ਹਨੀਪ੍ਰੀਤ ਕਿੱਥੇ ਅਤੇ ਕਿਸ ਹਾਲ 'ਚ, ਹੁਣ ਇੱਕ ਹੀ ਸ਼ਖਸ ਦੱਸ ਸਕਦਾ....
Published : Sep 23, 2017, 4:36 pm IST
Updated : Sep 23, 2017, 11:06 am IST
SHARE ARTICLE

25 ਅਗਸਤ ਤੋਂ ਫਰਾਰ ਚੱਲ ਰਹੀ ਹਨੀਪ੍ਰੀਤ ਕਿੱਥੇ ਅਤੇ ਕਿਸ ਹਾਲਤ ਵਿੱਚ ਹੈ , ਹੁਣ ਸਿਰਫ ਇੱਕ ਹੀ ਸ਼ਖਸ ਦੱਸ ਸਕਦਾ ਹੈ। ਇਹ ਕਹਿਣਾ ਹੈ ਹਰਿਆਣਾ ਦੇ ਡੀਜੀਪੀ ਬੀਐੱਸ ਸੰਧੂ ਦਾ। ਡੀਜੀਪੀ ਸੰਧੂ ਸ਼ਨੀਵਾਰ ਸਵੇਰੇ ਫਤੇਹਾਬਾਦ ਪੁਲਿਸ ਲਾਈਨ ਵਿੱਚ ਅਧਿਕਾਰੀਆਂ ਦੀ ਬੈਠਕ ਲੈਣ ਦੇ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। 

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਹਿੰਸਾ ਦੀ ਮਾਸਟਰਮਾਈਂਡ ਅਤੇ ਦੇਸ਼ਧ੍ਰੋਹ ਦੀ ਦੋਸ਼ੀ ਹਨੀਪ੍ਰੀਤ ਅਤੇ ਡੇਰੇ ਦੇ ਬੁਲਾਰਿਆ ਡਾ.ਆਦਿਤਿਆ ਇੰਸਾ ਅਤੇ ਪਵਨ ਇੰਸਾ ਜੇਕਰ ਛੇਤੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਹਰਿਆਣਾ ਪੁਲਿਸ ਉਨ੍ਹਾਂ ਦੀ ਸੰਪਤੀ ਨੂੰ ਅਟੈਚ ਕਰ ਸਕਦੀ ਹੈ। 



ਡੀਜੀਪੀ ਸੰਧੂ ਨੇ ਇਹ ਵੀ ਸੰਕੇਤ ਦਿੱਤੇ ਕਿ ਜੇਕਰ ਜ਼ਰੂਰਤ ਪਈ ਤਾਂ ਹਨੀਪ੍ਰੀਤ ਦਾ ਪਤਾ ਕਰਨ ਲਈ ਜੇਲ੍ਹ 'ਚ ਕੈਦੀ ਬਾਬਾ ਰਾਮ ਰਹੀਮ ਤੋਂ ਵੀ ਪੁੱਛਗਿਛ ਕੀਤੀ ਜਾ ਸਕਦੀ ਹੈ। ਸੰਧੂ ਨੇ ਦੱਸਿਆ ਕਿ ਹਨੀਪ੍ਰੀਤ ਦੀ ਤਲਾਸ਼ ਵਿੱਚ ਕਈ ਜਗ੍ਹਾਵਾਂ ਉੱਤੇ ਛਾਪੇ ਮਾਰੇ ਜਾ ਚੁੱਕੇ ਹਨ। 

ਉਸਦੇ ਨੇਪਾਲ ਤੋਂ ਲੈ ਕੇ ਮੁੰਬਈ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਸ਼੍ਰੀਗੰਗਾਨਗਰ, ਪੰਜਾਬ ਵਿੱਚ ਛਿਪੇ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਪੁਲਿਸ ਟੀਮ ਨੇ ਇਨ੍ਹਾਂ ਸਾਰੀਆਂ ਜਗ੍ਹਾ ਉੱਤੇ ਜਾਲ ਵਿਛਾ ਰੱਖਿਆ ਹੈ, ਪਰ ਉਸਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement