ਹਨੀਪ੍ਰੀਤ ਦਾ ਲੁਕਾਇਆ ਬੈਗ ਲੱਗਿਆ ਪੁਲਿਸ ਦੇ ਹੱਥ, ਕਰੋੜਾਂ ਦੀ ਜਾਇਦਾਦ ਦੇ ਮਿਲੇ ਸਬੂਤ
Published : Oct 14, 2017, 12:35 pm IST
Updated : Oct 14, 2017, 7:05 am IST
SHARE ARTICLE

ਹਰਿਆਣਾ ਪੁਲਿਸ ਦੀ ਐਸਆਈਟੀ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਗੁਰੂਸਰ ਮੋਡਿਆ ਤੋਂ ਦਸਤਾਵੇਜਾਂ ਨਾਲ ਭਰਿਆ ਇੱਕ ਬੈਗ ਬਰਾਮਦ ਕੀਤਾ ਹੈ। ਪੁਲਿਸ ਦੇ ਮੁਤਾਬਿਕ ਹਨੀਪ੍ਰੀਤ ਨੇ ਹੀ ਇਸ ਨੂੰ ਉੱਥੇ ਲੁੱਕਾ ਕੇ ਰੱਖਿਆ ਸੀ। ਹਨੀਪ੍ਰੀਤ ਉਸ ਬੈਗ ਨੂੰ ਗੁਰੂਸਰ ਮੋਡੀਆ ‘ਚ ਲੁੱਕਾ ਕੇ ਪੁਲਿਸ ਰੇਡ ਤੋਂ ਪਹਿਲਾਂ ਹੀ ਫਰਾਰ ਹੋ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਗੁਰੂਸਰ ਮੋੜੀਆ ਵਿੱਚ ਲਗਭਗ 4 ਘੰਟੇ ਤੱਕ ਚੱਲੀ ਪੁੱਛਗਿਛ ਵਿੱਚ ਹਨੀਪ੍ਰੀਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਆਪਣੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਹੋਣ ਦੇ ਬਾਅਦ ਉਹ 3 ਦਿਨ ਇੱਥੇ ਲੜਕੀਆਂ ਦੇ ਹਾਸਟਲ ਵਿੱਚ ਲੁੱਕ ਕੇ ਰਹੀ ਸੀ। 


ਗੁਰੂਸਰ ਮੋੜੀਆ ਤੋਂ ਬਰਾਮਦ ਕੀਤੇ ਗਏ ਬੈਗ ਨੂੰ ਖੋਲ ਕੇ ਉਸ ਵਿੱਚ ਬਰਾਮਦ ਦਸਤਾਵੇਜਾਂ ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ। ਦਸਤਾਵੇਜਾਂ ਦੀ ਜਾਂਚ ਵਿੱਚ ਹਨੀਪ੍ਰੀਤ ਦੇ ਨਾਮ ਕਰੋੜਾਂ ਰੁਪਏ ਦੀ ਜਾਇਦਾਦ ਹੋਣ ਦੀ ਗੱਲ ਪਤਾ ਚੱਲੀ ਹੈ।ਇਸ ਬੈਗ ਨਾਲ ਪੁਲਿਸ ਨੂੰ ਜ਼ਮੀਨ ਅਤੇ ਭਵਨਾਂ ਦੀਆਂ ਰਜਿ‍ਸਟਰੀਆਂ ਬਰਾਮਦ ਹੋਈਆਂ ਹਨ।ਇਨ੍ਹਾਂ ਵਿਚੋਂ ਜਿਆਦਾਤਰ ਹਨੀਪ੍ਰੀਤ ਇੰਸਾਂ ਦੇ ਨਾਮ ਤੋਂ ਖਰੀਦੀ ਗਈਆਂ ਹਨ।

ਬੈਗ ‘ਚੋਂ ਕਈ ਬੈਂਕ ਖਾਤਿਆਂ ਦੇ ਡੇਬਿਟ ਕਾਰਡ ਵੀ ਬਰਾਮਦ ਹੋਏ ਹਨ। ਇਸ ਦੇ ਇਲਾਵਾ ਹਨੀਪ੍ਰੀਤ ਨਾਲ ਜੁੜੇ ਕੁੱਝ ਹੋਰ ਦਸਤਾਵੇਜ ਜਿਨ੍ਹਾਂ ਵਿੱਚ ਉਸ ਦੀ ਸਿੱਖਿਅਕ ਯੋਗਤਾ ਦੇ ਪ੍ਰਮਾਣ ਪੱਤਰ ਵੀ ਪਾਏ ਗਏ ਹਨ।ਪੁਲਿਸ ਫਿਲਹਾਲ ਇਸ ਬੈਗ ਤੋਂ ਬਰਾਮਦ ਜ਼ਮੀਨ ਅਤੇ ਭਵਨਾਂ ਦੀਆਂ ਰਜਿਸਟਰੀਆਂ ਦੀ ਕੀਮਤ ਦੇ ਆਕਲਨ ਵਿੱਚ ਲੱਗੀ ਹੈ। 


ਤੁਹਾਨੂੰ ਦੱਸ ਦਈਏ ਕਿ ਹਨੀਪ੍ਰੀਤ ਇੰਸਾਂ ਦਾ ਮੋਬਾਇਲ ਫੋਨ ਅਖੀਰ ਪੰਚਕੂਲਾ ਪੁਲਿਸ ਦੇ ਕਬਜ਼ੇ ਵਿੱਚ ਆ ਗਿਆ ਹੈ। ਵਿਪਾਸਨਾ ਇੰਸਾਂ ਨੇ 9 ਘੰਟੇ ਦੀ ਪੁੱਛਗਿਛ ਦੇ ਬਾਅਦ ਹਨੀਪ੍ਰੀਤ ਦਾ ਮੋਬਾਇਲ ਫੋਨ ਪੰਚਕੂਲਾ ਪੁਲਿਸ ਦੀ ਐਸ ਆਈ ਟੀ ਨੂੰ ਸੌਂਪ ਦਿੱਤਾ ਹੈ।

ਪੁਲਿਸ ਦੇ ਤੀਸਰੇ ਨੋਟਿਸ ‘ਤੇ ਪੰਚਕੂਲਾ ਦੇ ਚੰਡੀਮੰਦਿਰ ਥਾਣੇ ਪਹੁੰਚੀ ਵਿਪਾਸਨਾ ਨਾਲ ਨੌਂ ਘੰਟੇ ਤੱਕ ਪੁੱਛਗਿਛ ਚੱਲੀ। ਪੁਲਿਸ ਨੇ ਵਿਪਾਸਨਾ ਨੂੰ ਹਨੀਪ੍ਰੀਤ ਦੇ ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ। ਪੁੱਛਗਿਛ ਦੇ ਬਾਅਦ ਵਿਪਾਸਨਾ ਨੂੰ ਰਾਤ ਕਰੀਬ 8 ਵਜੇ ਥਾਣੇ ਤੋਂ ਛੱਡਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਵਿਪਾਸਨਾ ਨੇ ਪੁਲਿਸ ਨੂੰ ਕਈ ਚੀਜਾਂ ਵੈਰੀਫਾਈ ਕੀਤੀਆਂ ਹਨ।



Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement