆਦਾ ਮੁਤਾਬਕ ਹੋਈ। ਨੇੜਲੇ ਰਿਸ਼ਤੇਦਾਰਾਂ, ਵੱਖ-ਵੱਖ ਜੱਥੇਬੰਦੀਆਂ ਸਣੇ ਵੱਡੀ ਗਿਣਤੀ ਵਿਚ ਸੰਗਤ ਨੇ ਅੰਤਮ ਅਰਦਾਸ ਵਿਚ ਸ਼ਮੂਲੀਅਤ ਕੀਤੀ। ਪਿਛਲੇ ਦਿਨੀਂ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਏ ਪੰਜਾਬੀ ਅਧਿਆਪਕਾ ਹਰਮੋਹਨ ਕੌਰ ਵਿਛੋੜਾ ਦੇ ਗਏ ਸਨ। ਉਹ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ, ਤਿਲਕ ਵਿਹਾਰ ਜੱਥੇਬੰੰਦੀ ਦੇ ਮੋਢੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਪੁਰਾਣੇ ਮੈਂਬਰ ਸ.ਕੁਲਬੀਰ ਸਿੰਘ ਦੀ ਜੀਵਨ ਸਾਥਣ ਸਨ। ਸਮਾਗਮ ਦੀ ਖ਼ਾਸ ਗੱਲ ਇਹ ਸੀ ਕਿ ਨਿਸ਼ਕਾਮ ਸਿੱਖ ਕੌਂਸਿਲ ਤੇ ਸ.ਕੁਲਬੀਰ ਸਿੰਘ ਵਲੋਂ ਬਖ਼ਸ਼ੀ ਗਈ ਸੇਧ ਕਰ ਕੇ, 84 ਕਤਲੇਆਮ ਦੇ ਪੀੜ੍ਹਤ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅੱਜ ਸੰਗੀਤ ਅਧਿਆਪਕ ਬਣ ਚੁਕੇ ਹਨ, ਉਨ੍ਹਾਂ ਰਾਗਾਂ 'ਚ ਕੀਰਤਨ ਕਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ।
ਸੰਗਤ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਲ ਦੇ ਪ੍ਰਧਾਨ ਸ.ਹਰਭਜਨ ਸਿੰਘ ਸਾਹਨੀ ਨੇ ਮਰਹੂਮ ਹਰਮੋਹਨ ਕੌਰ ਨੂੰ ਮਿਲਾਪੜੇ ਸੁਭਾਅ ਦਾ ਮਾਲਕ ਦਸਦੇ ਹੋਏ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਅਧਿਆਪਕਾ ਹਰਮੋਹਨ ਕੌਰ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਸੈਂਕੜੇ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ, ਪੰਜਾਬੀਅਤ ਦੇ ਲੜ ਲਾਇਆ।
ਨਗਰ ਨਿਗਮ ਪ੍ਰਾਇਮਰੀ ਸਕੂਲ 24 ਬਲਾਕ, ਤਿਲਕ ਨਗਰ, ਜਿਥੇ  ਅਧਿਆਪਕਾ ਹਰਮੋਹਨ ਕੌਰ ਪੜ੍ਹਾ ਰਹੇ ਸਨ, ਉਥੇ ਵੀ ਬੱਚਿਆਂ ਤੇ ਸਮੁੱਚੇ ਸਕੂਲ ਸਟਾਫ਼ ਵਲੋਂ ਮਰਹੂਮ ਦੀਆਂ ਸੇਵਾਵਾਂ ਨੂੰ ਚੇਤੇ ਕਰਦੇ ਹੋਏ ਸ਼ਰਧਾਂਜਲੀ ਦਿਤੀ ਗਈ।  ਲੁਧਿਆਣਾ ਤੋਂ 'ਸਿੱਖ ਫੁੱਲਵਾੜੀ' ਰਸਾਲੇ ਦੇ ਸੰਪਾਦਕ ਸ.ਕ੍ਰਿਪਾਲ ਸਿੰਘ ਚੰਦਨ, ਸ.ਕੁਲਵਿੰਦਰ ਸਿੰਘ ਨਿਸ਼ਕਾਮ, ਸ.ਅਮਰੀਕ ਸ਼ਾਹ ਸਿੰਘ, ਸ.ਜਸਪਾਲ ਸਿੰਘ ਸਣੇ ਸਿੱਖ ਮਿਸ਼ਨਰੀ ਕਾਲਜ ਦਿੱਲੀ ਦੇ ਨੁਮਾਇੰਦੇ ਸ.ਕੁਲਵੰਤ ਸਿੰਘ, ਗੁਰਮਤਿ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੁਮਾਇੰਦੇ ਇੰਜੀਨੀਅਰ ਗੁਰਦੀਪ ਸਿੰਘ  ਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਿੰਘ ਮਸਾਲਾ ਦੇ ਸ.ਜਰਨੈਲ ਸਿੰਘ ਨੇ ਮ੍ਰਿਤਕ ਪ੍ਰਾਣੀ ਬਾਰੇ ਗੁਰਮਤਿ ਦਾ ਨਜ਼ਰੀਆ ਸਪਸ਼ਟ ਕਰਦੇ ਕਿਤਾਬਚੇ ਸੰਗਤ ਵਿਚ ਵੰਡੇ।


Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement